ਚੀਨ `ਚ ਰਿਸ਼ਵਤ ਲੈਣ ਵਾਲੇ ਵਿੱਤੀ ਫਰਮ ਦੇ ਸਾਬਕਾ ਅਧਿਕਾਰੀ ਨੂੰ ਫਾਂਸੀ
- by Jasbeer Singh
- December 11, 2025
ਚੀਨ `ਚ ਰਿਸ਼ਵਤ ਲੈਣ ਵਾਲੇ ਵਿੱਤੀ ਫਰਮ ਦੇ ਸਾਬਕਾ ਅਧਿਕਾਰੀ ਨੂੰ ਫਾਂਸੀ ਬੀਜਿੰਗ, 11 ਦਸੰਬਰ 2025 : ਚੀਨ `ਚ ਇਕ ਭ੍ਰਿਸ਼ਟਾਚਾਰ ਦੇ ਮਾਮਲੇ `ਚ ਸਰਕਾਰੀ ਵਿੱਤੀ ਕੰਪਨੀ ਦੇ ਸਾਬਕਾ ਸੀਨੀਅਰ ਅਧਿਕਾਰੀ ਬਾਈ ਤਿਆਨਹੁਈ ਨੂੰ ਫਾਂਸੀ ਦਿੱਤੀ ਗਈ। ਉਸ ’ਤੇ 1.108 ਬਿਲੀਅਨ ਯੂਆਨ (ਲੱਗਭਗ 157 ਮਿਲੀਅਨ ਅਮਰੀਕੀ ਡਾਲਰ) ਦੀ ਰਿਸ਼ਵਤ ਲੈਣ ਦਾ ਦੋਸ਼ ਸਾਬਤ ਹੋਇਆ ਸੀ । ਫਾਂਸੀ ਦੀ ਇਹ ਕਾਰਵਾਈ ਮੰਨੀ ਜਾ ਰਹੀ ਹੈ ਸਭ ਤੋਂ ਸਖ਼ਤ ਸਜਾਵਾਂ ਵਿਚੋਂ ਇਕ ਇਹ ਕਾਰਵਾਈ ਚੀਨ ਦੀ ਹਾਲੀਆ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ `ਚ ਸਭ ਤੋਂ ਸਖ਼ਤ ਸਜ਼ਾਵਾਂ `ਚੋਂ ਇਕ ਮੰਨੀ ਜਾ ਰਹੀ ਹੈ । ਚਾਈਨਾ ਹੁਆਰੋਂਗ ਇੰਟਰਨੈਸ਼ਨਲ ਹੋਲਡਿੰਗਜ਼ ਲਿਮਟਿਡ ਦੇ ਸਾਬਕਾ ਜਨਰਲ ਮੈਨੇਜਰ ਬਾਈ ਤਿਆਨਹੁਈ ਨੂੰ ਤਿਆਨਜਿਨ ਮਿਊਂਸੀਪਲ ਕੋਰਟ `ਚ ਫਾਂਸੀ ਦਿੱਤੀ ਗਈ। ਇਹ ਸਜ਼ਾ ਸੁਪਰੀਮ ਪੀਪਲਜ਼ ਕੋਰਟ ਦੀ ਪ੍ਰਵਾਨਗੀ ਤੋਂ ਬਾਅਦ ਲਾਗੂ ਕੀਤੀ ਗਈ। ਆਮ ਤੌਰ `ਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ `ਚ ਚੀਨ ਸਿੱਧੇ ਤੌਰ `ਤੇ ਮੌਤ ਦੀ ਸਜ਼ਾ ਨਹੀਂ ਦਿੰਦਾ ਅਤੇ ਦੋਸ਼ੀਆਂ ਨੂੰ ਅਕਸਰ 2 ਸਾਲ ਦੀ ਸ਼ਰਤੀਆ ਰਾਹਤ ਦਿੱਤੀ ਜਾਂਦੀ ਹੈ, ਪਰ ਬਾਈ ਦਾ ਮਾਮਲਾ ਅਪਵਾਦ ਸਾਬਤ ਹੋਇਆ।
