post

Admin

(Chief Editor)

Punjab

ਸਾਬਕਾ ਵਿਧਾਇਕ ਵਨਿੰਦਰ ਲੂੰਬਾ ਨੇ ਕੀਤੀ ਪਤੀ ਸਮੇਤ 'ਆਪ' ਵਿਚ ਸ਼ਮੂਲੀਅਤ

post-img

ਸਾਬਕਾ ਵਿਧਾਇਕ ਵਨਿੰਦਰ ਲੂੰਬਾ ਨੇ ਕੀਤੀ ਪਤੀ ਸਮੇਤ 'ਆਪ' ਵਿਚ ਸ਼ਮੂਲੀਅਤ

ਪਾਤੜਾਂ, 1 ਜੁਲਾਈ 2026 : ਪੰਜਾਬ ਦੀ ਸਾਬਕਾ ਵਿਧਾਇਕ ਵਨਿੰਦਰ ਕੌਰ ਲੂੰਬਾ (Former MLA Vaninder Kaur Loomba) ਨੇ ਆਪਣੇ ਪਤੀ ਕਰਨ ਸਿੰਘ ਡੀ. ਟੀ. ਓ. ਸਮੇਤ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕਰ ਲਈ ਹੈ । 

ਕੀ ਆਖਿਆ ਮੁੱਖ ਮੰਤਰੀ ਮਾਨ ਨੇ

ਮਿਲੀ ਜਾਣਕਾਰੀ ਅਨੁਸਾਰ ਸਾਬਕਾ ਵਿਧਾਇਕ ਬੀਬੀ ਵਨਿੰਦਰ ਕੌਰ ਲੂੰਬਾ ਦੇ ਆਪਣੇ ਪਤੀ ਕਰਨ ਸਿੰਘ ਡੀ. ਟੀ. ਓ. ਸਮੇਤ ‘ਆਪ’ ’ਚ ਅੱਜ ਸ਼ਾਮਲ ਹੋਣ ਤੇ ਭਰਵਾਂ ਸਵਾਗਤ ਕਰਦਿਆਂ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਓ ਅਸੀਂ ਸਾਰੇ ਮਿਲ ਕੇ ਪੰਜਾਬ ਲਈ ਕੰਮ ਕਰੀਏ ।

'ਆਪ' ਅੱਜ ਪੰਜਾਬ ਵਿਚ ਹੋਈ ਹੈ ਹੋਰ ਮਜ਼ਬੂਤ : ਮੁੱਖ ਮੰਤਰੀ

ਇਸ ਮੌਕੇ ਭਗਵੰਤ ਸਿੰਘ ਮਾਨ (Bhagwant Singh Mann) ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਅੱਜ ਪੰਜਾਬ ’ਚ ‘ਆਪ’ ਹੋਰ ਮਜ਼ਬੂਤ ਹੋਈ ਹੈ । ਉਨ੍ਹਾਂ ਕਿਹਾ ਕਿ ਪਟਿਆਲਾ ਤੋਂ ਪਾਤੜਾਂ ਤੱਕ ਫੋਰ ਲੇਨ ਹਾਈਵੇਅ ਬਣਾਇਆ ਜਾਵੇਗਾ । ਦੱਸਣਯੋਗ ਹੈ ਕਿ ਸਾਲ 2012 `ਚ ਅਕਾਲੀ ਦਲ ਵੱਲੋਂ ਜਿੱਤ ਕੇ ਵਿਧਾਇਕ ਬਣੇ ਸਨ। ਹਲਕਾ ਸ਼ੁਤਰਾਣਾ `ਚ ਸਾਲ 2017 ਤੇ 2022 `ਚ ਹਾਰ ਮਿਲੀ ਸੀ ।

Related Post

Instagram