post

Jasbeer Singh

(Chief Editor)

National

ਮੁੰਬਈ ਵਿਖੇ ਛੇ ਸਾਲ ਦੀ ਬੱਚੀ ਸਮੇਤ ਸੜੇ ਚਾਰ ਜਣੇ

post-img

ਮੁੰਬਈ ਵਿਖੇ ਛੇ ਸਾਲ ਦੀ ਬੱਚੀ ਸਮੇਤ ਸੜੇ ਚਾਰ ਜਣੇ ਮੁੰਬਈ, 21 ਅਕਤੂਬਰ 2025 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੇ ਸ਼ਹਿਰ ਮੁੰਬਈ ਦੇ ਨਾਲ ਲੱਗਵੇਂ ਨਵੀਂ ਮੁੰਬਈ ਦੇ ਵਾਸੀ ਇਲਾਕੇ ਵਿਖੇ ਬੀਤੀ ਦੇਰ ਰਾਤ ਇਕ ਬਿਲਡਿੰਗ ਵਿਚ ਅੱਗ ਲੱਗ ਜਾਣ ਕਾਰਨ ਇਕ ਛੇ ਸਾਲਾਂ ਬੱਚੀ ਸਮੇਤ ਚਾਰ ਵਿਅਕਤੀਆਂ ਦੇ ਜਿੰਦਾ ਸੜਨ ਦਾ ਪਤਾ ਚੱਲਿਆ ਹੈ। ਦੱਸਣਯੋਗ ਹੈ ਕਿ 11 ਜਣੇ ਝੁਲਸ ਗਏ ਹਨ। ਕੌਣ ਕੌਣ ਹੈ ਮ੍ਰਿਤਕਾਂ ਵਿਚ ਨਵੀਂ ਮੁੁੰਬਈ ਦੇ ਜਿਸ ਖੇਤਰ ਵਿਚ ਬਿਲਡਿੰਗ ਵਿਚ ਭਿਆਨਕ ਅੱਗ ਲੱਗਣ ਨਾਲ ਚਾਰ ਜਣੇ ਸੜ ਗਏ ਵਿਚ 6 ਸਾਲਾ ਵੇਦਿਕਾ ਸੁੰਦਰ ਬਾਲਾਕ੍ਰਿਸ਼ਨਨ, ਕਮਲਾ ਹੀਰਲ ਜੈਨ (84), ਸੁੰਦਰ ਬਾਲਾਕ੍ਰਿਸ਼ਨਨ (44) ਅਤੇ ਪੂਜਾ ਰਾਜਨ (39) ਵਜੋਂ ਹੋਈ ਹੈ । ਕਿਹੜੀ ਸੁਸਾਇਟੀ ਵਿਖੇ ਵਾਪਰਿਆ ਹੈ ਹਾਦਸਾ ਬੀਤੀ ਰਾਤ ਨਵੀਂ ਮੁੰਬਈ ਵਿਖੇ ਅੱਗ ਲੱਗਣ ਦੀ ਘਟਨਾ ਵਾਸ਼ੀ ਸੈਕਟਰ-14 ਸਥਿਤ ਰਹੇਜਾ ਰੈਜ਼ੀਡੈਂਸੀ ਹਾਊਸਿੰਗ ਸੋਸਾਇਟੀ ਵਿਚ ਵਾਪਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵੀ ਪਤਾ ਲੱਗਿਆ ਹੈ ਕਿ ਉਕਤ ਅੱਗ ਰਾਤ 1 ਵਜੇ ਦੇ ਕਰੀਬ ਲੱਗੀ। ਬੀਤੇ ਦਿਨ ਦੀਵਾਲੀ ਦਾ ਤਿਓਹਾਰ ਹੋਣ ਦੇ ਚਲਦਿਆਂ ਬਿਲਡਿੰਗ ਵਿਚ ਰਹਿਣ ਵਾਲੇ ਲੋਕ ਸੌਂ ਰਹੇ ਸਨ । ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਦਸਵੀਂ ਮੰਜਿ਼ਲ ਤੋਂ ਸ਼ੁਰੂ ਹੋਈ ਅਤੇ ਤੇਜ਼ੀ ਨਾਲ 11ਵੀਂ ਅਤੇ 12ਵੀਂ ਮੰਜਿ਼ਲ ਤੱਕ ਫੈਲ ਗਈ । ਧੂੰਏ ਅਤੇ ਅੱਗ ਨੇ ਜਲਦੀ ਹੀ ਪੂਰੀ ਇਮਾਰਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਦੀ ਘਟਨਾ ਦਾ ਪਤਾ ਚਲਦਿਆਂ ਹੀ ਪਹੁੰਚੀਆਂ 10 ਫਾਇਰ ਬ੍ਰਿਗੇਡ ਨਵੀਂ ਮੁੰਬਈ ਦੇ ਵਾਸੀ ਖੇੇਤਰ ਵਿਖੇ ਜਿਸ ਬਿਲਡਿੰਗ ਵਿਚ ਰਾਤ ਦੇ ਕਰੀਬ ਇਕ ਵਜੇ ਅੱਗ ਲੱਗੀ ਬਾਰੇ ਪਤਾ ਚਲਦਿਆਂ ਹੀ ਅੱਗ ਨੂੰ ਬੁਝਾਉਣ ਲਈ ਬੀ. ਐਮ. ਸੀ. ਦੇ ਫਾਇਰ ਬ੍ਰਿਗੇਡ ਵਿੰਗ ਦੀਆਂ 10 ਗੱਡੀਆਂ ਪਹੁੰਚੀਆਂ।ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੀ ਮੁਸਤੈਦੀ ਨਾਲ ਅੱਗ ਤੇ ਸਮਾਂ ਰਹਿੰਦੇ ਕਾਬੂ ਪਾ ਲਿਆ ਗਿਆ ਅਤੇ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਿਿਢਆ ਗਿਆ।

Related Post