post

Jasbeer Singh

(Chief Editor)

National

ਬੈਂਗਲੁਰੂ 'ਚ ਡੈਂਟਲ ਕਾਲਜ ਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ

post-img

ਬੈਂਗਲੁਰੂ 'ਚ ਡੈਂਟਲ ਕਾਲਜ ਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ ਬੰਗਲੁਰੂ, 10 ਜਨਵਰੀ 2026 : ਬੈਂਗਲੁਰੂ 'ਚ ਡੈਂਟਲ ਕਾਲਜ ਦੀ ਇਕ 23 ਸਾਲਾ ਵਿਦਿਆਰਥਣ ਆਪਣੀ ਰਿਹਾਇਸ਼ 'ਤੇ ਫਾਹੇ ਨਾਲ ਲਟਕਦੀ ਮਿਲੀ। ਪੁਲਸ ਨੇ ਇਹ ਜਾਣਕਾਰੀ ਦਿੱਤੀ । ਪੁਲਸ ਅਨੁਸਾਰ ਖ਼ੁਦਕੁਸ਼ੀ ਕਰਨ ਵਾਲੀ ਵਿਦਿਆਰਥਣ ਦੀ ਪਛਾਣ ਯਸ਼ਸਵਿਨੀ ਵਜੋਂ ਹੋਈ ਹੈ, ਜੋ 'ਓਰਲ ਮੈਡੀਸਨ ਅਤੇ ਰੇਡੀਓਲੋਜੀ' ਵਿਭਾਗ ਦੀ ਤੀਜੇ ਸਾਲ ਦੀ ਵਿਦਿਆਰਥਣ ਸੀ । ਪਰਿਵਾਰਕ ਮੈਂਬਰਾਂ ਲਗਾਇਆ ਕਾਲਜ ਪ੍ਰਬੰਧਕਾਂ ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਪੁਲਸ ਮੁਤਾਬਕ ਪਰਿਵਾਰਕ ਮੈਂਬਰਾਂ ਨੇ ਕਾਲਜ ਪ੍ਰਬੰਧਕਾਂ 'ਤੇ ਵਿਦਿਆਰਥਣ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਪਰਿਮਲਾ ਅਤੇ ਭੂਦੇਵਈਆ ਦੀ ਇਕਲੌਤੀ ਔਲਾਦ ਯਸ਼ਸਵਿਨੀ ਨੇ ਅੱਖਾਂ 'ਚ ਦਰਦ ਕਾਰਨ ਬੁੱਧਵਾਰ ਨੂੰ ਛੁੱਟੀ ਲਈ ਸੀ। ਪਰਿਮਲਾ ਅਨੁਸਾਰ ਜਦੋਂ ਉਹ ਅਗਲੇ ਦਿਨ ਕਾਲਜ ਵਾਪਸ ਗਈ ਤਾਂ ਇਕ ਸੈਮੀਨਾਰ 'ਚ ਹਿੱਸਾ ਨਾ ਲੈਣ ਕਾਰਨ ਹੋਰਨਾਂ ਵਿਦਿਆਰਥੀਆਂ ਦੇ ਸਾਹਮਣੇ ਉਸ ਨੂੰ ਅਪਮਾਨਿਤ ਕੀਤਾ ਗਿਆ।

Related Post

Instagram