post

Jasbeer Singh

(Chief Editor)

Patiala News

ਚੌਥਾ ਦਰਜਾ ਮੁਲਾਜਮ ਪੰਜਾਬ ਵਿਚਲੇ 64 ਕਾਲਜਾ ਅੱਗੇ ਕਰਨਗੇ ਅਰਥੀ ਫੁੱਕ ਰੈਲੀਆਂ : ਦਰਸ਼ਨ ਲੁਬਾਣਾ, ਰਣਜੀਤ ਰਾਣਵਾ

post-img

ਚੌਥਾ ਦਰਜਾ ਮੁਲਾਜਮ ਪੰਜਾਬ ਵਿਚਲੇ 64 ਕਾਲਜਾ ਅੱਗੇ ਕਰਨਗੇ ਅਰਥੀ ਫੁੱਕ ਰੈਲੀਆਂ : ਦਰਸ਼ਨ ਲੁਬਾਣਾ, ਰਣਜੀਤ ਰਾਣਵਾ ਪਟਿਆਲਾ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਵਲੋਂ ਪੰਜਾਬ, ਵਿਚਲੇ 64 ਸਰਕਾਰੀ ਕਾਲਜ ਦੇ ਚੌਥਾ ਦਰਜਾ ਮੁਲਾਜਮਾਂ ਕੱਚੀਆਂ ਅਤੇ ਪੱਕੀਆਂ ਦੀਆਂ ਚੀਰਾਂ ਤੋਂ ਲਮਕਾ ਅਵਸਥਾ ਵਿੱਚਲਿਆ ਮੰਗਾਂ ਨੂੰ ਲੈ ਕੇ 11 ਅਤੇ 12 ਮਾਰਚ ਨੂੰ ਇਹਨਾਂ ਕਾਲਜ਼ਾ ਅੱਗੇ ਪੰਜਾਬ ਸਰਕਾਰ ਅਤੇ ਉਚੇਰੀ ਸਿੱਖਿਆ ਅਧਿਕਾਰੀਆਂ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ । ਇਹ ਐਲਾਨ ਇੱਥੇ ਇੱਕ ਭਰਵੀਂ ਮੀਟਿੰਗ ਤੋਂ ਬਾਅਦ ਸੂਬਾ ਚੇਅਰਮੈਨ ਸੁਖਦੇਵ ਸਿੰਘ ਸੁਰਤਾਪੁਰੀ, ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸੂਬਾ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾ, ਸੂਬਾ ਜਨਰਲ ਸਕੱਤਰ ਬਲਜਿੰਦਰ ਸਿੰਘ ਤੇ ਸੂਬਾ ਮੀਤ ਪ੍ਰਧਾਨ ਰਾਮ ਲਾਲ ਰਾਮਾ, ਕਾਲਜਾਂ ਦੇ ਆਗੂਆਂ ਗੁਰਤੇਜ਼ ਸਿੰਘ ਗਿੱਲ, ਸੁਰਿੰਦਰ ਬੈਂਸ, ਪ੍ਰਮਜੀਤ ਗੰਡਾ ਆਦਿ ਨੇ ਕੀਤਾ । ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਸਾਲ 2016 ਵਿੱਚ ਤਤਕਾਰੀ ਉਚੇਰੀ ਸਿੱਖਿਆ ਮੰਤਰੀ ਸ੍ਰ. ਸੁਰਜੀਤ ਸਿੰਘ ਰੱਖੜਾ ਵੱਲੋਂ ਕਾਲਜਾਂ ਵਿੱਚ ਲੰਮੇ ਸਮੇਂ ਤੋਂ ਕੰਮ ਕਰਦੇ ਕੱਚੇ ਚੌਥਾ ਦਰਜਾ ਕਰਮੀਆਂ ਕਾਲਜਾਂ ਵਿੱਚ ਖਪਾਉਣ ਤੇ ਉਹਨਾਂ ਨੂੰ ਨਿਯਮਤ ਤੇ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਕਾਲਜਾਂ ਵਿੱਚ ਖਾਲੀ ਪਈਆਂ ਅਸਾਮੀਆਂ ਦੇ ਵੱਖ—ਵੱਖ ਅਹੁਦਿਆਂ ਤੇ ਤੈਨਾਤ ਕੀਤਾ ਜਾਵੇਗਾ । ਇਸ ਤਰ੍ਹਾਂ ਇੱਕ ਦਰਜਨ ਮੰਗਾਂ ਦਾ ਨਿਪਟਾਰਾ ਕਰਕੇ ਇਸ ਨੂੰ ਲਾਗੂ ਕਰਨ ਦੀਆਂ ਹਦਾਇਤਾ ਲਿਖਤੀ ਰੂਪ ਵਿੱਚ ਉਚੇਰੀ ਸਿੱਖਿਆ ਅਧਿਕਾਰੀਆਂ ਨੂੰ ਦਿੱਤੀਆਂ ਗਈਆਂ ਸਨ । ਇਨ੍ਹਾਂ ਕਿਹਾ ਕਿ ਯੂਨੀਅਨ ਪਿਛਲੇ ਅੱਠ ਸਾਲ ਤੋਂ ਮੰਗਾਂ ਲਾਗੂ ਕਰਵਾਉਣ ਦੇ ਯਤਨ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕਰਦੀਆਂ ਆ ਰਹੀ ਹੈ ਪਰੰਤੂ “ਪਤਨਾਲਾ” ਉੱਥੇ ਦਾ ਉੱਥੇ ਹੀ ਹੈ । ਇਹਨਾਂ ਕਿਹਾ ਕਿ ਮਿਤੀ 05 ਮਾਰਚ 2025 ਨੂੰ ਡਾਇਰੈਕਟਰ ਉਚੇਰੀ ਸਿੱਖਿਆ ਦੇ ਸੱਦੇ ਤੇ ਮੀਟਿੰਗ ਕਰਨ ਲਈ ਆਗੂ ਮੁਹਾਲੀ ਪੁੱਜੇ, ਸਾਰਾ ਦਿਨ ਦੀ ਉਡੀਕ ਉਪਰੰਤ ਵੀ ਡੀ. ਪੀ. ਆਈ. ਮੀਟਿੰਗ ਕਰਨ ਦਫਤਰ ਨਹੀਂ ਪਹੁੰਚੇ। ਹੁਣ ਫੈਸਲਾ ਕੀਤਾ ਗਿਆ ਹੈ ਮਿਤੀ 11 ਅਤੇ 12 ਮਾਰਚ ਨੂੰ ਚੌਥਾ ਦਰਜਾ ਮੁਲਾਜਮਾ ਦੀਆਂ ਸਮੂਚੀ ਮੰਗਾਂ ਨੂੰ ਲੈ ਕੇ ਕਾਲਜਾਂ ਦੇ ਅੱਗੇ ਪੰਜਾਬ ਸਰਕਾਰ ਤੇ ਉਚੇਰੀ ਸਿੱਖਿਆ ਅਧਿਕਾਰੀਆਂ ਦੀਆਂ ਅਰਥੀਆ ਸਾੜੀਆਂ ਜਾਣਗੀਆਂ । ਮੀਟਿੰਗ ਵਿੱਚ ਪਟਿਆਲਾ ਜਿਲੇ ਦੇ ਮਹਿੰਦਰਾ ਕਾਲਜ, ਸਟੇਟ ਕਾਲਜ ਆਫ ਐਜੂਕੇਸ਼ਨ, ਬਿਕਰਮ ਕਾਲਜ, ਫਿਜੀਕਲ ਕਾਲਜ, ਵੂਮੈਨ ਕਾਲਜ, ਰਿਪਦੁਮਨ ਕਾਲਜ ਨਾਭਾ, ਕਿਰਤੀ ਕਾਲਜ ਨਿਆਲ ਪਾਤੜਾ ਦੇ ਵੀ ਚੌਥਾ ਦਰਜਾ ਆਗੂ ਸ਼ਾਮਲ ਹੋਏ, ਜਿਹਨਾ ਵਿੱਚ ਸਰਵ ਸ੍ਰੀ ਰਾਮ ਪ੍ਰਸਾਦ, ਸ਼ਿਵ ਚਰਨ, ਸੁਨੀਲ ਦੱਤ, ਬੁੱਧ ਰਾਮ, ਰਾਜ ਜ਼ੋਧਾ, ਰਾਕੇਸ਼ ਕੁਮਾਰ, ਪ੍ਰਕਾਸ਼ ਲੁਬਾਣਾ, ਲਖਵੀਰ, ਦੀਪਕ, ਸਤਿਆ ਨਰਾਇਣ ਗੋਨੀ, ਸੁਰੇਸ਼ ਮੰਗਾ, ਸੁਖਦੇਵ ਸਿੰਘ ਆਲਮਪੁਰ, ਮੁਕੇਸ਼ ਕੁਮਾਰ, ਸੁਨੀਤਾ, ਸਾਰੀਕਾ ਆਦਿ ਹਾਜਰ ਸਨ ।

Related Post