
ਲੋਕਾਂ ਦੀ ਸਹੂਲਤ ਲਈ ਬੀ. ਡੀ. ਪੀ. ਓ. ਦਫ਼ਤਰ ਸਨੌਰ ਅਤੇ ਬੀ. ਡੀ. ਪੀ. ਓ. ਦਫ਼ਤਰ ਨਾਭਾ ਵਿਖੇ ਚੱਲ ਰਿਹਾ ਹੈ ਸੀ. ਐੱਸ. ਸੀ
- by Jasbeer Singh
- February 14, 2025

ਲੋਕਾਂ ਦੀ ਸਹੂਲਤ ਲਈ ਬੀ. ਡੀ. ਪੀ. ਓ. ਦਫ਼ਤਰ ਸਨੌਰ ਅਤੇ ਬੀ. ਡੀ. ਪੀ. ਓ. ਦਫ਼ਤਰ ਨਾਭਾ ਵਿਖੇ ਚੱਲ ਰਿਹਾ ਹੈ ਸੀ. ਐੱਸ. ਸੀ. ਆਧਾਰ ਸੇਵਾ ਕੇਂਦਰ ਪਟਿਆਲਾ : ਸੀ. ਐੱਸ. ਸੀ. (ਕਾਮਨ ਸਰਵਿਸ ਸੈਂਟਰ) ਦੁਆਰਾ ਪਟਿਆਲਾ ਜ਼ਿਲ੍ਹੇ ਦੇ ਬੀ. ਡੀ. ਪੀ. ਓ. ਦਫ਼ਤਰ ਸਨੌਰ ਜੋ ਕਿ ਨੇੜੇ ਸਦਰ ਥਾਣਾ ਪਟਿਆਲਾ, ਰਾਜਪੁਰਾ ਰੋਡ ’ਤੇ ਸਥਿਤ ਹੈ ਅਤੇ ਬੀ. ਡੀ. ਪੀ. ਓ. ਦਫ਼ਤਰ ਨਾਭਾ ਜੋ ਕਿ ਰੇਲਵੇ ਸਟੇਸ਼ਨ ਨਾਭਾ ਦੇ ਨੇੜੇ ਸਥਿਤ ਹੈ, ਵਿੱਚ ਆਧਾਰ ਸੇਵਾ ਕੇਂਦਰ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਵਿੱਚ ਆਧਾਰ ਨਾਲ ਸਬੰਧਤ ਸਾਰੀਆਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ । ਇਸ ਵਿੱਚ ਨਾਮ ਠੀਕ ਕਰਵਾਉਣ, ਜਨਮ ਮਿਤੀ ਠੀਕ ਕਰਵਾਉਣ, ਐਡਰੈੱਸ ਠੀਕ ਕਰਵਾਉਣ , ਮੋਬਾਇਲ ਨੰਬਰ ਲਿੰਕ, ਫੋਟੋ ਅਪਡੇਟ, ਫੁੱਲ ਬਾਇਓਮੈਟਰਿਕ ਅਤੇ ਨਵੇਂ ਆਧਾਰ ਕਾਰਡ ਬਣਾਉਣ ਆਦਿ ਸਬੰਧੀ ਸਾਰੀਆਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ । ਇਹ ਆਧਾਰ ਸੇਵਾ ਕੇਂਦਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਖੁੱਲ੍ਹਾ ਰਹੇਗਾ ।