post

Jasbeer Singh

(Chief Editor)

National

ਮੱਧ ਪ੍ਰਦੇਸ਼ `ਚ ਪੜ੍ਹਾਇਆ ਜਾਏਗਾ ‘ਗਰਭ ਸੰਸਕਾਰ`

post-img

ਮੱਧ ਪ੍ਰਦੇਸ਼ `ਚ ਪੜ੍ਹਾਇਆ ਜਾਏਗਾ ‘ਗਰਭ ਸੰਸਕਾਰ` ਇੰਦੌਰ, 2 ਫਰਵਰੀ 2026 : ‘ਗਰਭ ਸੰਸਕਾਰ` ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸ਼ਕਤੀਸ਼ਾਲੀ ਬਣਾਉਣ ਦਾ ਸਾਧਨ ਦੱਸਦਿਆਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਐਲਾਨ ਕੀਤਾ ਕਿ ਸੂਬੇ ਦੀਆਂ ਸਾਰੀਆਂ ਯੂਨੀਵਰਸਿਟੀਆਂ `ਚ `ਗਰਭ ਸੰਸਕਾਰ` ਦੀ ਪੜ੍ਹਾਈ ਕਰਵਾਈ ਜਾਏਗੀ ਤੇ ਸਰਕਾਰੀ ` ਹਸਪਤਾਲਾਂ `ਚ `ਗਰਭ ਸੰਸਕਾਰ ਕਮਰੇ` ਸਥਾਪਤ ਕੀਤੇ ਜਾਣਗੇ । ਪੈਦਾ ਹੋਣ ਵਾਲੇ ਬੱਚੇ ਨੂੰ ਸਿਖਾਏ ਜਾਣ ਗਰਭ ਵਿਚ ਹੀ ਸੰਸਕਾਰ `ਗਰਭ ਸੰਸਕਾਰ` ਦਾ ਅਰਥ ਹੈ ਕਿ ਪੈਦਾ ਹੋਣ ਵਾਲੇ ਬੱਚੇ ਨੂੰ ਗਰਭ `ਚ ਹੀ ਸੰਸਕਾਰ ਸਿਖਾਏ ਜਾਣ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਪੁਰਾਤਨ ਭਾਰਤੀ ਅਭਿਆਸ ਕਿਸੇ ਗਰਭਵਤੀ ਔਰਤ ਦੇ ਵਿਚਾਰਾਂ, ਖੁਰਾਕ ਤੇ ਵਤੀਰੇ ਰਾਹੀਂ ਉਸ ਦੇ ਗਰਭ `ਚ ਪਲ ਰਹੇ ਭਰੂਣ ਦੇ ਸਰੀਰਕ ਤੇ ਮਾਨਸਿਕ ਵਿਕਾਸ ਨੂੰ ਯਕੀਨੀ ਬਣਾਉਂਦਾ ਹੈ। ਮੁੱਖ ਮੰਤਰੀ ਯਾਦਵ ਇੰਦੌਰ `ਚ `ਦਿਵਿਆ ਸੰਤਾਨ ਪ੍ਰਕਲਪ` ਦੇ ਇਕ ਪ੍ਰੋਗਰਾਮ `ਚ ਸ਼ਾਮਲ ਹੋਏ, ਜੋ ‘ਗਰਭ ਸੰਸਕਾਰ` ਨੂੰ ਉਤਸ਼ਾਹਿਤ ਕਰਨ ਵਾਲੀ ਇਕ ਪਹਿਲ ਹੈ। ਉਨ੍ਹਾਂ ‘ਗਰਭਸੰਸਕਾਰ` `ਤੇ ਇਕ ਕਿਤਾਬ ਵੀ ਜਾਰੀ ਕੀਤੀ।

Related Post

Instagram