post

Jasbeer Singh

(Chief Editor)

Punjab

ਡੇਰਾ ਬੱਲਾਂ ਦੇ ਸੰਤ ਖਿਲਾਫ਼ ਅਪਸ਼ਬਦ ਬੋਲਦਿਆਂ ਦੀ ਵੀਡੀਓ ਬਣਾਉਣ ਵਾਲੀ ਮਹਿਲਾ ਹਿਰਾਸਤ ਵਿਚ

post-img

ਡੇਰਾ ਬੱਲਾਂ ਦੇ ਸੰਤ ਖਿਲਾਫ਼ ਅਪਸ਼ਬਦ ਬੋਲਦਿਆਂ ਦੀ ਵੀਡੀਓ ਬਣਾਉਣ ਵਾਲੀ ਮਹਿਲਾ ਹਿਰਾਸਤ ਵਿਚ ਜਲੰਧਰ, 2 ਫਰਵਰੀ 2026 : ਪੰਜਾਬ ਦੇ ਜਲੰਧਰ ਵਿਖੇ ਇਕ ਔਰਤ ਜਿਸ ਵਲੋਂ ਡੇਰਾ ਬੱਲਾਂ ਦੇ ਸੰਤ ਨਿਰੰਜਨ ਦਾਸ ਖਿਲਾਫ਼ ਅਪਸ਼ਬਦ ਬੋਲਦਿਆਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਸੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਕਿਥੋਂ ਦੀ ਵਸਨੀਕ ਹੈ ਔਰਤ ਬੀਤੇ ਦਿਨੀਂ ਜੋੁ ਜਲੰਧਰ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 649ਵੇਂ ਜਨਮ ਦਿਹਾੜੇ ਮੌਕੇ ਡੇਰਾ ਬੱਲਾਂ ਵਿਖੇ ਪ੍ਰੋਗਰਾਮ ਰੱਖਿਆ ਗਿਆ ਸੀ ਤੇ ਜਿਸ ਵਿਚ ਪ੍ਰ੍ਰਧਾਨ ਮੰਤਰੀ ਵੀ ਪਹੁੰਚੇ ਸਨ ਮੌਕੇ ਜੰਡੂਸਿੰਘਾ ਦੀ ਇਕ ਔਰਤ ਵਲੋਂ ਡੇਰਾ ਬੱਲਾਂ ਦੇ ਸੰਤ ਨਿਰੰਜਨ ਦਾਸ ਖਿਲਾਫ਼ ਅਪਸ਼ਬਦ ਬੋਲਦਿਆਂ ਦੀ ਇਕ ਵੀਡੀਓ ਬਣਾਈ ਗਈ ਤੇ ਫਿਰ ਉਸਨੂੰ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੱਤਾ ਗਿਆ ਸੀ, ਜਿਸ ਮਾਮਲੇ ਵਿਚ ਪੁਲਸ ਨੇ ਜਾਣਕਾਰੀ ਅਨੁਸਾਰ ਮਹਿਲਾ ਹਰਪ੍ਰੀਤ ਨੂੰ ਹਿਰਾਸਤ ਵਿਚ ਵੀ ਲੈ ਲਿਆ ਹੈ। ਵੱਖ-ਵੱਖ ਜਥੇਬੰਦੀਆਂ ਨੇ ਕੀਤਾ ਸੀ ਵਿਰੋਧ ਤੇ ਦਿੱਤੀ ਸੀ ਸਿ਼ਕਾਇਤ ਜੰਡੂਸਿੰਘਾ ਦੇ ਰਹਿਣ ਵਾਲੇ ਪੰਚ ਜੋਗਿੰਦਰਪਾਲ ਸਿੰਘ, ਸੰਨੀ ਜੱਸਲ, ਬਲਵੀਰ ਕੁਮਾਰ ਅਤੇ ਰਣਜੀਤ ਚੋਪੜਾ ਨੇ ਦੱਸਿਆ ਕਿ ਜਦੋਂ ਵੀਡੀਓ ਵਾਇਰਲ ਹੋਈ ਤਾਂ ਵੱਖ-ਵੱਖ ਜਥੇਬੰਦੀਆਂ ਵਲੋ਼ ਵਿਰੋਧ ਕੀਤਾ ਗਿਆ, ਜਿਸਦੇ ਚਲਦਿਆਂ ਮਹਿਲਾ ਵਿਰੁੱਧ ਥਾਣਾ ਆਦਮਪੁਰ ਵਿਖੇ ਸਿ਼ਕਾਇਤ ਕੀਤੀ ਗਈ।

Related Post

Instagram