
ਚੌਥਾ ਦਰਜਾ ਮੁਲਾਜਮਾਂ ਨੇ ਵਣ ਨਿਗਮ ਅਧਿਕਾਰੀਆਂ ਵਿਰੁੱਧ ਅਰਥੀ ਫੁੱਕ ਰੈਲੀ ਕੀਤੀ
- by Jasbeer Singh
- March 26, 2025

ਚੌਥਾ ਦਰਜਾ ਮੁਲਾਜਮਾਂ ਨੇ ਵਣ ਨਿਗਮ ਅਧਿਕਾਰੀਆਂ ਵਿਰੁੱਧ ਅਰਥੀ ਫੁੱਕ ਰੈਲੀ ਕੀਤੀ ਪਟਿਆਲਾ, 26 ਮਾਰਚ : ਪੰਜਾਬ ਰਾਜ ਵਣ ਵਿਕਾਸ ਨਿਗਮ ਵਿਚਲੇ ਪ੍ਰਾਜੈਕਟ ਅਫਸਰ ਦਫਤਰ ਅੱਗੇ ਚੌਥਾ ਦਰਜਾ ਮੁਲਾਜਮ ਯੂਨੀਅਨ ਵਲੋਂ ਰੈਲੀ ਕੀਤੀ ਅਤੇ ਵਣ ਨਿਗਮ ਅਧਿਕਾਰੀਆਂ ਦੀ ਅਰਥੀ ਪਟਿਆਲਾ—ਨਾਭਾ ਮੇਨ ਸੜਕ ਤੇ ਲਿਆ ਕੇ ਅਗਨ ਭੇਂਟ ਕੀਤੀ । ਆਗੂਆਂ ਨੇ ਦੋਸ਼ ਲਾਇਆ ਕਿ ਪ੍ਰਾਜੈਕਟ ਅਫਸਰ ਵੱਲੋਂ ਮੌਤ ਕੇਸਾਂ ਵਿੱਚ ਨਿਯੁਕਤ ਹੋਏ ਮੇਲ ਅਤੇ ਫੀਮੇਲ ਦਿਹਾੜੀਦਾਰ ਕਰਮੀਆਂ ਨੂੰ ਬਗੈਰ ਨੋਟਿਸ ਦਿੱਤੀਆ ਕੰਮ ਤੋਂ ਫਾਰਗ ਕਰ ਦਿੱਤਾ ਹੈ ਤੇ ਤਿੰਨ—ਤਿੰਨ ਮਹੀਨਿਆਂ ਦੀਆਂ ਤਨਖਾਹਾਂ ਵੀ ਜਾਰੀ ਨਹੀਂ ਕੀਤੀਆਂ, ਕੁਰਪਸ਼ਨ ਵਿੱਚ ਲਿਬੜੀ ਜੰਗਲਾਤ ਨਿਗਮ ਵਿਚਲੀ ਅਫਸਰਸ਼ਾਹੀ ਵਲੋਂ ਅਜਿਹਾ ਕੀਤਾ ਜਾ ਰਿਹਾ ਹੈ, ਯੂਨੀਅਨ ਦੇ ਆਗੂਆ ਕਾ. ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਨੋਲੱਖਾ ਨੇ ਕਿਹਾ ਕਿ ਉਹਨਾਂ ਇਹ ਮਾਮਲਾ ਮੈਨੇਜਿੰਗ ਡਾਇਰੈਕਟਰ ਸ੍ਰੀ ਪ੍ਰਵੀਨ ਕੁਮਾਰ (ਆਈ. ਐਫ. ਐਸ.) ਦੇ ਧਿਆਨ ਵਿੱਚ ਲਿਆਦਾ ਗਿਆ, ਪਰੰਤੂ ਫਿਰ ਵੀ ਕੋਈ ਨੋਟਿਸ ਨਹੀਂ ਲਿਆ ਗਿਆ । ਮਾਮਲਾ ਤਿੰਨ ਮਹੀਨੇ ਤੋਂ ਰੋਕੀਆਂ ਤਨਖਾਹਾਂ, ਤੇ ਕੰਮਾਂ ਤੋਂ ਫਾਰਗ ਕਰਨ ਦਾ : ਦਰਸ਼ਨ ਲੁਬਾਣਾ, ਜਗਮੋਹਨ ਨੋਲੱਖਾ ਆਗੂਆਂ ਨੇ ਕਿਹਾ ਕਿ ਯੂਨੀਅਨ ਅਪ੍ਰੈਲ ਅੱਧ ਵਿੱਚ ਵਣ ਭਵਨ ਮੋਹਾਲੀ ਵਿਖੇ “ਅਣ ਮਿੱਥੇ ਦਾ ਧਰਨਾ” ਲਾਉਣ ਜਾ ਰਹੀ ਹੈ, ਜਿਸ ਵਿੱਚ ਜੰਗਲਾਤ, ਜੰਗਲੀਜੀਵ ਤੇ ਜੰਗਲਾਤ ਨਿਗਮ ਦਾ ਪਿੱਟ ਸਿਆਪਾ ਕੀਤਾ ਜਾਵੇਗਾ ਅਤੇ ਕੰਮਾਂ ਤੋਂ ਫਾਰਮ ਕੀਤੇ ਕਾਮਿਆਂ ਦੇ ਮਾਮਲੇ ਅਤੇ ਵਣ ਰੇਂਜ ਅਫਸਰ ਭਾਦਸੋਂ ਵਲੋਂ ਕੀਤੀ ਜਾ ਰਹੀ ਬੁਰਛਾਗਰਦੀ ਜਿਸ ਨੂੰ ਕੁਰਪੱਟ ਅਧਿਕਾਰੀ ਬਲ ਦੇ ਰਹੇ ਹਨ ਵੀ ਉਠਾਏ ਜਾਣਗੇ । ਆਗੂਆਂ ਨੇ ਮੰਗ ਕੀਤੀ ਕਿ ਵਣ ਵਿਕਾਸ ਨਿਗਮ ਵਿਚਲੀ ਕੁਰਪਸ਼ਨ ਦੀ ਚੌਕਸੀ ਵਿਭਾਗ ਤੋਂ ਜਾਂਚ ਕਰਵਾਈ ਜਾਵੇ। ਐਲਾਨ ਕੀਤਾ ਕਿ ਜੰਗਲਾਤ ਕਰਮੀ ਮਿਤੀ 03 ਅਪ੍ਰੈਲ ਨੂੰ ਕਿਰਤ ਕਮਿਸ਼ਨਰ ਦਫਤਰ ਕਿਰਤ ਭਵਨ ਮੁਹਾਲੀ ਵਿਖੇ (ਏਟਕ) ਦੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ । ਇਸ ਮੌਕੇ ਤੇ ਜ਼ੋ ਹੋਰ ਆਗੂ ਹੋਏ ਸ਼ਾਮਲ ਇਸ ਮੌਕੇ ਤੇ ਜ਼ੋ ਹੋਰ ਆਗੂ ਸ਼ਾਮਲ ਹੋਏ ਉਨ੍ਹਾਂ ਵਿੱਚ ਦੀਪ ਚੰਦ ਹੰਸ, ਰਾਮ ਲਾਲ ਰਾਮਾ, ਤਰਲੋਚਨ ਮਾੜੂ, ਇੰਦਰਪਾਲ ਵਾਲਿਆ, ਚੰਦਰ ਭਾਨ, ਦਰਸ਼ਨ ਮਲੇਵਾਲ, ਤਰਲੋਚਨ ਮੰਡੋਲੀ, ਰਾਮ ਜ਼ੋਧਾ, ਸੁਖਦੇਵ ਸਿੰਘ ਝੰਡੀ, ਲਖਵੀਰ ਸਿੰਘ, ਬਲਵਿੰਦਰ ਸਿੰਘ ਨਾਭਾ, ਜੁਗਨੂੰ, ਸਵਰਨ ਸਿੰਘ ਬੰਗਾ, ਰਾਜੇਸ਼ ਗੋਲੂ, ਪ੍ਰਕਾਸ਼ ਸਿੰਘ ਲੁਬਾਣਾ, ਹਰਜਿੰਦਰ ਅਮਲੋਹ, ਸ਼ਾਮ ਸਿੰਘ, ਨਛੱਤਰ ਲਾਛੜੂ, ਹੈਪੀ, ਬਲਵਿੰਦਰ ਸਿੰਘ ਨਾਭਾ,ਬਲਕਾਰ ਬਠੋਈ, ਆਦਿ ਸ਼ਾਮਲ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.