post

Jasbeer Singh

(Chief Editor)

Patiala News

ਤਾਪੰਥ ਰਤਨ ਜਥੇਦਾਰ ਟੌਹੜਾ ਦੀ100ਵੀਂ ਜਨਮ ਸ਼ਤਾਬਦੀ ਮਨਾਉਣ ਸਬੰਧੀ ਕੀਤੀ ਇਕੱਤਰ

post-img

ਤਾਪੰਥ ਰਤਨ ਜਥੇਦਾਰ ਟੌਹੜਾ ਦੀ100ਵੀਂ ਜਨਮ ਸ਼ਤਾਬਦੀ ਮਨਾਉਣ ਸਬੰਧੀ ਕੀਤੀ ਇਕੱਤਰ ਕਾਫਲਿਆਂ ਦੇ ਰੂਪ 'ਚ ਪਹੁੰਚਾਂਗੇ ਗੁਰਦੁਆਰਾ ਦੁੂਖ ਨਿਵਾਰਨ ਸਾਹਿਬ ਪਟਿਆਲਾ-ਲਾਲਕਾ- ਨਾਭਾ, 21 ਸਤੰਬਰ - ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਦੀ ਯੋਗ ਅਗਵਾਈ ਹੇਠ ਪੰਥ ਰਤਨ ਜਥੇਦਰ ਗੁਰਚਰਨ ਸਿੰਘ ਟੌਹੜਾ ਜੀ ਦੀ 100ਵੀਂ ਜਨਮ ਸ਼ਤਾਬਦੀ ਗੁਰਦੁਆਰਾ ਦੁੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਮਨਾਈ ਜਾ ਰਹੀ ਹੈ। ਇਸ ਸਬੰਧੀ ਅੱਜ ਸਥਾਨਕ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਜੀ ਘੋੜਿਆਂ ਵਾਲਾ ਵਿਖੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਈ ਹੀ ਹੇਠ ਸਮੂਹ ਅਕਾਲੀ ਅਹੁਦੇਦਾਰਾਂ ਅਤੇ ਵਰਕਰਾਂ ਦੀ ਵਿਸ਼ਾਲ ਇਕੱਤਰਤਾ ਕਰਕੇ ਅਹਿਮ ਵਿਚਾਰਾਂ ਕੀਤੀਆਂ ਗਈਆਂ। ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਥ ਰਤਨ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਜੀ ਦਾ 100ਵਾਂ ਜਨਮ ਦਿਹਾੜਾ ਮਨਾਉਣ ਸਬੰਧੀ ਤਿਆਰੀਆਂ ਲੱਗਭਗ ਮੁਕੰਮਲ ਹੋ ਚੁੱਕੀਆਂ ਹਨ। ਉਨਾਂ ਦੱਸਿਆ ਕਿ 24 ਸਤੰਬਰ ਨੂੰ ਸਵੇਰੇ ਰਿਜਰਵ ਹਲਕਾ ਨਾਭਾ ਤੋਂ ਸੰਗਤਾਂ ਸੈਂਕੜਿਆਂ ਦੀ ਗਿਣਤੀ 'ਚ ਹਲਕਾ ਵਾਸੀ ਕਾਫਲਿਆਂ ਦੇ ਰੂਪ 'ਚ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਗੁਰਦੁਆਰਾ ਦੁੂਖ ਨਿਵਾਰਨ ਸਾਹਿਬ ਵਿਖੇ ਸ਼ਰਧਾ ਸਤਿਕਾਰ ਭੇਂਟ ਕਰਨਗੇ। ਇਸ ਮੌਕੇ ਜਿਲ੍ਹਾ ਇੰਚਾਰਜ ਐਨ.ਕੇ. ਸ਼ਰਮਾ,ਉੱਘੇ ਸਿੱਖ ਚਿੰਤਕ ਤੇ ਸੀਨੀਅਰ ਅਕਾਲੀ ਆਗੂ ਅਬਜਿੰਦਰ ਸਿੰਘ ਜੋਗੀ ਗਰੇਵਾਲ ਨਾਨੋਂਕੀ,ਗੁਰਪ੍ਰੀਤ ਸਿੰਘ ਰਾਜੂ ਖੰਨਾ, ਸਾਬਕਾ ਚੇਅਰਮੈਨ ਜੀ.ਐਸ ਬਿੱਲੂ, ਸੂਬਾ ਸਿੰਘ ਭਾਦਸੋਂ,ਅਮਰੀਕ ਸਿੰਘ ਥੂਹੀ ਦਿਹਾਤੀ ਪ੍ਰਧਾਨ ਹਲਕਾ ਨਾਭਾ,ਜੱਸਾ ਖੋਖ,ਜਥੇਦਾਰ ਜਗਜੀਤ ਸਿੰਘ ਖੋਖ,ਸਰਬਜੀਤ ਸਿੰਘ ਧੀਰੋਮਾਜਰਾ, ਅੰਮ੍ਰਿਤਪਾਲ ਸਿੰਘ ਚੌਹਾਨ, ਬਲਵਿੰਦਰ ਸਿੰਘ ਧਾਰਨੀ ਭਾਦਸੋ,ਹਰਭਜਨ ਸਿੰਘ ਮੱਲੇਵਾਲ,ਰਣਜੀਤ ਸਿੰਘ ਘੁੰਡਰ,ਹਰਦੀਪ ਸਿੰਘ ਘੁੱਲਾ,ਜੋਗੀ ਅੜ੍ਹਕ ਖਿੱਜ਼ਰਪੁਰ,ਬਲਤੇਜ ਸਿੰਘ ਖੋਖ,ਗੁਰਮੇਲ ਸਿੰਘ,ਬਹਾਦਰ ਸਿੰਘ ਅਗੇਤਾ ਮੋਹਨ ਸਿੰਘ ਰਾਮਗੜ੍ਹ,ਪਿਰਥੀ ਰਾਜ ਢਿੱਲੋਂ,ਗੁਰਤੇਜ ਸਿੰਘ ਕੌਲ,ਭਰਪੂਰ ਸਿੰਘ,ਸਤਨਾਮ ਸਿੰਘ ਦੁਲੱਦੀ,ਬਲਬੀਰ ਸਿੰਘ,ਨੰਬਰਦਾਰ ਗੁਰਚਰਨ ਸਿੰਘ,ਅਤੇ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਨੁਮਾਇੰਦੇ ਹਾਜ਼ਰ ਸਨ

Related Post