post

Jasbeer Singh

(Chief Editor)

Patiala News

ਗੀਤਾਂਜਲੀ ਸੱਭਿਆਚਾਰਕ ਪ੍ਰੋਗਰਾਮ ਦਾ ਕੀਤਾ ਗਿਆ ਆਯੋਜਨ

post-img

ਗੀਤਾਂਜਲੀ ਸੱਭਿਆਚਾਰਕ ਪ੍ਰੋਗਰਾਮ ਦਾ ਕੀਤਾ ਗਿਆ ਆਯੋਜਨ ਪਟਿਆਲਾ : ਰਾਸ਼ਟਰੀਆ ਜਯੋਤੀ ਕਲਾ ਮੰਚ ਵੱਲੋਂ ਡਾਇਰੈਕਟਰ ਰਾਕੇਸ਼ ਠਾਕੁਰ ਦੀ ਅਗਵਾਈ ਅਤੇ ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਦੀ ਸਰਪ੍ਰਸਤੀ ਹੇਠ ਹੋਟਲ ਫਲਾਈਓਵਰ ਕਲਾਸਿਕ ਵਿਖੇ "ਗੀਤਾਂਜਲੀ" ਸੱਭਿਆਚਾਰਕ ਪ੍ਰੋਗਰਾਮ ਅਤੇ ਸੰਗੀਤਕ ਸ਼ਾਮ ਦਾ ਆਯੋਜਨ ਕੀਤਾ ਗਿਆ । ਸਮਾਗਮ ਦੀ ਪ੍ਰਧਾਨਗੀ ਸੰਜੇ ਗੋਇਲ ਚੇਅਰਮੈਨ ਰਾਸ਼ਟਰੀਯ ਜਯੋਤੀ ਕਲਾ ਮੰਚ ਨੇ ਕੀਤੀ । ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਡਾਕਟਰ ਪ੍ਰੀਤ ਕਮਲ ਕੌਰ ਚੀਮਾ ਯੂਐਸਏ ਵਿਸ਼ੇਸ਼ ਤੌਰ ਤੇ ਪੁੱਜੇ। ਸਮਾਜ ਸੇਵੀ ਗੁਰਿੰਦਰ ਕੌਰ, ਐਡਵੋਕੇਟ ਸੁਰਿੰਦਰ ਮੋਹਨ ਸਿੰਗਲਾ, ਅਕਸ਼ੇ ਗੋਪਾਲ ਐਮ. ਡੀ. ਹੋਟਲ ਫਲਾਈ ਓਵਰ ਕਲਾਸਿਕ, ਤ੍ਰਿਭੁਵਨ ਗੁਪਤਾ ਪ੍ਰਧਾਨ ਦੁਸ਼ਹਿਰਾ ਕਮੇਟੀ ਅਤੇ ਬਲਜਿੰਦਰ ਸਿੰਘ ਭਾਨਰਾ ਨੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ । ਉਚੇਚੇ ਤੌਰ ਤੇ ਅਮੇਰਿਕਾ ਤੋਂ ਪਹੁੰਚੇ ਡਾ. ਪ੍ਰੀਤ ਕਮਲ ਕੌਰ ਚੀਮਾ ਮੰਚ ਦੇ ਉਪਰਾਲੇ ਦੀ ਸ਼ਲਾਘਾ ਕੀਤੀ । ਡਾ. ਸਵਰਾਜ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸੰਗੀਤ ਅੱਜ ਕੱਲ੍ਹ ਮਾਨਸਿਕ ਸਿਹਤ ਨੂੰ ਤੰਦਰੁਸਤ ਰੱਖਣ ਲਈ ਮਹੱਤਵਪੂਰਨ ਸਾਧਨ ਹੈ । ਅਜਿਹੇ ਉਪਰਾਲੇ ਲਗਾਤਾਰ ਹੋਣੇ ਚਾਹੀਦੇ ਨੇ । ਇਸ ਮੌਕੇ ਤੇ ਸੰਗੀਤ ਪ੍ਰੋਫੈਸਰ ਪਰਗਟ ਸਿੰਘ ਦੇ ਵਿਦਿਆਰਥੀਆਂ ਵਲੋਂ ਹਿੰਦੀ, ਪੰਜਾਬੀ ਗੀਤ ਗਾਕੇ ਰੰਗ ਬੰਨ੍ਹਿਆ ਗਿਆ । ਪੰਜਾਬੀ ਗਾਇਕ ਕਮਲਦੀਪ ਟਿੰਮੀ ਗਿੱਲ ਅਤੇ ਪਰਮ ਰੁਪਾਲ ਨੇ ਆਪਣੇ ਫ਼ਨ ਦਾ ਮੁਜ਼ਾਹਰਾ ਕਰਦਿਆਂ ਦਰਸ਼ਕਾਂ ਨੂੰ ਝੂੰਮਣ ਲਈ ਮਜ਼ਬੂਰ ਕੀਤਾ । ਸਮਾਗਮ ਵਿੱਚ ਗੀਤ ਸੰਗੀਤ ਦੇ ਨਾਲ ਨ੍ਰਿਤ ਦੀਆਂ ਪੇਸ਼ਕਾਰੀਆਂ ਵੀ ਦਿੱਤੀਆਂ ਗਈਆਂ।ਇਸ ਮੌਕੇ ਤੇ ਮਮਤਾ ਠਾਕੁਰ, ਡਾ. ਸਪਨਾ, ਡਾ. ਧਰਮਿੰਦਰ ਸੰਧੂ, ਰਮਾ ਮੈਡਮ, ਕੋਰਿਓਗ੍ਰਾਫਰ ਅੰਮ੍ਰਿਤ ਕੌਰ, ਰਾਮ ਸ਼ਰਨ ਨੇ ਸਮਾਗਮ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਇਆ । ਦਿਲਪ੍ਰੀਤ, ਮਨੋਜ ਭੱਟ, ਪੂਨਮ, ਮਨਦੀਪ ਕੌਰ, ਅਲੀਜ਼ਾ, ਆਰਤੀ, ਭਾਰਤੀ ਨੇ ਆਪਣੀ ਕਲਾਕਾਰੀ ਦੀ ਖੂਬਸੂਰਤ ਅਦਾਕਾਰੀ ਪੇਸ਼ ਕੀਤੀ ।

Related Post