post

Jasbeer Singh

(Chief Editor)

Patiala News

ਫੂਡ ਸੇਫਟੀ ਟੀਮ ਪਟਿਆਲਾ ਵੱਲੋਂ 1380 ਕਿ.ਗ੍ਰਾ. ਨਕਲੀ ਪਨੀਰ ਜ਼ਬਤ

post-img

ਫੂਡ ਸੇਫਟੀ ਟੀਮ ਪਟਿਆਲਾ ਵੱਲੋਂ 1380 ਕਿ.ਗ੍ਰਾ. ਨਕਲੀ ਪਨੀਰ ਜ਼ਬਤ ਪਟਿਆਲਾ :  ਪੁਲਿਸ ਤੋਂ ਮਿਲੀ ਸੁਚਨਾ ‘ਤੇ ਕਾਰਵਾਈ ਕਰਦੇ ਹੋਏ ਫੂਡ ਸੇਫਟੀ ਟੀਮ ਪਟਿਆਲਾ, ਜਿਸ ਦੀ ਅਗਵਾਈ ਜ਼ਿਲ੍ਹਾ ਸਿਹਤ ਅਧਿਕਾਰੀ (DHO) ਡਾ. ਗੁਰਪ੍ਰੀਤ ਕੌਰ ਅਤੇ ਫੂਡ ਸੇਫਟੀ ਅਧਿਕਾਰੀ (FSO) ਇਸ਼ਾਨ ਬੰਸਲ ਨੇ ਕੀਤੀ, ਨੇ ਲਗਭਗ 1380 ਕਿ.ਗ੍ਰਾ. ਨਕਲੀ ਪਨੀਰ ਜ਼ਬਤ ਕਰਕੇ ਪੂਰੇ ਸਟਾਕ ਨੂੰ ਕਬਜ਼ੇ ਵਿੱਚ ਲੈ ਲਿਆ। ਉਕਤ ਪਨੀਰ ਹਰਿਆਣਾ ਤੋਂ ਪੰਜਾਬ ਵਿੱਚ ਵਿਕਰੀ ਲਈ ਲਿਆਂਦਾ ਜਾ ਰਿਹਾ ਸੀ ਅਤੇ HR 55 AL 1436 ਨੰਬਰ ਦੀ ਗੱਡੀ ਵਿੱਚ ਲਿਆ ਜਾ ਰਿਹਾ ਸੀ। ਇਹ ਗੱਡੀ ਪੁਲਿਸ ਪੋਸਟ ਕਸਤੂਰਬਾ ਚੌਂਕੀ, ਰਾਜਪੁਰਾ ‘ਤੇ ਰੋਕੀ ਗਈ, ਜਿਥੇ ਦੋ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ, ਜਦਕਿ ਬਾਕੀ 1378 ਕਿ.ਗ੍ਰਾ. ਪਨੀਰ ਜ਼ਬਤ ਕਰ ਲਿਆ ਗਿਆ। ਅਗਲੀ ਕਾਰਵਾਈ ਪਰਖ ਗੁਣਵੱਤਾ ਲੈਬ ਦੀ ਜਾਂਚ ਰਿਪੋਰਟ ਦੇ ਆਧਾਰ ‘ਤੇ ਕੀਤੀ ਜਾਵੇਗੀ। ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਫੂਡ ਅਤੇ ਡਰੱਗਸ ਕਮਿਸ਼ਨਰ ਸ਼੍ਰੀ ਦਿਲਰਾਜ ਸਿੰਘ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਡਾ. ਪ੍ਰੀਤੀ ਯਾਦਵ ਦੇ ਸਖ਼ਤ ਹੁਕਮਾਂ ਅਨੁਸਾਰ, ਇਸ ਨਕਲੀ ਪਨੀਰ ਦੀ ਵਿਕਰੀ ਨੂੰ ਰੋਕਣ ਲਈ ਤੁਰੰਤ ਕਾਰਵਾਈ ਕੀਤੀ ਗਈ। ਪ੍ਰਸ਼ਾਸਨ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਨਕਲੀ ਖਾਦ ਪਦਾਰਥ ਵੇਚਣ ਵਾਲੇ ਵਿਅਪਾਰੀਆਂ ਵਿਰੁੱਧ ਜ਼ੀਰੋ ਟੋਲਰੈਂਸ ਪਾਲਸੀ ਅਪਣਾ ਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ, ਤਾਂ ਕਿ ਲੋਕਾਂ ਦੀ ਸਿਹਤ ਦੀ ਰਾਖੀ ਕੀਤੀ ਜਾ ਸਕੇ।

Related Post