post

Jasbeer Singh

(Chief Editor)

Patiala News

ਦਿੱਲੀ ਦੀ ਸਾਬਕਾ ਮੰਤਰੀ ਆਤਿਸ਼ੀ ਨੇ ਲਿਖਿਆ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਪੱਤਰ

post-img

ਦਿੱਲੀ ਦੀ ਸਾਬਕਾ ਮੰਤਰੀ ਆਤਿਸ਼ੀ ਨੇ ਲਿਖਿਆ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਪੱਤਰ ਦਿੱਲੀ : ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੇ ਨਵ-ਨਿਯੁਕਤ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਹ ਦਿੱਲੀ ਦੀਆਂ ਮਾਵਾਂ, ਭੈਣਾਂ ਨਾਲ ਕੀਤੇ ਗਏ ਹਰੇਕ ਮਹੀਨੇ 2500 ਰੁਪਏ ਦੇਣ ਦੇ ਵਾਅਦੇ ਨੂੰ ਅਮਲੀ ਰੂਪ ਪਾਉਣ। ਉਨ੍ਹਾਂ ਪੱਤਰ ਵਿਚ ਲਿਖਿਆ ਕਿ ਅਜਿਹਾ ਕਰਨ ਲਈ ਪਹਿਲੀ ਕੈਬਨਿਟ ਵਿਚ ਇਸ ਸਕੀਮ ਨੂੰ ਆਖਰ ਪਾਸ ਕਿਊਂ ਨਹੀਂ ਕੀਤਾ ਗਿਆ । ਆਤਿਸ਼ੀ ਨੇ ਆਪਣੇ ਪੱਤਰ ਵਿੱਚ ਮੁੱਖ ਮੰਤਰੀ ਨੂੰ 23 ਫ਼ਰਵਰੀ ਨੂੰ `ਆਪ` ਵਿਧਾਇਕ ਦਲ ਨਾਲ ਮੁਲਾਕਾਤ ਲਈ ਵੀ ਲਿਖਿਆ ਹੈ । ਆਤਿਸ਼ੀ ਨੇ ਆਪਣੇ ਪੱਤਰ `ਚ ਦਿੱਲੀ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ `ਤੇ ਹਾਰਦਿਕ ਵਧਾਈ ਦਿੰਦਿਆਂ ਕਿਹਾ ਕਿ ਦੱਲੀ ਦੀਆਂ ਮਾਵਾਂ-ਭੈਣਾਂ ਨੇ ਮੋਦੀ ਜੀ ਦੀ ਗਾਰੰਟੀ `ਤੇ ਵਿਸ਼ਵਾਸ ਕੀਤਾ ਸੀ ਅਤੇ ਹੁਣ ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੀਆਂ ਹਨ । ਆਤਿਸ਼ੀ ਨੇ ਦਿੱਲੀ ਦੀਆਂ ਲੱਖਾਂ ਔਰਤਾਂ ਪਾਸੋਂ ਮੁੱਖ ਮੰਤਰੀ ਦਿੱਲੀ ਨੂੰ ਬੇਨਤੀ ਕੀਤੀ ਕਿ ਆਪਣੇ ਰੁਝੇਵਿਆਂ ਵਿੱਚੋਂ ਕੁਝ ਸਮਾਂ ਕੱਢ ਕੇ ਮਿਲਣ ਦਾ ਮੌਕਾ ਦਿੱਤਾ ਜਾਵੇ ਤਾਂ ਜੋ ਇਸ ਯੋਜਨਾ `ਤੇ ਠੋਸ ਕਾਰਵਾਈ ਲਈ ਤੁਹਾਡੇ ਸਾਹਮਣੇ ਆਪਣੇ ਵਿਚਾਰ ਪੇਸ਼ ਰੱਖੇ ਜਾ ਸਕਣ ।

Related Post