go to login
post

Jasbeer Singh

(Chief Editor)

Patiala News

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਕੂੜਾ ਡੰਪ ਦੀ ਚਾਰਦੀਵਾਰੀ

post-img

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਕੂੜਾ ਡੰਪ ਦੀ ਚਾਰਦੀਵਾਰੀ ਐਮ.ਆਰ.ਐਫ਼ ਸ਼ੈਡਾਂ ਦੇ ਨਿਰਮਾਣ ਸਮੇਤ ਸ਼ਹਿਰ ਵਿੱਚ 1.48 ਕਰੋੜ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਬਖਸ਼ੀਵਾਲਾ ਰੋਡ ’ਤੇ ਕੂੜੇ ਦੇ ਡੰਪ ਦੁਆਲੇ ਚਾਰਦੀਵਾਰੀ ਉਸਾਰਨ ਦੇ ਕੰਮ ਦਾ ਨੀਂਹ ਪੱਥਰ ਰੱਖਿਆ ਸੁਨਾਮ ਸ਼ਹਿਰ ਦੇ ਵਾਸੀਆਂ ਦੀਆਂ ਸਮੱਸਿਆਵਾਂ ਦੇ ਸਥਾਈ ਹੱਲ ਲਈ ਵਚਨਬੱਧ ਹਾਂ : ਅਮਨ ਅਰੋੜਾ ਸੁਨਾਮ ਊਧਮ ਸਿੰਘ ਵਾਲਾ : ਸੁਨਾਮ ਸ਼ਹਿਰ ਦੇ ਬਖਸ਼ੀਵਾਲਾ ਰੋਡ ’ਤੇ ਬਣੇ ਕੂੜੇ ਦੇ ਡੰਪ ਨੂੰ ਸਾਫ਼ ਕਰਨ ਲਈ ਚੱਲ ਰਹੀ ਪ੍ਰਕਿਰਿਆ ਦੇ ਨਾਲ ਹੀ ਹੁਣ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਇੱਕ ਹੋਰ ਅਹਿਮ ਉਪਰਾਲਾ ਕਰਦੇ ਹੋਏ ਕੂੜਾ ਡੰਪ ਦੇ ਆਲੇ ਦੁਆਲੇ ਚਾਰਦੀਵਾਰੀ ਬਣਾਉਣ ਦੀ ਪ੍ਰਕਿਰਿਆ ਦਾ ਅੱਜ ਰਸਮੀ ਤੌਰ ਉਤੇ ਨੀਂਹ ਪੱਥਰ ਰੱਖਿਆ । ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਕੂੜੇ ਦੇ ਡੰਪ ਦਾ ਯੋਗ ਨਿਪਟਾਰਾ ਕਰਨ ਦੇ ਨਾਲ ਹੀ ਡੰਪ ਦੇ ਕੂੜੇ ਦੇ ਇਧਰ ਉਧਰ ਖਿੱਲਰਨ ਨਾਲ ਗੰਦਗੀ ਫੈਲਣ ਦੀਆਂ ਸੰਭਾਵਨਾਵਾਂ ਨੂੰ ਸਥਾਈ ਤੌਰ ਉਤੇ ਖਤਮ ਕਰਨ ਲਈ ਇਸ ਡੰਪ ਦੇ ਆਲੇ ਦੁਆਲੇ ਚਾਰਦੀਵਾਰੀ ਦੀ ਉਸਾਰੀ ਕਰਵਾਈ ਜਾ ਰਹੀ ਹੈ ਤਾਂ ਜੋ ਸੜਕਾਂ ਉੱਤੇ ਭਵਿੱਖ ਵਿੱਚ ਕਿਸੇ ਵੀ ਕਿਸਮ ਦਾ ਕੂੜਾ ਨਾ ਫੈਲ ਸਕੇ । ਅਮਨ ਅਰੋੜਾ ਨੇ ਕਿਹਾ ਕਿ l ਇਸ ਡੰਪ ਦੇ ਆਲੇ ਦੁਆਲੇ ਚਾਰਦੀਵਾਰੀ ਉਸਾਰਨ, ਐਮ.ਆਰ.ਐਫ ਦੇ ਸ਼ੈਡਾਂ ਦੀ ਉਸਾਰੀ, ਸ਼ਹਿਰ ਵਿੱਚ 4 ਟੋਆਇਲਟ ਬਲਾਕਾਂ ਦੇ ਨਿਰਮਾਣ ਦੇ ਨਾਲ ਨਾਲ ਸ਼ਹਿਰ ਵਿੱਚ ਸਾਫ ਸਫਾਈ ਸਮੇਤ ਹੋਰਨਾਂ ਲੋੜੀਂਦੀਆਂ ਸੁਵਿਧਾਵਾਂ ਲੋਕਾਂ ਨੂੰ ਮੁਹਈਆ ਕਰਵਾਉਣ ਲਈ 1.48 ਕਰੋੜ ਰੁਪਏ ਦੇ ਪ੍ਰੋਜੈਕਟ ਅੱਜ ਆਰੰਭ ਕਰ ਦਿੱਤੇ ਗਏ ਹਨ ਜੋ ਕਿ ਜਲਦੀ ਹੀ ਮੁਕੰਮਲ ਕਰਵਾ ਦਿੱਤੇ ਜਾਣਗੇ । ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਕੰਮ ਕਰਦਿਆਂ ਸ਼ਹਿਰ ਵਾਸੀਆਂ ਨੂੰ ਦਰਪੇਸ਼ ਹਰ ਮੁਸ਼ਕਿਲ ਦੇ ਸਥਾਈ ਹੱਲ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਅਤੇ ਪਿਛਲੇ ਸਾਲ ਨਵੰਬਰ ਮਹੀਨੇ ਦੇ ਆਖਰੀ ਹਫ਼ਤੇ ਵਿੱਚ ਇਸ ਜਗ੍ਹਾ ਤੋਂ ਕੂੜਾ ਹਟਾਉਣ ਦੀ ਆਰੰਭੀ ਮੁਹਿੰਮ ਤਹਿਤ ਲੋਕਾਂ ਨੇ ਹੁਣ ਤੱਕ ਵੱਡੀ ਰਾਹਤ ਮਹਿਸੂਸ ਕੀਤੀ ਹੈ । ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੂੜਾ ਡੰਪ ਦਾ ਜਾਇਜ਼ਾ ਲੈਂਦੇ ਹੋਏ ਦੱਸਿਆ ਕਿ ਪਿਛਲੇ ਕਰੀਬ 2-3 ਦਹਾਕਿਆਂ ਤੋਂ ਇਹ ਕੂੜਾ ਡੰਪ ਸ਼ਹਿਰ ਵਾਸੀਆਂ ਲਈ ਵੱਡੀ ਮੁਸੀਬਤ ਦਾ ਕਾਰਨ ਬਣਿਆ ਹੋਇਆ ਸੀ ਅਤੇ ਕੁਝ ਮਹੀਨੇ ਪਹਿਲਾਂ ਹੀ ਕੂੜੇ ਵਿੱਚੋਂ ਅਤਿ ਆਧੁਨਿਕ ਮਸ਼ੀਨਰੀ ਦੀ ਵਰਤੋਂ ਨਾਲ ਮਿੱਟੀ ਤੇ ਪਾਲੀਥੀਨ ਦੇ ਲਿਫਾਫੇ ਵੱਖ ਵੱਖ ਕਰਵਾ ਕੇ ਹੋਰ ਉਸਾਰੂ ਕਾਰਜਾਂ ਹਿੱਤ ਵਰਤਣਯੋਗ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰਵਾਈ ਗਈ ਸੀ । ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਕੂੜੇ ਦੇ ਡੰਪ ਨੂੰ ਮੁਕੰਮਲ ਤੌਰ ’ਤੇ ਖ਼ਤਮ ਕਰਨ ਦਾ ਪ੍ਰੋਜੈਕਟ 1.32 ਕਰੋੜ ਦੀ ਲਾਗਤ ਨਾਲ ਆਰੰਭ ਕਰਵਾਇਆ ਗਿਆ ਸੀ ਅਤੇ ਹੁਣ ਚਾਰ ਦੀਵਾਰੀ ਸਮੇਤ ਹੋਰ ਕਾਰਜਾਂ ਦਾ ਪ੍ਰੋਜੈਕਟ 1.48 ਕਰੋੜ ਨਾਲ ਆਰੰਭ ਕਰਵਾ ਕੇ ਲੋਕ ਹਿੱਤ ਵਿੱਚ ਸਰਕਾਰ ਵੱਲੋਂ ਅਹਿਮ ਉਪਰਾਲਾ ਕੀਤਾ ਗਿਆ ਹੈ । ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸ਼ਹਿਰ ਵਿੱਚ ਕਰੀਬ 18 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇੱਕ ਸਵਾਗਤੀ ਗੇਟ ਦਾ ਨੀਹ ਪੱਥਰ ਵੀ ਰੱਖਿਆ । ਇਸ ਮੌਕੇ ਨਿਸ਼ਾਨ ਸਿੰਘ ਟੋਨੀ ਪ੍ਰਧਾਨ ਨਗਰ ਕੌਂਸਲ, ਮੁਕੇਸ਼ ਜਨੇਜਾ ਚੇਅਰਮੈਨ ਮਾਰਕੀਟ ਕਮੇਟੀ ਸਮੇਤ ਹੋਰ ਆਗੂ ਵੀ ਹਾਜ਼ਰ ਸਨ ।

Related Post