post

Jasbeer Singh

(Chief Editor)

Punjab

ਕਤਲ ਮਾਮਲੇ `ਚ ਸਾਬਕਾ ਪੁਲਸ ਅਧਿਕਾਰੀ 18 ਸਾਲ ਬਾਅਦ ਗ੍ਰਿਫ਼ਤਾਰ

post-img

ਕਤਲ ਮਾਮਲੇ `ਚ ਸਾਬਕਾ ਪੁਲਸ ਅਧਿਕਾਰੀ 18 ਸਾਲ ਬਾਅਦ ਗ੍ਰਿਫ਼ਤਾਰ

ਮੁਹਾਲੀ, 3 ਜੂਨ 2026 : ਪੰਜਾਬ ਪੁਲਸ (Punjab Police) ਦੇ ਏ. ਐਸ. ਆਈ. ਦਾ ਕਤਲ ਕਰਨ ਵਾਲੇ ਸਾਬਕਾ ਪੁਲਸ ਅਧਿਕਾਰੀਆਂ ਨੂੰ ਅਖੀਕਾਰ ਸਿਰਸਾ ਪੁਲਸ (Sirsa Police) ਨੇ 18 ਸਾਲਾਂ ਬਾਅਦ ਪਕੜ ਹੀ ਲਿਆ ਹੈ ।

ਕਿਵੇਂ ਪਕੜਿਆ ਗਿਆ ਸਿਰਸਾ ਪੁਲਸ ਵਲੋਂ

ਮਿਲੀ ਜਾਣਕਾਰੀ ਅਨੁਸਾਰ ਉਪਰੋਕਤ ਪਕੜਿਆ ਗਿਆ ਸਾਬਕਾ ਪੁਲਸ ਅਧਿਕਾਰੀ ਕਾਨੂੰਨ ਤੋਂ ਬਚਣ ਲਈ ਜਿਥੇ ਆਪਣੀ ਲਗਾਤਾਰ ਪਛਾਣ ਛੁਪਾਉਂਦਾ ਚੱਲਿਆ ਰਿਹਾ ਸੀ ਨੂੰ ਲਗਭਗ 18 ਸਾਲ ਬਾਅਦ ਸਿਰਸਾ ਪੁਲਸ ਨੇ ਲੋੜੀਂਦੇ ਭਗੌੜਿਆਂ ਵਿਰੁਧ ਚਲਾਈ ਗਈ ‘ਆਪਰੇਸ਼ਨ ਸ਼ਿਕੰਜਾ’ ਮੁਹਿੰਮ (Operation Shikanja campaign) ਤਹਿਤ ਪਕੜ ਹੀ ਲਿਆ, ਜਿਸ ਨਾਲ ਪੁਲਸ ਦੀ ਦਹਾਕੇ ਪੁਰਾਣੀ ਤਲਾਸ਼ੀ ਅਖੀਰਕਾਰ ਖਤਮ ਹੋ ਗਈ । ਉਕਤ ਵਿਅਕਤੀ ਦਾ ਨਾਮ ਸੁਖਬਿੰਦਰ ਸਿੰਘ ਉਰਫ਼ ਸੁੱਖਾ ਹੈ ਤੇ ਇਸਨੂੰ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਗਿੱਦੜਬਾਹਾ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ।

ਕੀ ਹੈ ਪੂਰਾ ਮਾਮਲਾ

ਜਿਸ ਕਤਲ ਮਾਮਲੇ ਵਿਚ ਸੁਖਬਿੰਦਰ ਸਿੰਘ (Sukhbinder Singh) ਨੂੰ 18 ਸਾਲਾਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ ਇਹ ਮਾਮਲਾ ਸਾਲ 2002 ਦਾ ਹੈ, ਜਿਸ ਵਿਚ ਦੋਸ਼ੀ ਖ਼ੁਦ ਇਕ ਪੁਲਿਸ ਕਾਂਸਟੇਬਲ ਸੀ । ਪੁਲਸ ਅਨੁਸਾਰ ਸੁਖਬਿੰਦਰ ਅਤੇ ਉਸ ਦੇ ਸਾਥੀਆਂ ਨੇ ਕਥਿਤ ਤੌਰ ’ਤੇ ਪੁਲਸ ਵਿਭਾਗ ਵਿਚ ਮੋਟਰ ਟ੍ਰਾਂਸਪੋਰਟ ਅਫ਼ਸਰ ਵਜੋਂ ਸੇਵਾ ਨਿਭਾ ਰਹੇ ਏ. ਐਸ. ਆਈ. ਸੁਬੇ ਸਿੰਘ ਦੀ ਹਤਿਆ ਦੀ ਸਾਜ਼ਿਸ਼ ਰਚੀ ਸੀ । ਏ. ਐਸ. ਆਈ. ਨੂੰ ਕਥਿਤ ਤੌਰ ’ਤੇ ਗੋਲੀ ਮਾਰ ਕੇ ਮਾਰ ਦਿਤਾ ਗਿਆ ਸੀ ਅਤੇ ਬਾਅਦ ਵਿਚ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਵਿਚ ਉਸ ਦੀ ਲਾਸ਼ ਨੂੰ ਨਹਿਰ ਵਿਚ ਸੁੱਟ ਦਿਤਾ ਗਿਆ ਸੀ ।

ਪੈਰੋਲ 'ਤੇ ਆਉਣ ਤੋਂ ਬਾਅਦ ਹੋ ਗਿਆ ਸੀ ਗਾਇਬ

ਉਕਤ ਕਤਲ ਦੀ ਵਾਰਦਾਤ ਸਬੰਧੀ ਸਦਰ ਪੁਲਸ ਸਟੇਸ਼ਨ ਵਿਚ ਇਕ ਕੇਸ ਦਰਜ ਕੀਤਾ ਗਿਆ ਸੀ ਅਤੇ ਸਾਰੇ ਦੋਸ਼ੀਆਂ ਨੂੰ ਅੰਤ ਵਿਚ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦਿਤਾ ਗਿਆ ਸੀ । ਪੁਲਸ ਨੇ ਕਿਹਾ ਕਿ ਸੁਖਬਿੰਦਰ ਨੂੰ 2008 ਵਿਚ ਪੈਰੋਲ ’ਤੇ ਰਿਹਾਅ ਕਰ ਦਿਤਾ ਗਿਆ ਸੀ ਅਤੇ ਉਹ ਕਦੇ ਵਾਪਸ ਨਹੀਂ ਆਇਆ ਅਤੇ ਅਗਲੇ 18 ਸਾਲਾਂ ਤੱਕ ਫ਼ਰਾਰ ਰਿਹਾ ।

ਕੀ ਆਖਿਆ ਐਸ. ਪੀ. ਚੌਹਾਨ ਨੇ

ਐਸ. ਪੀ. ਦੀਪਕ ਸਹਾਰਨ ਨੇ ਕਿਹਾ ਕਿ ਭਗੌੜੇ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਵਾਰ-ਵਾਰ ਅਪਣੀ ਪਛਾਣ, ਦਿੱਖ ਅਤੇ ਛੁਪਣਗਾਹਾਂ ਬਦਲੀਆਂ । ਕਈ ਸਾਲਾਂ ਤੋਂ ਬੰਦ ਪਏ ਕੰਮ ਦੇ ਬਾਵਜੂਦ, ਜਾਂਚਕਰਤਾਵਾਂ ਨੇ ਉਸ ਦਾ ਪਿੱਛਾ ਕਰਨਾ ਜਾਰੀ ਰਖਿਆ । ਪੁਲਸ ਨੇ ਅੰਤ ਵਿਚ ਗਿੱਦੜਬਾਹਾ ਵਿਚ ਉਸ ਨੂੰ ਘੇਰ ਲਿਆ ਅਤੇ ਗ੍ਰਿਫ਼ਤਾਰ ਕਰ ਲਿਆ । ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ ਅਤੇ ਹੋਰ ਕਾਨੂੰਨੀ ਕਾਰਵਾਈ ਚੱਲ ਰਹੀ ਹੈ ।

Related Post

Instagram