

ਵਣ ਵਿਭਾਗ ਨੇ ਨਾਰਦਨ ਬਾਈਪਾਸ ਤੇ ਹੋਏ ਨਜ਼ਾਇਜ਼ ਕਬਜ਼ੇ ਹਟਵਾਏ ਪਟਿਆਲਾ, 14 ਮਈ: : ਵਣ ਮੰਡਲ ਅਫ਼ਸਰ ਪਟਿਆਲਾ ਗੁਰਅਮਨਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਣ ਰੇਂਜ ਪਟਿਆਲਾ ਅਧੀਨ ਪੈਂਦੇ ਨਾਰਦਨ ਬਾਈਪਾਸ ਤੇ ਲੋਕਾਂ ਵੱਲੋਂ ਵਣ ਰਕਬੇ ਵਿੱਚ ਰੇਤਾ ਬਜ਼ਰੀ ਅਤੇ ਮਿੱਟੀ ਆਦਿ ਸੁੱਟ ਕੇ ਕੀਤੇ ਗਏ ਨਜ਼ਾਇਜ਼ ਕਬਜਿਆਂ ਨੂੰ ਵਣ ਰੇਂਜ ਅਫ਼ਸਰ ਸਵਰਨ ਸਿੰਘ, ਬਲਾਕ ਅਫ਼ਸਰ ਰਮਨਪ੍ਰੀਤ ਸਿੰਘ ਅਤੇ ਵਣ ਗਾਰਡ ਵਿਕਰਮਜੀਤ ਸਿੰਘ ਦੀ ਅਗਵਾਈ ਵਿੱਚ ਜੇ ਸੀ ਬੀ ਨਾਲ ਮੌਕੇ ਤੇ ਬੂਟੇ ਲਗਵਾਉਣ ਲਈ ਟੋਏ ਪੁੱਟ ਕੇ ਦੂਰ ਕਰਵਾਇਆ ਗਿਆ। ਆਉਣ ਵਾਲੇ ਸਮੇਂ ਵਿੱਚ ਇਸ ਜਗਾਹ ਤੇ ਵੱਖ -ਵੱਖ ਕਿਸਮਾਂ ਦੇ ਬੂਟੇ ਲਗਵਾਏ ਜਾਣਗੇ ਅਤੇ ਨਜ਼ਾਇਜ਼ ਕਬਜ਼ੇ ਕਰਨ ਵਾਲਿਆਂ ਖਿਲਾਫ਼ ਕੋਈ ਢਿੱਲ ਨਹੀਂ ਵਰਤੀ ਜਾਵੇਗੀ। ਇਸ ਮੌਕੇ ਤੇ ਰਾਜ ਕੁਮਾਰ ਬਲਾਕ ਅਫ਼ਸਰ, ਵਣ ਗਾਰਡ ਅਮਰਿੰਦਰ ਸਿੰਘ, ਅਜੀਤਪਾਲ ਸਿੰਘ, ਬਲਵਿੰਦਰ ਸਿੰਘ ਬੱਲੀ,ਜਸਪ੍ਰੀਤ ਸਿੰਘ, ਅਮਨਦੀਪ ਸਿੰਘ, ਰਿਧੀ ਸ਼ਰਮਾਂ, ਹੀਨਾ ਰਾਵਤ ਅਤੇ ਜਗਤਾਰ ਸਿੰਘ ਵੀ ਮੌਜੂਦ ਸਨ।