post

Jasbeer Singh

(Chief Editor)

Patiala News

ਕੇਂਦਰੀ ਬਜਟ ਵਿੱਚ ਪੰਜਾਬ ਰੇਲਵੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ 5421 ਕਰੋੜ ਰੁਪਏ ਮਿਲਣਾ ਸ਼ਲਾਘਾਯੋਗ ਕਦਮ : ਜਸ

post-img

ਕੇਂਦਰੀ ਬਜਟ ਵਿੱਚ ਪੰਜਾਬ ਰੇਲਵੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ 5421 ਕਰੋੜ ਰੁਪਏ ਮਿਲਣਾ ਸ਼ਲਾਘਾਯੋਗ ਕਦਮ : ਜਸਪਾਲ ਗੰਗਰੌਲੀ - ਲੋਕਾਂ ਨੂੰ ਜਲਦ ਮਿਲਣਗੀਆਂ ਵਿਸ਼ਵ ਪੱਧਰੀ ਸਹੂਲਤਾਂ ਪਟਿਆਲਾ : ਭਾਰਤੀ ਜਨਤਾ ਪਾਰਟੀ ਦੇ ਜ਼ਿਲਾ ਜਨਰਲ ਸਕੱਤਰ ਤੇ ਸੀਨੀਅਰ ਭਾਜਪਾ ਆਗੂ ਜਸਪਾਲ ਸਿੰਘ ਗੰਗਰੌਲੀ ਨੇ ਹਾਲ ਹੀ ਵਿਚ ਕੇਂਦਰ ਵਿਚ ਮੌਜੂਦ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਵਿੱਤ ਮੰਤਰੀ ਭਾਰਤ ਸਰਕਾਰ ਸ਼੍ਰੀਮਤੀ ਨਿਰਮਲਾ ਸੀਤਾਰਮਨ ਵਲੋਂ ਜਾਰੀ ਕੀਤੇ ਗਏ 2025-2026 ਦੇ ਬਜਟ ਵਿਚ ਜੋ ਪੰਜਾਬ ਦੇ ਰੇਲਵੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ 5421 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਇਕ ਸ਼ਲਾਘਾਯੋਗ ਹੈ । ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਅੰਦਰ ਬਣੇ ਰੇਲਵੇ ਸਟੇਸ਼ਨਾਂ ਨੂੰ ਇਕ ਨਵੀਂ ਤਕਨੀਕ 'ਤੇ ਆਧਾਰਤ ਦਿਖ ਮਿਲ ਸਕੇਗੀ ਤੇ ਪੰਜਾਬੀਆਂ ਨੂੰ ਨਵੀਆਂ ਤੋਂ ਨਵੀਆਂ ਸਹੂਲਤਾਂ। ਜਸਪਾਲ ਗੰਗਰੌਲੀ ਨੇ ਕਿਹਾ ਕਿ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦੇ ਉਦਮ ਨੂੰ ਸਰਾਹੁੰਦਿਆਂ ਆਖਿਆ ਕਿ ਯੂ. ਪੀ. ਏ. ਦੀ ਸਰਕਾਰ ਦੌਰਾਨ ਪੰਜਾਬ ਰੇਲਵੇ ਨੂੰ ਸਿਰਫ਼ ਤੇ ਸਿਰਫ਼ 225 ਕਰੋੜ ਦਾ ਬਜਟ ਪਾਸ ਹੋਇਆ ਸੀ ਜਦੋਂ ਕਿ ਐਨ. ਡੀ. ਏ. ਦੀ ਅਗਵਾਈ ਵਾਲੀ ਸਰਕਾਰ ਦੇ ਕਾਰਜਕਾਲ ਦੌਰਾਨ 5421 ਕਰੋੜ । ਜਸਪਾਲ ਗੰਗਰੌਲੀ ਨੇ ਸ਼ਾਹੀ ਸ਼ਹਿਰ ਪਟਿਆਲਾ ਦੇ ਰੇਲਵੇ ਸਟੇਸ਼ਨ 'ਤੇ ਲੱਗ ਰਹੇ ਕਰੋੜਾਂ ਰੁਪਏ ਨਾਲ ਹੋ ਰਹੀ ਰੇਲਵੇ ਸਟੇਸ਼ਨ ਦੀ ਕਾਇਆਕਲਪ ਨੂੰ ਕੇਂਦਰ ਸਰਕਾਰ ਵਲੋਂ ਪੰਜਾਬ ਦੇ ਰੇਲ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰਾਰ ਦਿੰਦਿਆਂ ਕਿਹਾ ਕਿ ਇਹ ਸਟੇਸ਼ਨ ਬਹੁਤ ਜਲਦ ਪੂਰਾ ਹੋਣ ਦੇ ਨੇੜੇ ਹੈ ਅਤੇ ਇਥੇ ਯਾਤਰੀਆਂ ਨੂੰ ਜਲਦੀ ਹੀ ਵਿਸ਼ਵ ਪੱਧਰੀ ਸਹੂਲਤਾਂ ਦਾ ਸੁੱਖ ਪ੍ਰਾਪਤ ਹੋਵੇਗਾ। ਦੱਸਣਯੋਗ ਹੈ ਕਿ 1122 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਭਰ ਵਿੱਚ 30 ਅੰਮ੍ਰਿਤ ਭਾਰਤ ਸਟੇਸ਼ਨਾਂ ਦਾ ਵਿਕਾਸ, ਲੋਕਾਂ ਲਈ ਆਧੁਨਿਕੀਕਰਨ ਅਤੇ ਬਿਹਤਰ ਕਨੈਕਟੀਵਿਟੀ ਪ੍ਰਤੀ ਸਰਕਾਰ ਦੀ ਵਚਨਬੱਧਤਾ ਦਾ ਪ੍ਰਮਾਣ ਹੈ ਅਤੇ 2014 ਤੋਂ ਲੈ ਕੇ ਹੁਣ ਤੱਕ ਪੰਜਾਬ ਵਿੱਚ 382 ਕਿਲੋਮੀਟਰ ਦੇ ਨਵੇਂ ਟ੍ਰੈਕ ਲਗਾਏ ਗਏ ਹਨ, ਜੋ ਕਿ ਫਿਲੀਪੀਨਜ਼ ਦੇ ਪੂਰੇ ਰੇਲਵੇ ਨੈੱਟਵਰਕ ਤੋਂ ਵੱਧ ਹਨ ।

Related Post