
ਫੋਰਮ ਆਫ ਰਿਟਾ. ਡਿਪਲੋਮਾ ਇੰਜੀਨੀਅਰ ਨੇ ਸੌਂਪਿਆ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ
- by Jasbeer Singh
- July 2, 2025

ਫੋਰਮ ਆਫ ਰਿਟਾ. ਡਿਪਲੋਮਾ ਇੰਜੀਨੀਅਰ ਨੇ ਸੌਂਪਿਆ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ - ਜਥੇਬੰਦੀਆਂ ਨਾਲ ਮੀਟਿੰਗ ਕਰਕੇ ਕੱਢਿਆ ਜਾਵੇ ਹੱਲ : ਪਰਮਜੀਤ ਮੱਗੋ ਪਟਿਆਲਾ, 2 ਜੁਲਾਈ ; ਪੰਜਾਬ ਰਾਜ ਪੈਨਸ਼ਨਰਜ ਮਹਾ ਸੰਘ ਦੇ ਸੱਦੇ ਤਹਿਤ ਅੱਜ ਫੋਰਮ ਆਫ ਰਿਟਾ. ਡਿਪਲੋਮਾ ਇੰਜੀਨੀਅਰ, ਇੰਜੀਨੀਅਰਜ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਪੰਜਾਬ, ਰਿਟਾ. ਐਸੋਸੀਏਸ਼ਨ ਪੰਜਾਬ ਸਕੂਲ ਸਿਖਿਆ ਬੋਰਡ ਮੋਹਾਲੀ, ਪੰਜਾਬ ਮੰਡੀਕਰਨ ਬੋਰਡ ਰਿਟਾ. ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਚੰਡੀਗੜ ਆਦਿ ਵਲੋਆਪਣੀਆਂ ਮੰਗਾਂ ਨੂੰ ਲੈ ਕੇ ਮੁਖ ਮੰਤਰੀ ਤੇ ਵਿੱਤ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਸੌਪਿਆ ਗਿਆ। ਇਸ ਮੌਕੇ ਪਰਮਜੀਤ ਸਿੰਘ ਮੱਗੋ ਇਰੀਗੇਸ਼ਨ ਕਨਵੀਨਰ, ਰਾਮਚੰਦ ਸ਼ਰਮਾ ਬੀਐਂਡਆਰ, ਸਤਪਾਲ ਨਰੂਲਾ ਵਾਟਰ ਸਪਲਾਈ, ਬਿਕਰ ਸਿੰਘ ਬੀਐਡਆਰ, ਜਰਨੈਲ ਸਿੰਘ, ਲੱਲੂ ਰਾਮ ਪੈਨਸ਼ਨ ਮਹਾਸੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਪੰਜਾਬ ਦੇ ਪੈਨਸ਼ਨਰਾਂ ਨੂੰ 10 ਸਾਲ ਦੇ ਲੰਬੇ ਅਰਸੇ ਬਾਅਦ ਪੇ ਕਮਿਸ਼ਨ ਰਾਹੀ ਪੈਨਸ਼ਨਾਂ ਵਿਚ ਸੋਧ ਹੋਣ ਦੀ ਉਮੀਦ ਹੁੰਦੀ ਹੈ ਪਰ 1-1-2016 ਤੋ ਬਾਅਦ ਵੀ ਹੁਣ ਤੱਕ 9 ਸਾਲਾਂ ਤੋ ਵੱਧ ਦਾ ਸਮਾਂ ਬੀਤ ਜਾਣ ਉਪਰੰਤ ਵੀ ਪੰਾਬ ਸਰਕਾਰ ਵਲੋ 6ਵੇ ਪੇਅ ਕਮਿਸ਼ਨਰ ਵਲੋ ਕੀਤੀਆਂ ਗਈਆਂ ਸਿਫਾਰਿਸਾਂ ਲਾਗੂ ਨਹੀ ਕੀਤੀਆਂ ਗਈਆਂ ਹਨ ਅਤੇ ਨਾ ਹੀ ਪੈਨਸ਼ਨਰਾਂ ਦੀਆਂ ਹੋਰ ਜਾਇਜ ਮੰਗਾਂ ਦਾ ਹੱਲ ਕਢਿਆ ਗਿਆ ਹੈ। ਉਨਾ ਮੰਗ ਕੀਤੀ ਕਿ 1-1-2016 ਤੋ ਪਹਿਲਾਂ ਸੇਵਾ ਨਿਵਿਰਤ ਹੋਏ ਪੈਨਸ਼ਨਰਾਂ ਦੀ ਪੈਨਸ਼ਨ, ਭਾਰਤ ਸਰਕਾਰ ਵਲੋ ਪ੍ਰਵਾਨਿਤ ਪੈਟਰਨ ਅਨੁਸਾਰ ਪੰਜਾਬ ਦੇ ਛੇਵੇ ਤਨਖਾਹ ਕਮਿਸ਼ਨ ਦੀ ਰਿਪੋਰਟ ਅਨੁਸਾਰ 125 ਫੀਸਦੀ ਮਹਿੰਗਾਈ ਭਤੇ ਨੂੰ ਜੋੜ ਕੇ 15 ਫੀਸਦੀ ਵਾਧੇ ਅਨੁਸਾਰ 2.59 ਦੇ ਗੁਣਾਂਕ ਨਾਲ ਸੋਧੀ ਜਾਵੇ ਅਤੇ ਸੋਧੇ ਹੋਏ ਮੰਗ ਪੱਤਰ ਅਨੁਸਾਰ ਹੋਰ ਮੰਗਾਂ ਮੰਨੀਆਂ ਜਾਣ। ਉਨਾ ਅਪੀਲ ਕੀਤੀ ਕਿ ਪੰਜਾਬ ਰਾਜ ਪੈਨਸ਼ਨਰਜ ਮਹਾ ਸੰਘ ਅਤੇ ਸਹਿਯੋਗੀ ਜਥੇਬੰਦੀਆਂ ਨਾਲ ਜਲਦੀ ਤੋਂ ਜਲਦੀ ਮੀਟਿੱਗ ਕਰਕੇ ਇਨਾ ਮੰਗਾਂ ਦਾ ਸਾਰਥਕ ਹੱਕ ਕੱਢਿਆ ਜਾਵੇ ਤਾਂ ਜੋ ਪੈਨਸ਼ਨਰਾਂ ਵਿਚ ਪਾਈ ਜਾਂਦੀ ਬੇਚੈਨੀ ਤੇ ਰੋਸ਼ ਨੂੰ ਸ਼ਾਂਤ ਕੀਤਾ ਜਾ ਸਕੇ ।