ਫੁੱਟਬਾਲ ਮੈਚ ਦੇਖ ਕੇ ਵਾਪਸ ਆ ਰਹੇ ਦੋਸਤਾਂ ਦੀ ਸੜਕ ਹਾਦਸੇ ਵਿੱਚ ਮੌਤ
ਗੁੜਗਾਓਂ, 22 ਜੁਲਾਈ 2026 : ਹਰਿਆਣਾ (Haryana) ਸੂਬੇ ਦੇ ਸ਼ਹਿਰ ਗੁੜਗਾਓਂ ਵਿਖੇ ਫੁੱਟਬਾਲ ਮੈਚ ਦੇਖ ਕੇ ਵਾਪਸ ਆ ਰਹੇ ਦੋ ਦੋਸਤਾਂ ਦੀ ਸੜਕ ਹਾਦਸੇ (Road accidents) ਵਿਚ ਮੌਤ ਹੋ ਜਾਣ ਦਾ ਸਮਾਚਾਰ ਹੈ ।
ਕਿਵੇਂ ਵਾਪਰਿਆ ਸੜਕ ਹਾਦਸਾ
ਮਿਲੀ ਜਾਣਕਾਰੀ ਅਨੁਸਾਰ ਗੁੜਗਾਓਂ ਦੇ ਸੈਕਟਰ-10-ਏ ਥਾਣਾ ਖੇਤਰ ਵਿੱਚ ਟਰੱਕ ਦੀ ਟੱਕਰ ਨਾਲ ਜੋ ਕਾਰ ਸਵਾਰ 2 ਦੋਸਤਾਂ ਦੀ ਮੌਤ (Death) ਹੋ ਗਈ, ਜਦਕਿ ਇੱਕ ਲੜਕੀ ਜ਼ਖਮੀ ਹੋ ਗਈ ਦੇ ਚਲਦਿਆਂ ਪੁਲਸ ਨੇ ਅਣਪਛਾਤੇ ਟਰੱਕ ਚਾਲਕ ਖਿ਼ਲਾਫ਼ ਕੇਸ ਦਰਜ (Case registered) ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।
ਹਾਦਸੇ ਸਬੰਧੀ ਪੁਲਸ ਨੂੰ ਦਿੱਤੀ ਗਈ ਸਿ਼ਕਾਇਤ ਵਿਚ ਕੀ ਦੱਸਿਆ
ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਰੇਵਾੜੀ ਵਾਸੀ ਮੋਹਿਤ ਸਚਦੇਵਾ ਨੇ ਦੱਸਿਆ ਕਿ ਉਸਦਾ ਕਜ਼ਨ ਦੀਪਕ ਮਲਿਕ ਆਪਣੇ ਦੋਸਤਾਂ ਸਕਸ਼ਮ ਸਚਦੇਵਾ, ਪ੍ਰਗਤੀ ਵਸ਼ਿਸ਼ਠ ਅਤੇ ਹੋਰ ਸਾਥੀਆਂ ਨਾਲ ਬੀਤੀ ਰਾਤ ਦਿੱਲੀ ਦੇ ਉੱਤਮ ਨਗਰ ਤੋਂ ਗੁਰੂਗ੍ਰਾਮ ਵਿੱਚ ਫੁੱਟਬਾਲ ਮੈਚ ਦੇਖਣ ਲਈ ਕਾਰ ਰਾਹੀਂ ਰਵਾਨਾ ਹੋਇਆ ਸੀ । ਤਿੰਨਾਂ ਨੇ ਸੋਹਣਾ ਰੋਡ ਸਥਿਤ ਇੱਕ ਕਲੱਬ ਵਿੱਚ ਵੱਡੀ ਸਕਰੀਨ ’ਤੇ ਫੁੱਟਬਾਲ ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਦੇਖਿਆ । ਮੈਚ ਖ਼ਤਮ ਹੋਣ ਤੋਂ ਬਾਅਦ ਉਹ ਸਵੇਰੇ ਦਿੱਲੀ ਵਾਪਸ ਜਾ ਰਹੇ ਸਨ । ਕਾਰ ਸਕਸ਼ਮ ਸਚਦੇਵਾ ਚਲਾ ਰਿਹਾ ਸੀ ।
ਕੌਣ ਕੌਣ ਉਤਰ ਗਿਆ ਸੜਕ ਹਾਦਸੇ ਵਿਚ ਮੌਤ ਦੇ ਘਾਟ
ਉਨ੍ਹਾਂ ਦੀ ਕਾਰ ਦਵਾਰਕਾ ਐਕਸਪ੍ਰੈੱਸ-ਵੇਅ ’ਤੇ ਪਰੇਨਾ ਟਾਵਰ ਨੇੜੇ ਪਹੁੰਚੀ ਤਾਂ ਸਾਹਮਣੇ ਜਾ ਰਹੇ ਇੱਕ ਤੇਜ਼ ਰਫ਼ਤਾਰ ਟਰੱਕ (High-speed truck) ਚਾਲਕ ਨੇ ਅਚਾਨਕ ਲੇਨ ਬਦਲ ਕੇ ਬ੍ਰੇਕ ਲਗਾ ਦਿੱਤੇ । ਇਸ ਕਾਰਨ ਪਿੱਛੇ ਤੋਂ ਆ ਰਹੀ ਕਾਰ ਟਰੱਕ ਵਿੱਚ ਜਾ ਵੱਜੀ । ਹਾਦਸੇ ਵਿੱਚ ਕਾਰ ਸਵਾਰ ਉੱਤਮ ਨਗਰ ਵਾਸੀ ਦੀਪਕ ਮਲਿਕ (20) ਅਤੇ ਸਕਸ਼ਮ ਸਚਦੇਵਾ (22) ਦੀ ਮੌਕੇ ’ਤੇ ਹੀ ਮੌਤ ਹੋ ਗਈ । ਉਥੇ ਹੀ ਯੂ. ਪੀ. ਦੇ ਹਾਥਰਸ ਦੀ ਮੂਲ ਵਾਸੀ ਅਤੇ ਉੱਤਮ ਨਗਰ ਵਿੱਚ ਰਹਿ ਰਹੀ ਪ੍ਰਗਤੀ ਵਸ਼ਿਸ਼ਠ ਜ਼ਖਮੀ ਹੋ ਗਈ । ਹਾਦਸੇ ਤੋਂ ਬਾਅਦ ਟਰੱਕ ਚਾਲਕ ਵਾਹਨ ਸਮੇਤ ਮੌਕੇ ਤੋਂ ਫਰਾਰ ਹੋ ਗਿਆ । ਸੂਚਨਾ ਮਿਲਣ ’ਤੇ ਸੈਕਟਰ-93 ਪੁਲਿਸ ਚੌਕੀ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਮੁਰਦਾਘਰ ਭੇਜ ਦਿੱਤਾ। ਪੁਲਿਸ ਟਰੱਕ ਅਤੇ ਉਸਦੇ ਚਾਲਕ ਦੀ ਪਛਾਣ ਕਰਨ ਲਈ ਆਸਪਾਸ ਦੇ ਸੀ.ਸੀ.ਟੀ.ਵੀ. ਫੁਟੇਜ ਖੰਗਾਲ ਰਹੀ ਹੈ ।
