post

Jasbeer Singh

(Chief Editor)

Patiala News

‘ਆਪਣਾ ਆਈ ਕਾਰਡ ਚੈਕ ਕਰਾਓ’

post-img

‘ਆਪਣਾ ਆਈ ਕਾਰਡ ਚੈਕ ਕਰਾਓ’ - ਰੈਗੂਲਰ ਕਰਮਚਾਰੀਆਂ ਤੇ ਗਜ਼ਟਿਡ ਅਧਿਕਾਰੀਆਂ ਦਾ ਹੁਣ ਸਕਿਓਰਿਟੀ ਗਾਰਡ ਚੈਕ ਕਰਨਗੇ ਪਛਾਣ ਪੱਤਰ - ਰਜਿੰਦਰਾ ਹਸਪਤਾਲ ਦੇ ਐਮ. ਐਸ. ਨੇ ਜਾਰੀ ਕੀਤੇ ਹੁਕਮ - ਰੈਗੂਲਰ ਕਰਮਚਾਰੀਆਂ ਦੇ ਜਾਰੀ ਹੁੰਦੇ ਹਨ ਵਹੀਕਲ ਐਂਟਰੀ ਵਾਲੇ ਗੇਟ ਪਾਸ ਪਟਿਆਲਾ, 26 ਅਗਸਤ ()- ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੇ ਨਵੇਂ ਬਣੇ ਮੈਡੀਕਲ ਸੁਪਰਡੰਟ ਗਰੀਸ ਸਾਹਨੀ ਨੂੰ ਰਜਿੰਦਰਾ ਹਸਪਤਾਲ ਦਾ ਨਵਾਂ ਐਮ ਐਸ ਨਿਯੁਕਤ ਹੋਇਆਂ ਹਾਲੇ ਕਰੀਬ ਇਕ ਮਹੀਨਾ ਹੀ ਹੋਇਆ ਹੈ, ਇਸ ਦੌਰਾਨ ਉਨ੍ਹਾਂ ਵਲੋਂ ਬੜੇ ਅਜੀਬੋ-ਗਰੀਬ ਹੁਕਮ ਜਾਰੀ ਕੀਤੇ ਜਾ ਰਹੇ ਹਨ। ਹੁਣ ਉਨ੍ਹਾਂ ਵਲੋਂ ਸਮੂਹ ਡਾਕਟਰਜ਼ ਅਤੇ ਕਰਮਚਾਰੀਆਂ ਨੂੰ ਆਦੇਸ਼ ਜਾਰੀ ਕੀਤਾ ਹੈ ਕਿ ਡਿਊਟੀ ’ਤੇ ਆਉਣ ਸਮੇਂ ਆਪਣਾ ਸਨਾਖਤੀ ਕਾਰਡ ਸਕਿਓਰਟੀ ਗਾਰਡ ਨੂੰ ਦਿਖਾਉਣਾ ਲਾਜ਼ਮੀ ਹੋਵੇਗਾ। ਇਨ੍ਹਾਂ ਹੁਕਮਾਂ ਵਿਚ ਐਮ ਐਸ ਵਲੋਂ ਹਸਪਤਾਲ ਦੀ ਸੁਰੱਖਿਆ ਅਤੇ ਸਕਿਓਰਿਟੀ ਦਾ ਹਵਾਲਾ ਦਿੱਤਾ ਗਿਆ ਹੈ। ਇਹ ਸਕਿਓਰਟੀ ਗਾਰਡ ਕੋਈ ਪੁਲਿਸ ਅਫਸਰ ਜਾਂ ਕੋਈ ਹੋਰ ਵੱਡੀ ਕੇਂਦਰੀ ਏਜੰਸੀ ਦਾ ਨਹੀਂ, ਸਗੋਂ ਇਕ ਪ੍ਰਾਈਵੇਟ ਕੰਪਨੀ ਦਾ ਠੇਕਾ ਆਧਾਰਤ ਮੁਲਾਜ਼ਮ ਹੈ। ਐਮ ਐਸ ਦੇ ਹੁਕਮਾਂ ਤੋਂ ਸਪਸ਼ਟ ਹੈ ਕਿ ਹਸਪਤਾਲ ਦੇ ਕਰਮਚਾਰੀਆਂ ਤੇ ਖਾਸ ਕਰ ਡਾਕਟਰਜ਼, ਜੋਕਿ ਗਜ਼ਟਿਡ ਪੱਧਰ ਦੇ ਅਧਿਕਾਰੀ ਹਨ, ਦੇ ਸਨਾਖਤੀ ਕਾਰਡ ਚੈਕ ਕਰਨ ਦੀ ਅਥੋਰਟੀ ਇਕ ਪ੍ਰਾਈਵੇਟ ਕੰਪਨੀ ਦੇ ਸਕਿਓਰਟੀ ਗਾਰਡ ਨੂੰ ਦੇ ਦਿੱਤੀ ਗਈ ਹੈ। ਹੁਣ ਹਸਪਤਾਲ ਦੇ ਸਕਿਓਰਟੀ ਗਾਰਡ ਜੋ ਕਿ ਇਕ ਪ੍ਰਾਇਵੇਟ ਕੰਪਨੀ ਦੇ ਮੁਲਾਜ਼ਮ ਹਨ, ਕਿਸੇ ਵੀ ਡਾਕਟਰ/ਕਰਮਚਾਰੀ ਨੂੰ ਉਸਦਾ ਸਨਾਖਤੀ ਕਾਰਡ ਚੈਕ ਕਰਾਉਣ ਲਈ ਕਹਿ ਸਕਦੇ ਹਨ। ਇਥੇ ਸਵਾਲ ਉਠਦਾ ਹੈ ਕਿ ਹਸਪਤਾਲ ਵਿਚ ਜੋਬ ਕਰਦੇ ਸਭ ਡਾਕਟਰਜ਼ ਅਤੇ ਕਰਮਚਾਰੀਆਂ ਦਾ ਫਿੰਗਰ ਪ੍ਰਿੰਟ ਤੋਂ ਲੈ ਕੇ ਹਰਇਕ ਦਸਤਾਵੇਜ਼ ਅਸਟੇਬਲਿਸ਼ਟ ਬ੍ਰਾਂਚਾਂ ਵਿਚ ਦਰਜ ਹੈ, ਫਿਰ ਉਨ੍ਹਾਂ ਤੋਂ ਹਸਪਤਾਲ ਦੀ ਸੁਰੱਖਿਆ ਨੂੰ ਕੀ ਖਤਰਾ ਹੋ ਸਕਦਾ ਹੈ? ਜਦਕਿ ਜ਼ਿਆਦਾਤਰ ਕਰਮਚਾਰੀ ਇਥੇ ਸਾਲਾਂਬੱਧੀ ਤੋਂ ਨੌਕਰੀ ਕਰ ਰਹੇ ਹਨ ਅਤੇ ਆਈ ਕਾਰਡ ਚੈਕ ਕਰਨ ਵਾਲਾ ਪ੍ਰਾਈਵੇਟ ਸਕਿਓਰਟੀ ਗਾਰਡ ਮਸਾਂ ਹੀ ਇਕ ਥਾਂ ਪਰ ਇਕ ਸਾਲ ਤੱਕ ਟਿੱਕਦਾ ਹੈ। ਹਾਂ ਇਹੀ ਹੁਕਮ ਆਊਟਸਾਈਡਰਾਂ ਲਈ ਹੁੰਦੇ ਤਾਂ ਗੱਲ ਕੁਝ ਹਜ਼ਮ ਹੋਣ ਯੋਗ ਸੀ। ਐਮ ਐਸ ਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਕਰਮਚਾਰੀ ਤੇ ਡਾਕਟਰਜ਼ ਜੋ ਇਥੋਂ ਦੇ ਰੈਗੂਲਰ ਮੁਲਾਜ਼ਮ ਹਨ ਅਤੇ ਆਪੋ-ਆਪਣੀ ਜਾਬ ਅਨੁਸਾਰ ਹਸਪਤਾਲ ਨੂੰ ਚਲਾਉਣ ਲਈ ਸਭ ਦਾ ਥੋੜਾ-ਬਹੁਤਾ ਯੋਗਦਾਨ ਹੈ। ਫਿਰ ਇਨ੍ਹਾਂ ’ਤੇ ਹੀ ਸ਼ੱਕ ਕਰਨਾ ਤੇ ਉਪਰੋਂ ਇਕ ਸਕਿਓਰਟੀ ਗਾਰਡ ਤੋਂ ਰੈਗੂਲਰ ਮੁਲਾਜ਼ਮਾਂ ਦੇ ਸਨਾਖਤੀ ਕਾਰਡ ਚੈਕ ਕਰਾਉਣੇ ਕਿਥੋਂ ਦੀ ਪ੍ਰਸ਼ਾਸਨਿਕ ਸਮਝਦਾਰੀ ਹੈ। ਜਦਕਿ ਕਿਸੇ ਵੀ ਅਦਾਰੇ ਵਲੋਂ ਆਪਣੇ ਕਰਮਚਾਰੀਆਂ ਤੇ ਮੁਲਾਜ਼ਮਾਂ ਨੂੰ ਐਂਟਰੀ, ਗੇਟ ਪਾਸ ਜਾਰੀ ਕੀਤੇ ਜਾਂਦੇ ਹਨ, ਜੋ ਕਿ ਹਰਇਕ ਕਰਮਚਾਰੀ ਆਪੋ-ਆਪਣੇ ਵਹੀਕਲ ’ਤੇ ਚਿਪਕਾਉਂਦਾ ਹੈ, ਜਿਸ ਵਿਚ ਅਦਾਰੇ ਦੇ ਕਰਮਚਾਰੀਆਂ ਅਤੇ ਸੁਰੱਖਿਆ ਗਾਰਡ, ਦੋਵਾਂ ਨੂੰ ਆਸਾਨੀ ਹੋ ਜਾਂਦੀ ਹੈ। ਜਿਥੋਂ ਤੱਕ ਜਾਣਕਾਰੀ ਮਿਲੀ ਹੈ ਕਿ ਰਜਿੰਦਰਾ ਹਸਪਤਾਲ ਦੇ ਪਹਿਲੇ ਐਮ ਐਸ ਵਲੋਂ ਵੀ ਫਕੈਲਟੀ, ਐਸ ਆਰ ਅਤੇ ਸਟਾਫ ਦੇ ਗੇਟ ਪਾਸ ਜਾਰੀ ਕੀਤੇ ਗਏ ਸਨ, ਜਿਸ ਨਾਲ ਸਟਾਫ ਅਤੇ ਸਕਿਓਰਟੀ ਦੋਵਾਂ ਲਈ ਆਸਾਨੀ ਹੋ ਜਾਂਦੀ ਹੈ। ਦੂਜੇ ਪਾਸੇ ਜੇਕਰ ਸੁਰੱਖਿਆ ਦੇ ਮੱਦੇਨਜ਼ਰ ਤੋਂ ਹੀ ਦੇਖਿਆ ਜਾਵੇ ਤਾਂ ਹਸਪਤਾਲ ਵਿਚ ਹਰ ਰੋਜ਼ ਮਰੀਜ਼ਾਂ ਦੇ ਸਕੇ-ਸਬੰਧੀ, ਦਵਾਈ ਕੰਪਨੀਆਂ ਦੇ ਨੁਮਾਇੰਦੇ ਦੂਰ-ਨੇੜਿਓਂ ਆਉਂਦੇ ਹਨ, ਫਿਰ ਇਨ੍ਹਾਂ ਦੀ ਸਨਾਖਤ ਤੋਂ ਜ਼ਿਆਦਾ ਜ਼ਰੂਰੀ ਰੈਗੂਲਰ ਮੁਲਾਜਮਾਂ ਦੀ ਹੈ, ਜੋ ਕਿ ਨਿੱਤ ਇਥੇ ਆਉਂਦੇ ਹਨ ਤੇ ਸਰਕਾਰ ਦੇ ਪੱਕੇ ਮੁਲਾਜ਼ਮ ਹਨ। ਆਊਟਸਾਈਡਰਾਂ ਦੀ ਸਨਾਖਤ ਲਈ ਮਹਿਜ਼ ਇਕ 10-20 ਰੁਪਏ ਦੀ ਸਟੈਂਡ ਪਰਚੀ ਹੀ ਕਾਫੀ ਹੈ, ਜਦਕਿ ਸਕਿਓਰਟੀ ਦਾ ਪਰਪਜ਼ ਹਸਪਤਾਲ ਦੀ ਸੰਪਤੀ ਦੀ ਨਿਗਰਾਨੀ ਤੇ ਕਿਸੇ ਤਰ੍ਹਾਂ ਦੀ ਚੋਰੀ ਰੋਕਣਾ ਹੁੰਦਾ ਹੈ। ਭਾਵੇਂ ਹੀ ਸਕਿਓਰਟੀ ਗਾਰਡਾਂ ਨੂੰ ਉਨ੍ਹਾਂ ਦੀ ਬਣਦੀ ਡਿਊਟੀ ਤੋਂ ਬਿਨ੍ਹਾਂ ਡਾਕਟਰਜ਼ ਤੇ ਕਰਮਚਾਰੀਆਂ ਦੀ ਚੈਕਿੰਗ ਕਰਨ ਦਾ ਹੁਕਮ ਉਨ੍ਹਾਂ ਸਭ ਅਧਿਕਾਰੀਆਂ, ਕਰਮਚਾਰੀਆਂ ਅੰਦਰ ਹੀਣ ਭਾਵਨਾ ਜ਼ਰੂਰ ਪੈਦਾ ਕਰੇਗਾ, ਜੋ ਹਸਪਤਾਲ ਪ੍ਰਬੰਧਾਂ ਨੂੰ ਚਲਾਉਣ ਤੇ ਇਥੋਂ ਦੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਸਾਲਾਂ ਤੋਂ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ। ਕਿਸੇ ਇਕ ਅਫਸਰ, ਅਧਿਕਾਰੀ, ਕਰਮਚਾਰੀ ਜਾਂ ਮੁਲਾਜ਼ਮ ਨਾਲ ਕੋਈ ਵੀ ਅਦਾਰਾ ਨਹੀਂ ਚਲਦਾ, ਇਕ ਅਦਾਰੇ ਨੂੰ ਚਲਾਉਣ ਲਈ ਪੂਰੀ ਟੀਮ ਦਾ ਸਹਿਯੋਗ ਹੁੰਦਾ ਹੈ, ਇਹ ਤਾਂ ਹੀ ਸੰਭਵ ਹੈ, ਜੇਕਰ ਕੰਮ ਕਰਦੇ ਮੁਲਾਜ਼ਮਾਂ ਨੂੰ ਕਾਰਗਰ ਤੇ ਭੇਦਭਾਵ ਤੋਂ ਰਹਿਤ ਮਾਹੌਲ ਮਿਲੇਗਾ।

Related Post

Instagram