post

Jasbeer Singh

(Chief Editor)

Patiala News

ਫੂਡ ਸੇਫਟੀ ਅਧਿਕਾਰੀਆਂ ਤਿੰਨ ਮਹੀਨਿਆਂ ਦੌਰਾਨ 150 ਫੂਲ ਸੈਂਪਲ ਲਏ : ਜਿ਼ਲਾ ਸਿਹਤ ਅਫ਼ਸਰ

post-img

ਫੂਡ ਸੇਫਟੀ ਅਧਿਕਾਰੀਆਂ ਤਿੰਨ ਮਹੀਨਿਆਂ ਦੌਰਾਨ 150 ਫੂਲ ਸੈਂਪਲ ਲਏ : ਜਿ਼ਲਾ ਸਿਹਤ ਅਫ਼ਸਰ ਪਟਿਆਲਾ : ਜਿਲਾ ਸਿਹਤ ਅਫ਼ਸਰ (ਡੈਜ਼ੀਗਨੇਟਿਡ ਅਫ਼ਸਰ ਫੂਡ ਸੇਫਟੀ) ਡਾ. ਗੁਰਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਅਤੇ ਕਮਿਸ਼ਨਰ (ਫੂਡ ਸੇਫਟੀ) ਪੰਜਾਬ ਡਾ. ਅਭਿਨਵ ਤਰਿਖਾ ਦੇ ਹੁਕਮਾਂ ਅਤੇ ਸਿਵਲ ਸਰਜਨ ਪਟਿਆਲਾ ਦੇ ਦ੍ਰਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਫੂਡ ਸੇਫਟੀ ਟੀਮ ਪਟਿਆਲਾ ਨੇ ਪਿਛਲੇ ਦਿਨੀ ਮਿਲਾਵਟ ਖੋਰੀ ਨੂੰ ਠੱਲ ਪਾਉਣ ਅਤੇ ਜਨਤਾ ਵਿੱਚ ਜਾਗਰੂਕਤਾ ਫੈਲਾਉਣ ਲਈ ਜੋ ਲਗਾਤਾਰ ਮੁਹਿੰਮ ਚਲਾਈ ਗਈ ਹੈ ਤਹਿਤ ਮੁਹਿੰਮ ਵਿਚ ਸ਼ਾਮਲ ਤਿੰਨੋ ਫੂਡ ਸੇਫਟੀ ਅਫ਼ਸਰ ਡਾ. ਤਰੁਨ ਬਾਂਸਲ, ਸ੍ਰੀ ਜਸਵਿੰਦਰ ਸਿੰਘ ਅਤੇ ਸ੍ਰੀ ਇਸ਼ਾਨ ਬਾਂਸਲ ਹਨ ਵਲੋਂ ਪਿਛਲੇ ਤਿੰਨ ਮਹੀਨਿਆਂ ਦੌਰਾਨ ਲਗਭਗ 150 ਫੂਡ ਸੈਂਪਲ ਲਏ ਗਏ ਹਨ ਅਤੇ ਐਕਸਪਾਇਰਡ ਸਮਾਨ ਜਬਤ ਕੀਤਾ ਗਿਆ ਹੈ । ਇਸ ਦੌਰਾਨ, ਜੋ ਸੈਂਪਲ ਫੇਲ ਹੋਏ, ਉਨ੍ਹਾਂ ਖਿਲਾਫ ਮਾਨਯੋਗ ਏ. ਡੀ. ਸੀ. ਦੀ ਅਦਾਲਤ ਵਿੱਚ ਕਾਨੂੰਨੀ ਕਾਰਵਾਈ ਕੀਤੀ ਗਈ ਹੈ । ਇਸ ਪ੍ਰਕਿਰਿਆ ਵੱਖ ਵੱਖ ਫੂਡ ਵਿਕਰੇਤਾਵਾ ਨੂੰ 3,83,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਸ ਤੋਂ ਇਲਾਵਾ, 5 ਕੇਸ ਮਾਨਯੋਗ ਸੀ. ਜੈ. ਐਮ. ਦੀ ਅਦਾਲਤ ਵਿੱਚ ਦਾਇਰ ਕੀਤੇ ਗਏ ਹਨ, ਜੋ ਇਸ ਸਮੇਂ ਟਰਾਇਲ ਅਧੀਨ ਹਨ । ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਇਹ ਮੁਹਿੰਮ ਲੋਕਾਂ ਨੂੰ ਸੁਰੱਖਿਅਤ ਅਤੇ ਸ਼ੁੱਧ ਖਾਧ ਪਦਾਰਥ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ਹੈ । ਉਨ੍ਹਾਂ ਨੇ ਜ਼ੋਰ ਦਿੱਤਾ ਕਿ ਸਿਹਤ ਵਿਭਾਗ ਦੀ ਟੀਮ ਲਗਾਤਾਰ ਫੂਡ ਸੇਫਟੀ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ ਅਤੇ ਕਿਸੇ ਵੀ ਪ੍ਰਕਾਰ ਦੀ ਮਿਲਾਵਟ ਖੋਰੀ ਜਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ । ਇਸ ਮੁਹਿੰਮ ਦਾ ਮੁੱਖ ਉਦੇਸ਼ ਲੋਕਾਂ ਨੂੰ ਸੁਰੱਖਿਅਤ ਅਤੇ ਗੁਣਵੱਤਾ ਪੂਰਨ ਖਾਧ ਪਦਾਰਥ ਮੁਹੱਈਆ ਕਰਵਾਉਣਾ ਹੈ, ਤਾਂ ਜੋ ਸਮਾਜ ਦੀ ਸਿਹਤ ਅਤੇ ਭਲਾਈ ਨੂੰ ਯਕੀਨੀ ਬਣਾਇਆ ਜਾ ਸਕੇ ।

Related Post