
ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਅੰਤਰਰਾਜੀ ਨਸ਼ੀਲੇ ਪਦਾਰਥਾਂ ਤੇ ਹਵਾਲਾ ਵਿਚ ਸ਼ਾਮਲ ਗਿਰੋਹ ਦਾ ਪਰਦਾਫਾਸ਼
- by Jasbeer Singh
- July 4, 2025

ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਅੰਤਰਰਾਜੀ ਨਸ਼ੀਲੇ ਪਦਾਰਥਾਂ ਤੇ ਹਵਾਲਾ ਵਿਚ ਸ਼ਾਮਲ ਗਿਰੋਹ ਦਾ ਪਰਦਾਫਾਸ਼ ਅੰਮ੍ਰਿਤਸਰ, 4 ਜੁਲਾਈ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਦੀ ਪੁਲਸ ਫੋਰਸ ਨੇ ਅੱਜ਼ ਦੋ ਅਜਿਹੇ ਗਿਰੋਹਾਂ ਦਾ ਪਰਦਾ ਫਾਸ਼ ਕਰਦਿਆਂ ਗਿਰੋਹ ਦੇ ਮੈਂਬਰਾਂ ਦੀ ਫੜੋ ਫੜੀ ਕੀਤੀ ਹੈ ਜੋ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਅਤੇ ਅੰਤਰਰਾਜੀ ਨਸ਼ੀਲੇ ਪਦਾਰਥਾਂ ਤੇ ਹਵਾਲਾ ਵਿਚ ਸ਼ਾਮਲ ਸਨ। ਕਿੰਨੇ ਲੋਕਾਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ ਪੰਜਾਬ ਪੁਲਸ ਵਲੋ਼ ਜਿਨ੍ਹਾਂ ਦੋ ਵੱਖ-ਵੱਖ ਕਾਰਜਾਂ ਵਿਚ ਸ਼ਾਮਲ ਗਿਰੋਹਾਂ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦੇ ਕੁੱਲ 9 ਮੈਂਬਰ ਹਨ ਕੋਲੋਂ 1.15 ਕਿਲੋਗ੍ਰਾਮ ਹੈਰੋਇਨ, 5 ਪਿਸਤੌਲ (3 ਗਲੌਕ 9 ਐਮਐਮ ਅਤੇ 2 ਚੀਨੀ ਪਿਸਤੌਲਾਂ ਸਮੇਤ), ਕਾਰਤੂਸ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਕੀ ਆਖਿਆ ਡੀ. ਜੀ. ਪੀ. ਪੰਜਾਬ ਨੇ ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ ਆਫ ਪੁਲਸ (ਡੀ. ਜੀ. ਪੀ.) ਗੌਰਵ ਯਾਦਵ ਨੇ ਦਸਿਆ ਕਿ ਪੁਲਸ ਸਟੇਸ਼ਨ ਸਦਰ ਅਤੇ ਪੁਲਸ ਸਟੇਸ਼ਨ ਇਸਲਾਮਾਬਾਦ ਅੰਮ੍ਰਿਤਸਰ ਵਿਖੇ ਐਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ। ਪੰਜਾਬ ਪੁਲਸ ਵਲੋਂ ਉਪਰੋਕਤ ਦੋਹਾਂ ਮਾਮਲਿਆਂ ਵਿਚ ਹੋਰ ਰਿਲੇਸ਼ਨ ਦੀ ਭਾਲ ਵੀ ਕੀਤੀ ਜਾ ਰਹੀ ਹੈ।