ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋ ਰਹੇ ਵਿਦੇਸ਼ੀ ਨਾਗਰਿਕਾਂ ਨੂੰ ਵਾਪਸ ਭੇਜਿਆ : ਸ਼ਰਮਾ
- by Jasbeer Singh
- December 26, 2025
ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋ ਰਹੇ ਵਿਦੇਸ਼ੀ ਨਾਗਰਿਕਾਂ ਨੂੰ ਵਾਪਸ ਭੇਜਿਆ : ਸ਼ਰਮਾ ਗੁਹਾਟੀ, 26 ਦਸੰਬਰ 2025 : ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਹੈ ਕਿ ਦੇਸ਼ ਵਿਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਦੇ ਦੋਸ਼ ਵਿਚ ਸੂਬੇ ਵਿਚ 18 ਵਿਦੇਸ਼ੀ ਨਾਗਰਿਕਾਂ ਨੂੰ ਫੜਿਆ ਗਿਆ ਹੈ ਅਤੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਹਾਲਾਂਕਿ, ਉਨ੍ਹਾਂ ਨੇ ਇਨ੍ਹਾਂ ਘੁਸਪੈਠੀਆਂ ਦੀ ਜਾਤ ਜਾਂ ਉਹ ਕਿਥੋਂ ਆਏ ਸਨ, ਬਾਰੇ ਵੇਰਵਾ ਸਾਂਝਾ ਨਹੀਂ ਕੀਤਾ। ਅਸਾਮ ਭੁੱਖਾ ਨਹੀਂ ਹੈ ਸਿਰਫ਼ ਸੁਚੇਤ ਅਤੇ ਖੁਦ ਫ਼ੈਸਲਾ ਲੈਣ ਵਾਲਾ ਹੈ : ਬਿਸਵਾ ਸਰਮਾ ਨੇ ਬੁੱਧਵਾਰ ਰਾਤ ਨੂੰ ਸੋਸ਼ਲ ਮੀਡੀਆ ਪਲੇਟਫਾਰਮ `ਐਕਸ` `ਤੇ ਇਕ ਪੋਸਟ ਵਿਚ ਕਿਹਾ ਕਿ ਉਨ੍ਹਾਂ ਦਾ ਸੁਪਨਾ ਭਾਰਤ ਨੂੰ ਭੁੱਖਾ ਰੱਖਣ ਅਤੇ ਆਸਾਮ ਤੇ ਉੱਤਰ-ਪੂਰਬ `ਤੇ ਕਬਜ਼ਾ ਕਰਨ ਦਾ ਹੈ । ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਲਈ ਬਹੁਤ ਬੁਰਾ ਹੋਇਆ : ਆਸਾਮ ਭੁੱਖਾ ਨਹੀਂ ਹੈ, ਸਿਰਫ਼ ਸੁਚੇਤ ਅਤੇ ਖੁਦ ਫੈਸਲਾ ਲੈਣ ਵਾਲਾ ਹੈ! ਆਸਾਮ ਦੇ ਸ਼੍ਰੀਭੂਮੀ, ਕਛਾਰ, ਧੁਬਰੀ ਅਤੇ ਦੱਖਣੀ ਸਾਲਮਾਰਾ-ਮਾਨਕਾਚਰ ਜ਼ਿਲੇ ਬੰਗਲਾਦੇਸ਼ ਨਾਲ 267.5 ਕਿਲੋਮੀਟਰ ਲੰਬੀ ਕੌਮਾਂਤਰੀ ਸਰਹੱਦ ਸਾਂਝੀ ਕਰਦੇ ਹਨ। ਸ਼੍ਰੀਭੂਮੀ ਦੇ ਸੁਤਾਰਕਾਂਡੀ ਵਿਖੇ ਇਕ ਏਕੀਕ੍ਰਿਤ ਚੈੱਕ ਪੋਸਟ (ਆਈ. ਸੀ. ਪੀ.) ਹੈ। ਉੱਤਰ-ਪੂਰਬ ਵਿਚ ਭਾਰਤ-ਬੰਗਲਾਦੇਸ਼ ਸਰਹੱਦ `ਤੇ ਕੁੱਲ 3 ਆਈ. ਸੀ. ਪੀ. ਹਨ, ਜਿਨ੍ਹਾਂ ਵਿਚ ਹੋਰ 2 ਮੇਘਾਲਿਆ ਦੇ ਡਾਕੀ ਅਤੇ ਤ੍ਰਿਪੁਰਾ ਦੇ ਅਖੌਰਾ ਵਿਚ ਸਥਿਤ ਹਨ। ਇਸ ਖੇਤਰ ਵਿਚ ਭਾਰਤ-ਭੂਟਾਨ ਸਰਹੱਦ `ਤੇ ਆਸਾਮ ਦੇ ਦਰਾਂਗਾ ਵਿਚ ਇਕ ਹੋਰ ਆਈ. ਸੀ.ਪੀ. ਹੈ।
