ਕਾਰ ਬੱਸ ਦੀ ਟੱਕਰ ਵਿਚ ਚਾਰ ਦੀ ਮੌਤ ਇਕ ਜ਼ਖ਼ਮੀ ਹੁਸ਼ਿਆਰਪੁਰ, 10 ਜਨਵਰੀ 2026 : ਪੰਜਾਬ ਦੇ ਸ਼ਹਿਰ ਹੁਸ਼ਿਆਰਪੁਰ (Hoshiarpur) ਵਿੱਚ ਸੰਘਣੀ ਧੁੰਦ ਦੌਰਾਨ ਇੱਕ ਕਾਰ ਅਤੇ ਬੱਸ ਦੀ ਟੱਕਰ ਹੋ ਹੋਣ ਕਾਰਨ ਚਾਰ ਲੋਕਾਂ ਦੀ ਮੌਤ ਅਤੇ ਇੱਕ ਵਿਅਕਤੀ ਦੇ ਗੰਭੀਰ ਜ਼ਖਮੀ ਹੋਣ ਦਾ ਪਤਾ ਚੱਲਿਆ ਹੈ। ਕਦੋਂ ਵਾਪਰਿਆ ਹਾਦਸਾ ਉਕਤ ਸੜਕੀ ਹਾਦਸਾ ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰ ਦੇ ਸਾਢੇ ਪੰਜ ਵਜੇ ਦੇ ਕਰੀਬ ਵਾਪਰਿਆ ਹੈ । ਜਾਣਕਾਰੀ ਮੁਤਾਬਕ ਹਿਮਾਚਲ ਪ੍ਰਦੇਸ਼ ਤੋਂ ਆ ਰਹੇ ਨੌਜਵਾਨਾਂ ਨੂੰ ਲੈ ਕੇ ਜਾ ਰਹੀ ਕਾਰ ਹੁਸ਼ਿਆਰਪੁਰ (Hoshiarpur) ਵਿੱਚ ਲਿੰਕ ਰੋਡ ਤੋਂ ਮੁੱਖ ਸੜਕ ‘ਤੇ ਚੜ੍ਹ ਰਹੀ ਸੀ ਜਦੋਂ ਦਸੂਹਾ ਤੋਂ ਆ ਰਹੀ ਇੱਕ ਪਨਬੱਸ ਇਸ ਨਾਲ ਟਕਰਾ ਗਈ । ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ। ਹਾਦਸੇ ਕਾਰਨ ਟ੍ਰੈਫਿਕ ਜਾਮ ਹੋ ਗਿਆ । ਪੁਲਸ ਮੁਖੀ ਨੇ ਘਟਨਾ ਵਾਲੀ ਥਾਂ ਤੇ ਪਹੁੰਚ ਕਰਵਾਈ ਆਵਾਜਾਈ ਬਹਾਲ ਘਟਨਾ ਦੀ ਸੂਚਨਾ ਮਿਲਦੇ ਹੀ ਹਰਿਆਣਾ ਪੁਲਿਸ ਸਟੇਸ਼ਨ ਦੇ ਮੁਖੀ ਕਿਰਨ ਸਿੰਘ ਪੁਲਿਸ ਟੀਮ ਨਾਲ ਮੌਕੇ ‘ਤੇ ਪਹੁੰਚੇ। ਨੁਕਸਾਨੇ ਗਏ ਵਾਹਨਾਂ ਨੂੰ ਸੜਕ ਤੋਂ ਹਟਾ ਦਿੱਤਾ ਗਿਆ ਅਤੇ ਆਵਾਜਾਈ ਬਹਾਲ ਕਰ ਦਿੱਤੀ ਗਈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਨੌਜਵਾਨ ਹਿਮਾਚਲ ਪ੍ਰਦੇਸ਼ ਦੇ ਸਨ। ਚਾਰੇ ਦੋਸਤ ਆਪਣੇ ਪੰਜਵੇਂ ਦੋਸਤ ਨੂੰ ਵਿਦੇਸ਼ ਯਾਤਰਾ ਲਈ ਛੱਡਣ ਲਈ ਅੰਮ੍ਰਿਤਸਰ ਹਵਾਈ ਅੱਡੇ ਜਾ ਰਹੇ ਸਨ ।
