

ਭਾਜਪਾ ਦੇ ਸਾਬਕਾ ਵਿਧਾਇਕ ਨੂੰ ਹੋਈ ਤਿੰਨ ਸਾਲ ਦੀ ਸਜ਼ਾ ਰਾਜਸਥਾਨ : ਭਾਰਤ ਦੇਸ਼ ਦੇ ਸੂਬੇ ਰਾਜਸਥਾਨ ਦੇ ਕੋਟਾ ਵਿਚ ਕਰੀਬ ਢਾਈ ਸਾਲ ਪੁਰਾਣੇ ਥੱਪੜ ਕਾਂਡ ਦੇ ਮਾਮਲੇ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਾਬਕਾ ਵਿਧਾਇਕ ਭਵਾਨੀ ਸਿੰਘ ਰਾਜਾਵਤ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਹੈ। ਦੱਸਣਯੋਗ ਹੈ ਕਿ ਸਾਲ 2022 ਵਿਚ ਰਾਜਾਵਤ ਨੇ ਇਕ ਡਵੀਜ਼ਨਲ ਜੰਗਲਾਤ ਅਫ਼ਸਰ ਨੂੰ ਆਪਣੇ ਸਮਰਥਕਾਂ ਨਾਲ ਧਮਕਾਇਆ ਸੀ ਅਤੇ ਥੱਪੜ ਮਾਰਿਆ ਸੀ, ਜਿਸ ਤੋਂ ਬਾਅਦ ਹੀ ਉਨ੍ਹਾਂ `ਤੇ ਕੇਸ ਦਰਜ ਕੀਤਾ ਗਿਆ ਸੀ । ਮਾਨਯੋਗ ਕੋਰਟ ਨੇ ਇਸ ਮਾਮਲੇ ਵਿਚ ਭਵਾਨੀ ਸਿੰਘ ਨੂੰ ਦੋਸ਼ੀ ਮੰਨਦਿਆਂ ਤਿੰਨ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ।ਇਥੇ ਹੀ ਬਸ ਨਹੀਂ ਇਸ ਵਿਚ ਭਵਾਨੀ ਸਿੰਘ ਨਾਲ ਦੋ ਦੋਸ਼ੀਆਂ ਨੂੰ ਵੀ 3 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ । ਸਜ਼ਾ ਨਾਲ ਕੋਰਟ ਨੇ ਭਵਾਨੀ ਸਿੰਘ ਅਤੇ ਸਮਰਥਕ ਮਹਾਵੀਰ, ਸੁਮਨ `ਤੇ 30-30 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ । ਹਾਲਾਂਕਿ ਭਵਾਨੀ ਸਿੰਘ ਰਾਜਾਵਤ ਅਤੇ ਮਹਾਵੀਰ ਅਤੇ ਸੁਮਨ ਨੂੰ ਕੋਰਟ ਤੋਂ ਜ਼ਮਾਨਤ ਵੀ ਮਿਲ ਗਈ ਹੈ । ਫੈਸਲੇ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਾਜਾਵਤ ਨੇ ਕਿਹਾ ਕਿ ਉਹ ਹਾਈ ਕੋਰਟ ’ਚ ਅਪੀਲ ਕਰਨਗੇ । ਦਰਅਸਲ ਮਾਮਲਾ ਮਾਰਚ 2022 ਦਾ ਹੈ। ਉਦੋਂ ਦਾੜ੍ਹ ਦੇਵੀ ਮਾਤਾ ਮੰਦਰ ਰੋਡ ’ਤੇ ਯੂ. ਆਈ. ਟੀ. ਵੱਲੋਂ ਕਰਵਾਏ ਜਾ ਰਹੇ ਪੈਚਵਰਕ ਨੂੰ ਜੰਗਲਾਤ ਵਿਭਾਗ ਨੇ ਰੁਕਵਾਇਆ ਸੀ । ਇਸ ਤੋਂ ਨਾਰਾਜ਼ ਹੋ ਕੇ 31 ਮਾਰਚ 2022 ਨੂੰ ਬਾਅਦ ਦੁਪਹਿਰ 3:30 ਵਜੇ ਸਾਬਕਾ ਵਿਧਾਇਕ ਭਵਾਨੀ ਸਿੰਘ ਰਾਜਾਵਤ ਆਪਣੇ ਸਮਰਥਕਾਂ ਨਾਲ ਰਾਜ ਭਵਨ ਰੋਡ ’ਤੇ ਸਥਿਤ ਜੰਗਲਾਤ ਵਿਭਾਗ ਦੇ ਦਫ਼ਤਰ ’ਚ ਜਾ ਪਹੁੰਚੇ। ਗੱਲਬਾਤ ਦੌਰਾਨ ਰਾਜਾਵਤ ਨੇ ਡੀ. ਸੀ. ਐੱਫ. ਰਵੀਕੁਮਾਰ ਨੂੰ ਥੱਪੜ ਮਾਰ ਦਿੱਤਾ ਸੀ । ਇਸ ਮਾਮਲੇ ਵਿਚ 1 ਅਪ੍ਰੈਲ 2022 ਨੂੰ ਭਵਾਨੀ ਸਿੰਘ ਰਾਜਾਵਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ।
Related Post
Popular News
Hot Categories
Subscribe To Our Newsletter
No spam, notifications only about new products, updates.