
ਭਾਜਪਾ ਆਗੂ ਗੁਰਤੇਜ ਸਿੰਘ ਢਿੱਲੋਂ ਦੇ ਧਰਨੇ ਦੇ ‘ਅਲਟੀਮੇਟਮ’ ਤੋਂ ਪਹਿਲਾਂ ਪ੍ਰਸ਼ਾਸ਼ਨ ਨੇ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ
- by Jasbeer Singh
- September 22, 2024

ਭਾਜਪਾ ਆਗੂ ਗੁਰਤੇਜ ਸਿੰਘ ਢਿੱਲੋਂ ਦੇ ਧਰਨੇ ਦੇ ‘ਅਲਟੀਮੇਟਮ’ ਤੋਂ ਪਹਿਲਾਂ ਪ੍ਰਸ਼ਾਸ਼ਨ ਨੇ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ ‘ਆਪ’ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ’ਚ ਡੰਗ ਸਾਰਨ ਦੀ ਨੀਤੀ ਨਾ ਅਪਣਾਵੇ - ਗੁਰਤੇਜ ਢਿੱਲੋਂ- ਨਾਭਾ 21 ਸਤੰਬਰ () : ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਅਧੀਨ ਆਉਂਦੇ ਤ੍ਰਿਪੜੀ ਖੇਤਰ ਅਤੇ ਇਸਦੇ ਆਸ ਪਾਸ ਦੀਆਂ ਕਲੋਨੀਆਂ ਦੀਆਂ ਵੱਖ ਵੱਖ ਸੜਕਾਂ ਦੀ ਖਸਤਾ ਹਾਲ ਅਤੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸ. ਗੁਰਤੇਜ ਸਿੰਘ ਢਿੱਲੋਂ ਸਰਕਾਰ ਵਿਰੁੱਧ 20 ਸਤੰਬਰ ਨੂੰ ਸਵੇਰੇ 11 ਵਜੇ ਦਿੱਤੇ ਜਾਣ ਵਾਲੇ ਧਰਨੇ ਤੋਂ ਪਹਿਲਾਂ ਹੀ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾ ਦਿੱਤਾ। ਤ੍ਰਿਪੜੀ ਖੇਤਰ ਦੀਆਂ ਸੜਕਾਂ ਦੀ ਸ਼ੁਰੂ ਹੋਏ ਮੁਰੰਮਤ ਦੇ ਕੰਮ ਦਾ ਜਾਇਜ਼ਾ ਲੈਣ ਲਈ ਪੁੱਜੇ ਭਾਜਪਾ ਆਗੂ ਸ. ਗੁਰਤੇਜ ਸਿੰਘ ਢਿੱਲੋਂ ਨੇ ਆਖਿਆ ਕਿ ਪਿਛਲੇ ਲੰਮੇਂ ਸਮੇਂ ਤੋਂ ਲੋਕ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ ਜਦੋਂਕਿ ਫੁਲਕੀਆ ਇਨਕਲੇਵ ਦੇ ਪਿਛਲੇ ਪਾਸੇ ਬਾਰਿਸ਼ ਕਾਰਨ ਸੜਕ ਨਦੀ ਦਾ ਰੂਪ ਹੀ ਧਾਰ ਜਾਂਦੀ ਹੈ। ਸਰਕਾਰ ਵਲੋਂ ਨਾ ਹੀ ਬਰਸਾਤੀ ਪਾਣੀ ਦੀ ਨਿਕਾਸੀ ਦਾ ਪੁਖ਼ਤਾ ਪ੍ਰਬੰਧ ਕੀਤਾ ਗਿਆ ਅਤੇ ਨਾ ਹੀ ਸੜਕਾਂ ਦੀ ਮੁਰੰਮਤ। ਉਨ੍ਹਾਂ ਆਖਿਆ ਕਿ ਕੁੰਭਕਰਨੀ ਨੀਂਦਰ ਸੁੱਤੀ ਸਰਕਾਰ ਪਿਆਰ ਦੀ ਭਾਸ਼ਾ ਨਹੀਂ ਸਮਝਦੀ, ਇਹ ਹੀ ਕਾਰਨ ਹੈ ਕਿ ਉਨ੍ਹਾਂ ਵਲੋਂ ਕੱਲ੍ਹ ਦਾ ਇਹ ਧਰਨਾ ਉਲੀਕਿਆ ਗਿਆ ਸੀ। ਉਨ੍ਹਾਂ ਆਖਿਆ ਕਿ ਪ੍ਰਸ਼ਾਸ਼ਨ ਵਲੋਂ ਕੰਮ 20 ਸਤੰਬਰ ਤੋਂ ਪਹਿਲਾਂ ਸ਼ੁਰੂ ਕਰਵਾਏ ਜਾਣ ਦੇ ਵਾਅਦੇ ਨਾਲ ਹੀ ਉਨ੍ਹਾਂ ਇਹ ਧਰਨਾ ਮੁਲਤਵੀ ਕੀਤਾ ਹੈ ਅਤੇ ਇਸਦੀ ਸੱਚਾਈ ਦਾ ਪਤਾ ਲਗਾਉਣ ਲਈ ਅੱਜ ਉਹ ਮੌਕੇ ’ਤੇ ਪਹੁੰਚੇ ਹਨ।ਇਸ ਮੌਕੇ ਸ. ਗੁਰਤੇਜ ਸਿੰਘ ਢਿੱਲੋਂ ਨੇ ਐਕਸੀਅਨ ਡਰੇਨੇਜ਼ ਸ੍ਰੀ ਰਾਜਪਾਲ ਸਿੰਗਲਾ ਨੂੰ ਆਖਿਆ ਕਿ ਉਹ ਫੁਲਕੀਆ ਇਨਕਲੇਵ ਦੇ ਗੇਟ ਸਾਹਮਣੇ ਤ੍ਰਿਪੜੀ ਨੂੰ ਜਾਣ ਵਾਲੀ ਸੜਕ ’ਤੇ ਬਾਰਿਸ਼ ਕਾਰਨ ਖੜ੍ਹੇ ਹੁੰਦੇ ਪਾਣੀ ਦੀ ਨਿਕਾਸੀ ਲਈ ਪਾਇਪਲਾਈਨ ਪਵਾਉਣ ਤਾਂਕਿ ਲੋਕਾਂ ਨੂੰ ਬਾਰਿਸ਼ ’ਚ ਹੋਣ ਵਾਲੀ ਸਮੱਸਿਆ ਤੋਂ ਨਿਜਾਤ ਦਿਵਾਈ ਜਾ ਸਕੇ।ਨਗਰ ਨਿਗਮ ਦੇ ਜੇ.ਈ. ਸ. ਹਰਭਜਨ ਸਿੰਘ ਨੇ ਇਸ ਮੌਕੇ ਭਾਜਪਾ ਆਗੂ ਸ. ਗੁਰਤੇਜ ਸਿੰਘ ਢਿੱਲੋਂ ਨੂੰ ਭਰੋਸਾ ਦਿਵਾਇਆ ਹੈ ਕਿ ਸੜਕਾਂ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ ’ਤੇ ਵਿੱਢਿਆ ਗਿਆ ਹੈ ਅਤੇ ਇਸਨੂੰ ਜਲਦ ਤੋਂ ਜਲਦ ਮੁਕੰਮਲ ਕਰਵਾਇਆ ਜਾਵੇਗਾ। ਅਖ਼ੀਰ ਵਿਚ ਭਾਜਪਾ ਆਗੂ ਸ. ਢਿੱਲੋਂ ਨੇ ਆਪ ਸਰਕਾਰ ਦੇ ਸਥਾਨਕ ਮੰਤਰੀ ਅਤੇ ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾ. ਬਲਬੀਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਹਲਕੇ ਵੱਲ ਧਿਆਨ ਦੇਣ ਅਤੇ ਜਿਸ ਭਰੋਸਾ ’ਤੇ ਉਨ੍ਹਾਂ ਨੂੰ ਇਥੋਂ ਦੇ ਲੋਕਾਂ ਨੇ ਜਿੱਤਾਇਆ ਹੈ ਉਸ ਭਰੋਸਾ ’ਤੇ ਖਰਾ ਉਤਰਨ। ਉਨ੍ਹਾਂ ਆਖਿਆ ਕਿ ਸਰਕਾਰ ਲਾਰੇਬਾਜ਼ੀ ਦਾ ਰਾਹ ਛੱਡ ਕੇ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਵੱਲ ਧਿਆਨ ਦੇਵੇ। ਇਸ ਮੌਕੇ ਉਨ੍ਹਾਂ ਨਾਲ ਰਾਜਿੰਦਰ ਸਿੰਧੀ ਮੰਡਲ ਪ੍ਰਧਾਨ ਭਾਜਪਾ,ਰਮਨਦੀਪ ਸਿੰਘ ਭੀਲੋਵਾਲ, ਸੰਦੀਪ ਧਾਲੀਵਾਲ, ਦਿਨੇਸ ਤਨੇਜਾ, ਸੁਮਿਤ, ਸਾਹਿਲ ਤੋਂ ਇਲਾਵਾ ਸਥਾਨਕ ਦੁਕਾਨਦਾਰਾਂ ਵਿਚ ਸ੍ਰੀ ਅਸ਼ੋਕ ਮਹਿਤਾ, ਓ.ਪੀ. ਸਿੰਗਲਾ, ਜੀਵਨ ਗੁਪਤਾ, ਲਵ ਕੁਮਾਰ, ਅਨਿਲ ਖੰਨਾ, ਪ੍ਰਦੀਪ ਗਰਗ, ਅਮਨ, ਰਾਕੇਸ਼ ਸ਼ਰਮਾ, ਸੁਨੀਲ ਅਹੁਜਾ, ਰਾਕੇਸ਼ ਪਾਠਕ, ਰਾਜੂ ਗਰਗ ਵੀ ਮੌਜੂਦ ਸਨ। ਜੀ
Related Post
Popular News
Hot Categories
Subscribe To Our Newsletter
No spam, notifications only about new products, updates.