post

Jasbeer Singh

(Chief Editor)

Patiala News

ਆਮ ਆਦਮੀ ਕਲੀਨਕਾਂ ਵਿੱਚ ਡੇਂਗੂ ਦੇ ਇਲਾਜ ਲਈ ਅਲਾਈਜਾ ਟੈਸਟ ਮੁਫਤ ਕੀਤੇ ਜਾਣਗੇ

post-img

ਆਮ ਆਦਮੀ ਕਲੀਨਕਾਂ ਵਿੱਚ ਡੇਂਗੂ ਦੇ ਇਲਾਜ ਲਈ ਅਲਾਈਜਾ ਟੈਸਟ ਮੁਫਤ ਕੀਤੇ ਜਾਣਗੇ ਪਟਿਆਲਾ, 26 ਮਈ : ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲ੍ਹੇ ਦੇ ਆਮ ਆਦਮੀ ਕਲੀਨਿਕਾਂ ਵਿੱਚ ਡੇਂਗੂ ਦੇ ਅਲਾਈਜਾ ਟੈਸਟ ਮੁਫਤ ਕੀਤੇ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਿਆਂ ਡਾ. ਜਗਪਾਲਇੰਦਰ ਸਿੰਘ ਸਿਵਲ ਸਰਜਨ ਪਟਿਆਲਾ ਨੇ ਦੱਸਿਆ ਕਿ ਇਸ ਵਾਰ ਸਿਹਤ ਵਿਭਾਗ ਨੇ ਡੇਂਗੂ ਦੇ ਮਾਮਲਿਆਂ ਵਿੱਚ ਕਮੀ ਲਿਆਉਣ ਦਾ ਟੀਚਾ ਮਿਥਿਆ ਹੈ । ਇਸ ਲੜੀ ਤਹਿਤ ਸਾਰੇ ਅਰੋਗਿਆ ਕੇਂਦਰਾਂ ਦੇ ਮੈਡੀਕਲ ਅਫਸਰਾਂ ਤੇ ਸਟਾਫ ਨੂੰ ਆਨਲਾਈਨ ਟ੍ਰੇਨਿੰਗ ਦਿੱਤੀ ਗਈ ਅਤੇ ਸਮਝਾਇਆ ਗਿਆ ਕਿ ਡੇਂਗੂ ਮਰੀਜ਼ਾਂ ਦੀ ਪਹਿਚਾਣ, ਇਲਾਜ, ਟੈਸਟ ਅਤੇ ਖਤਰੇ ਦੇ ਚਿੰਨਾਂ ਦਾ ਪਤਾ ਕਿਵੇਂ ਕਰਨਾ ਹੈ । ਜ਼ਿਲ੍ਹਾ ਐਪੀਡੇਮੋਲੋਜਿਸਟ ਡਾ. ਸੁਮੀਤ ਸਿੰਘ ਨੇ ਆਨਲਾਈਨ ਸੈਸ਼ਨ ਦੌਰਾਨ ਡੇਂਗੂ ਦੇ ਲੱਛਣ ਅਚਾਨਕ ਪੇਟ ਵਿੱਚ ਦਰਦ ਦਾ ਹੋਣਾ, ਬੀ. ਪੀ. ਦਾ ਘਟਨਾ ,24 ਘੰਟੇ ਤੋਂ ਵੱਧ ਪਿਸ਼ਾਬ ਦਾ ਨਾ ਆਉਣਾ, ਨੱਕ ਜਾਂ ਮਸੂੜੇ ਰਾਹੀਂ ਖੂਨ ਦਾ ਆਉਣਾ, ਮਰੀਜ਼ ਦਾ ਬੇਸੁਰਤ ਹੋਣਾ ਆਦਿ ਸਾਹਮਣੇ ਆਉਣ ਤੇ ਮਰੀਜ਼ ਨੂੰ ਤੁਰੰਤ ਹਸਪਤਾਲ ਪਹੁੰਚਾਣ ਬਾਰੇ ਦੱਸਿਆ । ਉਨ੍ਹਾਂ ਦੱਸਿਆ ਕਿ ਰਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਵਿੱਚ ਐਸਡੀਪੀ ਕਿੱਟ ਦੀ ਸੁਵਿਧਾ ਮੁਫਤ ਵਿੱਚ ਉਪਲਬਧ ਹੈ । ਡੇਂਗੂ ਤੋਂ ਬਚਾਅ ਸਬੰਧੀ ਹਰ ਰੋਜ਼ 9 ਤੋਂ 10 ਵਜੇ ਤੱਕ ਲੋਕਾਂ ਦੇ ਘਰਾਂ ਵਿੱਚ ਜਾ ਕੇ ਡੇਂਗੂ ਤੋਂ ਬਚਾਓ ਸਬੰਧੀ ਸਿਹਤ ਸਿੱਖਿਆ ਦਿੱਤੀ ਜਾਣੀ ਜਾਰੀ ਰਹੇਗੀ, ਇਸ ਦੇ ਨਾਲ ਹੀ ਘਰਾਂ ਵਿੱਚ ਲਾਰਵੇ ਦੀ ਜਾਂਚ ਵੀ ਜਾਰੀ ਰਹੇਗੀ । ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੌਸਮ ਦੌਰਾਨ ਮੱਛਰਾਂ ਦੀ  ਭਰਮਾਰ  ਹੋਣ ਕਾਰਨ ਲਾਰਵਾ ਬਹੁਤ ਜਿਆਦਾ ਪਣਪਦਾ ਹੈ । ਇਸ ਕਰਕੇ ਘਰਾਂ ਦੇ ਆਲੇ ਦੁਆਲੇ ਪਾਣੀ ਨਾ ਖੜਾ ਹੋਣ ਦਿੱਤਾ ਜਾਵੇ, ਸਫਾਈ ਰੱਖੀ ਜਾਵੇ, ਕਿਸੇ ਗਮਲੇ ,ਕੂਲਰ, ਬਰਤਨ ਵਿੱਚ ਪਾਣੀ ਜਮਾ ਨਾ ਹੋਣ ਦਿੱਤਾ ਜਾਵੇ । ਹਰ ਹਫਤੇ ਡਰਾਈ ਡੇ ਫਰਾਈਡੇ ਮੁਹਿੰਮ ਜਾਰੀ ਰਹੇਗੀ ।

Related Post