post

Jasbeer Singh

(Chief Editor)

Crime

ਪੈਸਿਆਂ ਦੇ ਮਾਮੂਲੀ ਝਗੜੇ ਦੇ ਚਲਦਿਆਂ ਦੋਸਤ ਨੇ ਕੀਤਾ ਦੋਸਤ ਦਾ ਕਤਲ

post-img

ਪੈਸਿਆਂ ਦੇ ਮਾਮੂਲੀ ਝਗੜੇ ਦੇ ਚਲਦਿਆਂ ਦੋਸਤ ਨੇ ਕੀਤਾ ਦੋਸਤ ਦਾ ਕਤਲ

ਜਲੰਧਰ, 25 ਮਈ 2026 : ਪੰਜਾਬ ਦੇ ਸ਼ਹਿਰ ਜਲੰਧਰ ਵਿਖੇ ਪੈਸਿਆਂ ਦੇ ਮਾਮੂਲੀ ਜਿਹੇ ਝਗੜੇ ਦੇ ਚਲਦਿਆਂ ਦੋਸਤ ਨੇ ਪ੍ਰੈਸ਼ਰ ਕੁੱਕਰ ਮਾਰ ਕੇ ਦੋਸਤ ਦਾ ਹੀ ਕਤਲ ਕਰ ਦਿੱਤਾ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਸਹਿਰ ਜਲੰਧਰ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੈਸਿਆਂ ਦੇ ਮਾਮੂਲੀ ਝਗੜੇ ਨੂੰ ਲੈ ਕੇ ਦੋਸਤ ਨੇ ਹੀ ਆਪਣੇ ਦੋਸਤ ਦਾ ਪ੍ਰੈਸ਼ਰ ਕੂਕਰ ਮਾਰ ਕੇ ਕਤਲ ਕਰ ਦਿੱਤਾ ਹੈ । ਘਟਨਾ ਸੰਤੋਖਪੁਰਾ ਦੇ ਸਰਾਭਾ ਨਗਰ ਦੀ ਹੈ, ਜਿੱਥੇ ਸ਼ਰਾਬ ਦੇ ਨਸ਼ੇ `ਚ 2 ਦੋਸਤਾਂ `ਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ । ਕੁਝ ਹੀ ਸਮੇਂ `ਚ ਤਕਰਾਰ ਇੰਨੀ ਵਧ ਗਈ ਕਿ ਦੋਸ਼ੀਆਂ ਨੇ ਨੇੜੇ ਹੀ ਰੱਖੇ ਪ੍ਰੈਸ਼ਰ ਕੁੱਕਰ ਨਾਲ ਪੀੜਤਾ ਦੇ ਸਿਰ `ਤੇ ਹਮਲਾ ਕਰ ਦਿੱਤਾ । ਗੰਭੀਰ ਸੱਟਾਂ ਲੱਗਣ ਕਾਰਨ ਹਸਪਤਾਲ ਲਿਜਾਂਦੇ ਸਮੇਂ ਪੀੜਤ ਦੀ ਮੌਤ ਹੋ ਗਈ । ਪੁਲਸ ਨੇ ਮੁਸਤੈਦੀ ਦਿਖਾਉਂਦੇ ਹੋਏ ਦੋਸ਼ੀ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ।

ਕੌਣ ਹੈ ਜਿਸਦਾ ਕਰ ਦਿੱਤਾ ਗਿਆ ਕਤਲ

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦਰਦਨਾਕ ਘਟਨਾ ਜਲੰਧਰ ਦੇ ਥਾਣਾ 8 ਅਧੀਨ ਪੈਂਦੇ ਸੰਤੋਖਪੁਰਾ ਦੇ ਸਰਾਭਾ ਨਗਰ ਇਲਾਕੇ ਵਿਚ ਵਾਪਰੀ ਹੈ । ਮ੍ਰਿਤਕ ਦੀ ਪਛਾਣ ਪ੍ਰਦੀਪ ਵਜੋਂ ਹੋਈ ਹੈ, ਜੋ ਮੂਲ ਰੂਪ ਤੋਂ ਫੈਜ਼ਾਬਾਦ (ਉੱਤਰ ਪ੍ਰਦੇਸ਼) ਦਾ ਰਹਿਣ ਵਾਲਾ ਸੀ ਅਤੇ ਇਸ ਸਮੇਂ ਸਰਾਭਾ ਨਗਰ ਜਲੰਧਰ ਦਾ ਰਹਿਣ ਵਾਲਾ ਸੀ ।

ਕੌਣ ਹੈ ਉਹ ਵਿਅਕਤੀ ਜਿਸਨੇ ਕਰ ਦਿੱਤਾ ਦੋਸਤ ਦਾ ਹੀ ਕਤਲ

ਮੁਲਜ਼ਮ ਦੀ ਪਛਾਣ ਰਾਜੇਸ਼ ਵਜੋਂ ਹੋਈ ਹੈ, ਜੋ ਕਿ ਇਸੇ ਇਲਾਕੇ ਦਾ ਰਹਿਣ ਵਾਲਾ ਹੈ । ਪ੍ਰਦੀਪ ਅਤੇ ਰਾਜੇਸ਼ ਨਾ ਸਿਰਫ ਗੂੜ੍ਹੇ ਦੋਸਤ ਸਨ, ਬਲਕਿ ਦੋਵੇਂ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਇਕੋ ਫੈਕਟਰੀ ਵਿਚ ਕੰਮ ਵੀ ਕਰਦੇ ਸਨ । ਆਪਣੇ ਖ਼ਰਚੇ ਬਚਾਉਣ ਅਤੇ ਇਕੱਠੇ ਰਹਿਣ ਲਈ ਦੋਵਾਂ ਨੇ ਸਰਾਭਾ ਨਗਰ ਵਿੱਚ ਇੱਕ ਹੀ ਕਮਰਾ ਕਿਰਾਏ ’ਤੇ ਲਿਆ ਸੀ ਅਤੇ ਕਾਫੀ ਸਮੇਂ ਤੋਂ ਇਕੱਠੇ ਰਹਿ ਰਹੇ ਸਨ ।

Related Post

Instagram