ਜ਼ਮਾਨਤ ਤੇ ਬਾਹਰ ਆਉੁਂਦਿਆਂ ਹੀ ਗੈਂਗਸਟਰ ਨੇ ਕੀਤਾ ਵਿਦਿਆਰਥੀ ਨੂੰ ਜਖਮੀ ਪਟਿਆਲਾ, 9 ਜੂਨ 2026 : ਕੇਂਦਰੀ ਜੇਲ ਵਿਚੋਂ ਬਾਹਰ ਆਉਂਦਿਆਂ ਹੀ ਇਕ ਗੈਂਗਸਟਰ (Gangster) ਵਲੋਂ ਸਕੂਲੀ ਵਿਦਿਆਰਥੀ ਤੇ ਆਪਣੇ ਸਾਥੀਆਂ ਨਾਲ ਮਿਲ ਕੇ ਹਮਲਾ (Attack) ਕੀਤੇ ਜਾਣ ਦਾ ਪਤਾ ਚੱਲਿਆ ਹੈ ।ਕੀ ਕਾਰਨ ਹੈ ਸਕੂਲੀ ਵਿਦਿਆਰਥੀ ਤੇ ਹਮਲਾ ਕਰਨ ਦਾ ਮਿਲੀ ਜਾਣਕਾਰੀ ਅਨੁਸਾਰ ਜੇਲ ਵਿਚੋਂ ਜ਼ਮਾਨਤ ਤੇ ਬਾਹਰ ਆਏ ਜਿਸ ਗੈਂਗਸਟਰ ਨੇ ਇਕ ਸਕੂਲੀ ਵਿਦਿਆਰਥੀ (School student) ਤੇ ਆਪਣੇ ਸਾਥੀਆਂ ਨਾਲ ਮਿਲ ਕੇ ਚਾਕੂਆਂ ਨਾਲ ਹਮਲਾ ਕਰਕੇੇ ਜਖਮੀ ਕਰ ਦਿੱਤਾ ਹੈ ਦਾ ਮੁੱਖ ਕਾਰਨ ਸਾਲ ਕੁ ਪਹਿਲਾਂ ਆਪਣੇ ਦੋਸਤ ਨਾਲ ਹੋਏ ਝਗੜੇਦਾ ਬਦਲਾ ਲੈਣਾ ਦੱਸਿਆ ਜਾ ਰਿਹਾ ਹੈ । ਦੱਸਣਯੋਗ ਹੈ ਕਿ ਦੋ ਸਾਲ ਪਹਿਲਾਂ ਸੀ. ਆਈ. ਏ. ਸਟਾਫ ਵੱਲੋਂ ਐਨਕਾਊਂਟਰ ਦੌਰਾਨ ਗੈਂਗਸਟਰ ਨੂੰ ਕਾਬੂ ਕੀਤਾ ਗਿਆ ਸੀ । ਕੌਣ ਹੈ ਇਹ ਸਕੂਲੀ ਵਿਦਿਆਰਥੀ ਹਮਲੇ ਵਿੱਚ ਗੰਭੀਰ ਜ਼ਖ਼ਮੀ (Injured) ਹੋਏ 12ਵੀਂ ਜਮਾਤ ਦੇ ਵਿਦਿਆਰਥੀ ਦੀ ਪਛਾਣ ਨਿਤਿਨ ਪਾਂਡੇ ਵਾਸੀ ਸੁਖਰਾਮ ਕਾਲੋਨੀ ਵਜੋਂ ਹੋਈ ਹੈ, ਜਿਸ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ । ਜਾਣਕਾਰੀ ਅਨੁਸਾਰ ਨਿਤੀਨ ਦੀ ਪਿੱਠ ਵਿੱਚ ਮਾਰਿਆ ਗਿਆ ਛੁਰਾ ਉਸ ਦੇ ਲੀਵਰ ਤੱਕ ਪਹੁੰਚ ਗਿਆ, ਜਿਸ ਕਾਰਨ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ । ਕਿਸ ਕਿਸ ਵਿਰੁੱਧ ਕੀਤਾ ਗਿਆ ਹੈ ਕੇਸ ਦਰਜਜ਼ਖ਼ਮੀ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਅਨਾਜ ਮੰਡੀ ਪੁਲਸ ਨੇ ਗੈਂਗਸਟਰ ਮਲਕੀਤ ਸਿੰਘ ਉਰਫ਼ ਚਿੱਟਾ, ਕਰਨ ਵਾਸੀ ਅਲੀਪੁਰ, ਪਿੰਸ਼ਾ, ਗੁਰਪ੍ਰੀਤ ਸਿੰਘ ਅਤੇ ਗੁਰਦਿੱਤ ਸਿੰਘ ਵਾਸੀ ਬੰਨਾ ਰੋਡ ਪਟਿਆਲਾ ਖਿ਼ਲਾਫ਼ ਐੱਫ. ਆਈ. ਆਰ. ਦਰਜ ਕਰ ਲਈ ਹੈ। ਹਾਲਾਂਕਿ ਅਜੇ ਤੱਕ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਸੀ ।
