

ਕਾਰ ਨਹਿਰ ਵਿਚ ਡਿੱਗਣ ਕਰਕੇ ਬੱਚੇ ਸਮੇਤ ਚਾਰ ਦੀ ਮੌਤ ਚੰਡੀਗੜ੍ਹ, 25 ਜੂਨ 2025 : ਹਸਪਤਾਲ ਵਿਚ ਹੋਏ ਨਵ-ਜੰਮੇ ਬੱਚੇ ਨੂੰ ਲੈ ਕੇ ਘਰਾਂ ਨੂੰ ਜਾ ਰਹੇ ਇਕ ਪਰਿਵਾਰ ਦੀ ਕਾਰ ਨਹਿਰ ਵਿਚ ਡਿੱਗਣ ਦੇ ਚਲਦਿਆਂ ਕਾਰ ਵਿਚ ਸਵਾਰ 7 ਵਿਚੋਂ ਬੱਚੇ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ ਹੈ। ਬਰਸਾਤ ਦੇ ਚਲਦਿਆਂ ਨਾ ਦਿਖਾਈ ਦੇਣ ਕਰਕੇ ਕਾਰ ਪਲਟੀ ਕੇ ਡਿੱਗੀ ਨਹਿਰ ਵਿਚ ਹਲਦਵਾਨੀ ਦੇ ਸੁਸ਼ੀਲ ਤਿਵਾੜੀ ਹਸਪਤਾਲ ਵਿਚੋਂ ਹਾਲ ਹੀ ਵਿਚ ਜੰਮੇ ਬੱਚੇ ਨੂੰ ਪਰਿਵਾਰਕ ਮੈਂਬਰਾਂ ਨਾਲ ਲੈ ਕੇ ਕਾਰ ਵਿਚ ਨਿਕਲੇ ਪਰਿਵਾਰ ਦੀ ਕਾਰ ਭਾਰੀ ਬਰਸਾਤ ਦੇ ਚਲਦਿਆਂ ਦਿਖਾਈ ਨਾ ਦੇਣ ਦੇ ਚਲਦਿਆਂ ਸਿੰਚਾਈ ਨਹਿਰ ਵਿਚ ਜਾ ਡਿੱਗੀ ਤੇ ਕੁੱਝ ਹੀ ਦੇਰ ਵਿਚ ਪਲਟ ਗਈ, ਜਿਸ ਕਾਰਨ ਕਾਰ ਅੰਦਰ ਬੈਠੇ ਸਮੁੱਚੇ ਮੈਂਬਰ ਪਾਣੀ ਵਿਚ ਡੁੱਬ ਗਏ ਅਤੇ ਅਜਿਹਾ ਹੋਣ ਨਾਲ 7 ਵਿਚੋਂ ਚਾਰ ਜਣਿਆਂ ਦੀ ਤਾਂ ਮੌਤ ਹੀ ਹੋ ਗਈ। ਕੀ ਆਖਿਆ ਐਸ. ਪੀ. ਸਿਟੀ ਨੇ ਹਲਦਵਾਨੀ ਦੇ ਐਸ. ਪੀ. (ਸਿਟੀ) ਪ੍ਰਕਾਸ਼ ਚੰਦਰ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਪੁਲਸ ਅਤੇ ਫ਼ਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਅਤੇ ਕਰੇਨ ਦੀ ਮਦਦ ਨਾਲ ਪੁਲੀ ਹੇਠਾਂ ਫਸੀ ਕਾਰ ਨੂੰ ਕੱਢਿਆ ਗਿਆ ਤੇ ਤਿੰਨ ਵਿਅਕਤੀ ਜੋ ਕਿ ਜ਼ਖ਼ਮੀ ਹੋ ਗਏ ਸਨ ਨੂੰ ਫੌਰੀ ਕਾਰਵਾਈ ਕਰਦਿਆਂ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।