
ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਬਿਕਰਮ ਮਜੀਠੀਏ ਨੂੰ ਮਿਲਣ ਪਾਹੁੰਚੇ ਨਾਭਾ ਜੇਲ
- by Jasbeer Singh
- September 22, 2025

ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਬਿਕਰਮ ਮਜੀਠੀਏ ਨੂੰ ਮਿਲਣ ਪਾਹੁੰਚੇ ਨਾਭਾ ਜੇਲ ਜੇਲ ਪ੍ਰਸ਼ਾਸਨ ਵਲੋਂ ਨਾ ਮਿਲਣ ਦੇਣ ਕਾਰਨ ਬਿਨਾਂ ਮਿਲੇ ਪਰਤੇ ਵਾਪਸ ਨਾਭਾ, 22 ਸਤੰਬਰ 2025 : ਨਾਭਾ ਨਵੀਂ ਜਿਲਾ ਜੇਲ ਵਿਚ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਵਿੱਚ ਬੰਦ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਆਪਣੇ ਸਾਥੀਆਂ ਸਮੇਤ ਮਿਲਣ ਪਾਹੁੰਚੇ ਸਾਬਕਾ ਵਿਧਾਇਕ ਤੇ ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਜੇਲ ਪ੍ਰਸ਼ਾਸਨ ਵਲੋਂ ਨਾ ਮਿਲਣ ਦੇਣ ਕਾਰਨ ਵਿਰਸਾ ਸਿੰਘ ਵਲਟੋਹਾ ਨੇ ਬੜੀ ਨਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿਹਾ ਕਿ ਪੰਜਾਬ ਸਰਕਾਰ ਦੀ ਸ਼ਹਿ ਤੇ ਜੇਲ ਪ੍ਰਸ਼ਾਸਨ ਗਲਤ ਕਰ ਰਿਹਾ ਉਹ ਅੱਜ ਅਪਣੀ ਪਾਰਟੀ ਦੇ ਲੀਡਰ ਮਜੀਠੀਆ ਨਾਲ ਮੁਲਾਕਾਤ ਕਰਨ ਆਏ ਸਨ ਪਰ ਸਾਨੂੰ ਉਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਜ਼ੋ ਸਰਾਸਰ ਧੱਕਾ ਹੈ। ਸਰਕਾਰ ਵਲੋਂ ਵਿਰੋਧੀਆ ਦੇ ਹੱਕਾਂ ਨੂੰ ਦਬਾਇਆ ਜਾ ਰਿਹਾ ਹੈ : ਵਲਟੋਹਾ ਸਰਕਾਰ ਵਲੋਂ ਵਿਰੋਧੀਆ ਦੇ ਹੱਕਾਂ ਨੂੰ ਦਬਾਇਆ ਜਾ ਰਿਹਾ ਹੈ। ਇਸ ਮੌਕੇ ਜੇਲ ਅਧਿਕਾਰੀ ਨੇ ਕਿਹਾ ਬਿਕਰਮ ਸਿੰਘ ਮਜੀਠੀਆ ਨੂੰ ਉਹੀ ਵਿਅਕਤੀ ਮਿਲ ਸਕਦਾ ਹੈ ਜਿਸ ਨਾਮ ਪਰਿਵਾਰ ਵਲੋਂ ਦਿੱਤੀ ਮੁਲਾਕਾਤੀ ਲਿਸਟ ਵਿੱਚ ਦਰਜ ਹੁੰਦਾ ਹੈ ਅਸੀਂ ਜੇਲ ਦੇ ਰੂਲਾ ਮੁਤਾਬਕ ਅਪਣਾ ਕੰਮ ਕਰ ਰਹੇ ਹਾਂ।ਇਸ ਮੌਕੇ ਉਨਾ ਨਾਲ ਹਲਕਾ ਇੰਚਾਰਜ ਨਾਭਾ ਮੱਖਣ ਸਿੰਘ ਲਾਲਕਾ, ਸੁਖਵਿੰਦਰ ਸਿੰਘ ਸੀਟਾ ਵਾਲਾ ਮੋਹਣ ਸਿੰਘ ਰਾਮਗੜ੍ਹ ਅਮਰੀਕ ਸਿੰਘ, ਬਲਵਿੰਦਰ ਸਿੰਘ ਧਾਰਨੀ, ਗੁਰਦਿਆਲ ਇੰਦਰ ਸਿੰਘ ਬਿੱਲੂ, ਚੇਅਰਮੈਨ ਸੁਖਵਿੰਦਰ ਸਿੰਘ ਵਾੜਾ, ਸਟੇਟ ਡੇਲੀਗੇਟ ਹਰਜੀਤ ਬਲਿਹਾਰ, ਅਮਰਜੀਤ ਭਿਖੀਵਿੰਡ, ਗੁਰਭੇਜ ਸਿੰਘ ਲਖਨਾ, ਪ੍ਰਿੰਸ ਤੂੰਗਾ, ਪਰਮਜੀਤ ਥੂਹੀ, ਨਰਿੰਦਰ ਮੈਹਸ, ਵਿਰਕ ਛੀਂਟਾਵਾਲਾ , ਸੁਖਵਿੰਦਰ ਸਿੰਘ ਕਕਰਾਲਾ, ਗੁਰਸਰਨ ਨਾਭਾ ,ਦਰਸ਼ਨ ਸਿੰਘ ਸੰਧੂ, ਬਲਵਿੰਦਰ ਸਿੰਘ ਤੋਂ ਇਲਾਵਾ ਅਕਾਲੀ ਵਰਕਰ ਤੇ ਅਹੁਦੇਦਾਰ ਮੋਜੂਦ ਸਨ