

ਫ਼ੁੱਟਬਾਲ ਖਿਡਾਰੀ ਲਿਓਨਲ ਮੈਸੀ ਆਉਣਗੇ ਭਾਰਤ ਕੋਲਕਾਤਾ, 15 ਅਗਸਤ 2025 : ਖੇਡ ਖੇਤਰ ਵਿਚੋਂ ਫ਼ੁੱਟਬਾਲ ਖੇਤਰ ਦੇ ਮਹਾਨ ਖਿਡਾਰੀ ਲਿਓਨਲ ਮੈਸੀ ਵਲੋਂ ਭਾਰਤੀ ਸ਼ਹਿਰਾਂ ਦੇ ਦੌਰੇ ਦੀ ਸ਼ੁਰੂਆਤ 12 ਦਸੰਬਰ ਤੋਂ ਕੋਲਕਾਤਾ ’ਚ ਪਹੁੰਚ ਕਰਨ ਤੇ ਹੋਵੇਗੀ।ਇਹ ਜਾਣਕਾਰੀ ਉਨ੍ਹਾਂ ਦੇ ਦੌਰੇ ਦੇ ਪ੍ਰੋਮੋਟਰ ਸਤੇਂਦਰੂ ਦੱਤਾ ਨੇ ਦਿੱਤੀ। 2011 ਤੋਂ ਬਾਅਦ ਇਹ ਪਹਿਲੀ ਭਾਰਤ ਯਾਤਰਾ ਹੋਵੇਗੀ ਲਿਓਨਲ ਮੈਸੀ ਦੀ ਫੁੱਟਬਾਲ ਦਾ ਦੀਵਾਨਾ ਸ਼ਹਿਰ ਕੋਲਕਾਤਾ ਮੈਸੀ ਦੀ ਤੂਫਾਨੀ ਯਾਤਰਾ ਦਾ ਪਹਿਲਾ ਸਟਾਪ ਹੋਵੇਗਾ, ਜਿਸ ਦਾ ਨਾਮ ‘ 2025’ ਹੋਵੇਗਾ, ਇਸ ਤੋਂ ਬਾਅਦ ਉਹ ਅਹਿਮਦਾਬਾਦ, ਮੁੰਬਈ ਅਤੇ ਨਵੀਂ ਦਿੱਲੀ ਵੀ ਜਾਣਗੇ। ਇਹ ਦੌਰਾ 15 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਰਿਹਾਇਸ਼ ਉਤੇ ਮੁਲਾਕਾਤ ਤੋਂ ਬਾਅਦ ਸਮਾਪਤ ਹੋਵੇਗਾ। ਅਰਜਨਟੀਨਾ ਦੇ ਇਸ ਮਹਾਨ ਖਿਡਾਰੀ ਦੀ 2011 ਤੋਂ ਬਾਅਦ ਇਹ ਪਹਿਲੀ ਭਾਰਤ ਯਾਤਰਾ ਹੋਵੇਗੀ। ਉਦੋਂ ਉਹ ਕੋਲਕਾਤਾ ਦੇ ਸਾਲਟ ਲੇਕ ਸਟੇਡੀਅਮ ਵਿਚ ਵੈਨੇਜ਼ੁਏਲਾ ਵਿਰੁਧ ਫੀਫਾ ਦੋਸਤਾਨਾ ਮੈਚ ਖੇਡਣ ਲਈ ਅਪਣੇ ਨਾਗਰਿਕ ਨਾਲ ਭਾਰਤ ਆਏ ਸਨ।