post

Jasbeer Singh

(Chief Editor)

Patiala News

ਬਹਾਦਰ ਬੱਚਿਆਂ, ਨੋਜਵਾਨਾਂ ਦਾ ਸਰਕਾਰੀ ਸਨਮਾਨ 26 ਦਸੰਬਰ ਨੂੰ

post-img

ਬਹਾਦਰ ਬੱਚਿਆਂ, ਨੋਜਵਾਨਾਂ ਦਾ ਸਰਕਾਰੀ ਸਨਮਾਨ 26 ਦਸੰਬਰ ਨੂੰ ਪਟਿਆਲਾ, 21 ਜੂਨ : ਭਾਰਤ ਸਰਕਾਰ ਵੱਲੋਂ ਹਰ ਸਾਲ 26 ਦਸੰਬਰ, ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ, ਦੇਸ਼ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਸਨਮਾਨ ਦੇਣ ਅਤੇ ਵਿਦਿਆਰਥੀਆਂ ਵਿੱਚ ਪੀੜਤਾਂ ਦੀ ਸਹਾਇਤਾ ਕਰਨ ਦੀ ਭਾਵਨਾ, ਆਦਤਾਂ ਪੈਦਾ ਕਰਨ ਲਈ ਬਹਾਦਰੀ ਪੁਰਸਕਾਰ ਦਿੱਤੇ ਜਾਂਦੇ ਹਨ, ਜਿਸ ਹਿੱਤ 6 ਸਾਲਾਂ ਤੋਂ 18 ਸਾਲਾਂ ਦੇ ਬੱਚਿਆਂ ਅਤੇ 18 ਸਾਲਾਂ ਤੋਂ 24 ਸਾਲਾਂ ਦੇ ਨੌਜਵਾਨਾਂ ਨੂੰ ਦੇਸ਼ ਦੇ ਬਹਾਦਰ ਬੱਚਿਆਂ ਵਜੋਂ ਸਨਮਾਨਿਤ ਕੀਤਾ ਜਾਂਦਾ ਹੈ। ਰਾਸ਼ਟਰੀ ਬਾਲ ਭਲਾਈ ਕੌਂਸਲ ਵਲੋ, ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਬਹਾਦਰ ਬੱਚਿਆਂ ਅਤੇ ਨੌਜਵਾਨਾਂ ਤੋਂ 5 ਅਕਤੂਬਰ ਤੱਕ ਅਰਜ਼ੀਆਂ ਮੰਗੀਆਂ ਗਈਆਂ ਹਨ। ਜਿਨ੍ਹਾਂ ਬੱਚਿਆਂ ਜਾਂ ਨੋਜਵਾਨਾਂ ਵਲੋਂ 1 ਜੁਲਾਈ 2024 ਤੋਂ 30 ਸਤੰਬਰ,2025 ਦੇ ਵਿਚਕਾਰ ਕਿਸੇ ਫ਼ਸੇ ਬੱਚੇ, ਨੋਜਵਾਨ, ਬਜ਼ੁਰਗਾਂ, ਨਾਗਰਿਕਾਂ ਨੂੰ ਸੰਕਟ ਸਮੇਂ ਮਰਦੇ, ਤੜਫਦੇ , ਡੁਬਦੇ, ਅੱਗਾਂ, ਗੈਸਾਂ, ਮੱਲਵੇ ਵਿੱਚ ਫ਼ਸੇ, ਜਾਂ ਕਿਸੇ ਖਤਰਨਾਕ ਜਾਨਵਰ, ਪਸ਼ੂ, ਪੰਛੀਆਂ, ਸੱਪ ਜਾਂ ਇਨਸਾਨਾਂ ਤੋਂ ਬਚਾਉਣ ਲਈ ਕੋਸਿ਼ਸ਼ਾਂ ਕੀਤੀਆਂ ਹੋਣ ।ਸਿਖਿਆ ਸੰਸਥਾਵਾਂ ਦੇ ਪ੍ਰਿੰਸੀਪਲਾਂ ਵਲੋਂ ਇਨ੍ਹਾਂ ਬਹਾਦਰੀ ਪੁਰਸਕਾਰਾਂ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਚਾਹੀਦਾ ਅਤੇ ਸਮੇਂ ਸਮੇਂ ਵਿਦਿਆਰਥੀਆਂ ਨੂੰ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਉਣ ਲਈ ਆਫ਼ਤ ਪ੍ਰਬੰਧਨ, ਫਸਟ ਏਡ, ਫਾਇਰ ਸੇਫਟੀ, ਪੀੜਤਾਂ ਨੂੰ ਰੈਸਕਿਯੂ ਕਰਨ, ਸੀ ਪੀ ਆਰ ਦੀ ਟ੍ਰੇਨਿੰਗ ਦਿਲਵਾਉਣ ਲਈ ਵਿਸ਼ੇਸ਼ ਟ੍ਰੇਨਿੰਗ ਕੈਂਪ ਲਗਾਉਣੇ ਚਾਹੀਦੇ ਹਨ । ਇਸ ਸਬੰਧੀ ਭਾਰਤੀਯ ਰੈੱਡ ਕਰਾਸ ਸੁਸਾਇਟੀ ਦੇ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਪਹਿਲਾਂ ਇਹ ਸਨਮਾਨ 26 ਜਨਵਰੀ ਨੂੰ ਦਿੱਤੇ ਜਾਂਦੇ ਸਨ।ਉਨ੍ਹਾਂ ਨੇ ਦੱਸਿਆ ਕਿ ਕੀਮਤੀ ਜਾਨਾਂ ਬਚਾਉਣ ਲਈ, ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ, ਜ਼ਖਮੀਆਂ ਦੀ ਸੇਵਾ ਸੰਭਾਲ ਦੀ ਟ੍ਰੇਨਿੰਗ, ਅਭਿਆਸ ਅਤੇ ਮੌਕ ਡਰਿੱਲਾਂ, ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ, ਹੌਂਸਲੇ ਅਤੇ ਪੀੜਤਾਂ ਦੀ ਸੰਕਟ/ਐਮਰਜੈਂਸੀ ਦੌਰਾਨ, ਮਦਦ ਕਰਕੇ, ਜਾਨਾਂ ਬਚਾਉਣ ਲਈ ਮਦਦਗਾਰ ਫ਼ਰਿਸ਼ਤਿਆਂ ਵਜੋਂ ਤਿਆਰ ਕਰਦੀਆਂ ਹਨ। ਕਿਉਂਕਿ ਸੰਕਟ ਸਮੇਂ ਉਹ ਹੀ ਵਿਦਿਆਰਥੀ, ਨਾਗਰਿਕ ਪੀੜਤਾਂ ਦੀ ਸਹਾਇਤਾ ਲਈ ਅੱਗੇ ਆਉਣਗੇ ਜਿਨ੍ਹਾਂ ਵਿੱਚੋਂ ਡਰ ਘਬਰਾਹਟ ਨਾ ਹੋਵੇ ਅਤੇ ਟ੍ਰੇਨਿੰਗ ਅਭਿਆਸ ਮੌਕ ਡਰਿੱਲਾਂ ਹੀ ਵਿਦਿਆਰਥੀਆਂ ਦੇ ਹੌਸਲੇ ਬੁਲੰਦ ਹਨ ।ਜਿਵੇਂ ਅੱਗਾਂ ਲਗਣ ਗੈਸਾਂ ਲੀਕ ਹੋਣ ਤੇ ਅਣਜਾਣ ਲੋਕ ਘਰਾਂ ਫੈਕਟਰੀਆਂ ਤੋਂ ਬਾਹਰ ਭਜਦੇ ਪਰ ਫਾਇਰ ਬ੍ਰਿਗੇਡ ਕਰਮਚਾਰੀ, ਅੱਗਾਂ ਬੁਝਾਉਣ ਲਈ ਘਰਾਂ ਫੈਕਟਰੀਆਂ ਦੁਕਾਨਾਂ ਵਿੱਚ ਵੜ ਜਾਂਦੇ ਹਨ । ਸਿੱਖਿਆ ਸੰਸਥਾਵਾਂ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਵਲੋਂ ਜਾਂਚ ਪੜਤਾਲ ਕਰਕੇ, ਬਹਾਦਰ ਵਿਦਿਆਰਥੀਆਂ ਦੀਆਂ ਅਰਜ਼ੀਆਂ, ਜ਼ਿਲੇ ਦੇ ਜ਼ਿਲਾ ਸਿੱਖਿਆ ਅਫ਼ਸਰ ਜਾਂ ਡਿਪਟੀ ਕਮਿਸ਼ਨਰ ਜਾਂ ਜ਼ਿਲਾ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਕੋਲ 5 ਅਕਤੂਬਰ ਤੱਕ ਸਿਫਾਰਸ਼ ਕਰਕੇ ਭੇਜਣੀਆਂ ਜ਼ਰੂਰੀ ਹਨ। ਜਿਸ ਵਿੱਚ ਘਟਨਾ ਦਾ ਪੂਰਾ ਵੇਰਵਾ, ਬਚਾਏ ਗਏ ਬੱਚੇ ਨੋਜਵਾਨ, ਨਾਗਰਿਕ ਦਾ ਨਾਮ, ਪੂਰਾ ਪਤਾ ਲਿਖਣਾਂ ਜ਼ਰੂਰੀ ਹੈ। ਇਸ ਲਈ, ਬਚਾਏਂ ਗਏ ਜਾਂ ਉਸ ਦੀ ਮੌਤ ਮਗਰੋਂ, ਉਸ ਦੇ ਪਰਿਵਾਰਕ ਮੈਂਬਰਾਂ ਵਲੋਂ ਲਿਖ਼ਤੀ ਜਾਣਕਾਰੀ ਵੀ ਅਰਜ਼ੀ ਦੇ ਨਾਲ ਲਗਾਉਣੀ ਜ਼ਰੂਰੀ ਹੈ। ਜੇਕਰ ਪੀੜਤ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਡਾਕਟਰ ਵਲੋਂ ਪ੍ਰਾਪਤ ਕੀਤੀ ਤਸਦੀਕ ਸ਼ੁਦਾ ਕਾਪੀ। ਜੇਕਰ ਇਸ ਘਟਨਾ ਦੀ ਅਖ਼ਬਾਰਾਂ ਵਿੱਚ ਖਬਰਾਂ ਛਪੀਆਂ ਹਨ ਤਾਂ ਉਨ੍ਹਾਂ ਦੀ ਤਸਦੀਕ ਸ਼ੁਦਾ ਫੋਟੋ ਕਾਪੀਆਂ, ਵੀ ਨਾਲ ਭੇਜਣੀਆਂ ਜ਼ਰੂਰੀ ਹੈ।ਜਿਹੜੇ ਬੱਚਿਆਂ ਜਾਂ ਨੋਜਵਾਨਾਂ ਵਲੋਂ ਸਮਾਜਿਕ ਬੁਰਾਈਆਂ ਜਾਂ ਅਪਰਾਧਾਂ ਵਿਰੁੱਧ ਖੜ੍ਹੇ ਹੋਣ ਦੀ ਹਿੰਮਤ ਕੀਤੀ ਹੋਵੇ। ਉਹ ਵੀ ਇਸ ਸਨਮਾਨ ਲਈ ਅਰਜ਼ੀਆਂ ਭੇਜ ਸਕਦੇ ਹਨ।ਇਸ ਸਨਮਾਨ ਦੇ ਨਾਲ਼, ਰਾਸ਼ਟਰੀ ਬਾਲ ਸੁਰੱਖਿਆ ਕੌਂਸਲ ਜਾਂ ਸਰਕਾਰ ਵਲੋ ਪ੍ਰਤੀ ਬੱਚੇ ਜਾਂ ਨੋਜਵਾਨ ਨੂੰ 1,00,000/- ਰੂਪੈ ਨਕਦ, ਧਰੁਵ ਪੁਰਸਕਾਰ, ਮਾਰਕੰਡੇ, ਸ਼ਰਵਨ, ਪ੍ਰਹਿਲਾਦ ਅਤੇ ਇਕਲਵਿਆ ਪੁਰਸਕਾਰ ਵਜੋਂ ਦਿੱਤੇ ਜਾਣਗੇ। ਅਭਿਮੰਨਿਊ ਪੁਰਸਕਾਰ ਨਾਲ 75,000/- ਰੂਪੈ ਅਤੇ ਜਨਰਲ ਪੁਰਸਕਾਰਾਂ ਨਾਲ 40,000/- ਰੂਪੈ ਇੱਕ ਸੋਨੇ ਜਾਂ ਚਾਂਦੀ ਦਾ ਮੈਡਲ ਅਤੇ ਪ੍ਰਸ਼ੰਸਾ ਪੱਤਰ ਦਿੱਤਾ ਜਾਵੇਗਾ । ਅਸੀਂ ਸਿਖਿਆ ਸੰਸਥਾਵਾਂ ਦੇ ਪ੍ਰਿੰਸੀਪਲਾਂ, ਐਨ ਐਸ ਐਸ, ਐਨ ਸੀ ਸੀ, ਸਕਾਊਟ ਗਾਈਡ, ਜੂਨੀਅਰ ਅਤੇ ਯੁਥ ਰੈੱਡ ਕਰਾਸ ਨਾਲ ਸਬੰਧਤ ਵਿਦਿਆਰਥੀਆਂ, ਅਧਿਆਪਕਾਂ, ਨੈਹਰੂ ਯੂਵਕ ਸੇਵਾਵਾਂ ਦੇ ਨੋਜਵਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਸ ਤਰ੍ਹਾਂ ਦੇ ਬਹਾਦੁਰੀ ਦੇ ਕਾਰਜ਼ ਕਰਨ ਲਈ, ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਫਾਇਰ ਸੇਫਟੀ ਸੀ ਪੀ ਆਰ ਰਿਕਵਰੀ ਪੁਜੀਸ਼ਨ ਵੈਟੀਲੈਟਰ ਬਣਾਉਟੀ ਸਾਹ ਕਿਰਿਆ ਜ਼ਖਮੀਆਂ ਨੂੰ ਰੈਸਕਿਯੂ ਟਰਾਂਸਪੋਰਟ ਕਰਨ ਦੀ ਟ੍ਰੇਨਿੰਗ ਲੈਣ ਅਤੇ ਕਿਸੇ ਵੀ ਐਮਰਜੈਂਸੀ, ਕੁਦਰਤੀ ਜਾਂ ਮਨੁੱਖੀ ਆਫਤਾਵਾਂ, ਘਰੇਲੂ ਜਾਂ ਸੜਕਾਂ, ਖੇਤਾਂ, ਪਾਰਕਾਂ, ਖੇਡ ਮੈਦਾਨ, ਸਿਖਿਆ ਸੰਸਥਾਵਾਂ ਵਿਖੇ ਵਾਪਰਨ ਵਾਲੀਆਂ ਘਟਨਾਵਾਂ, ਨੂੰ ਰੋਕਣ ਅਤੇ ਪੀੜਤਾਂ ਦੀ ਸਹਾਇਤਾ ਕਰਨ ਲਈ ਤਿਆਰ ਬਰ ਤਿਆਰ ਰਹਿਣ ।ਅਜਿਹੇ ਸਨਮਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਉਚੇਰੀ ਪੜ੍ਹਾਈ ਅਤੇ ਨੋਕਰੀਆ ਵਿੱਚ ਵੀ, ਦੂਸਰਿਆਂ ਨਾਲੋਂ ਵੱਧ ਸਨਮਾਨ ਮਿਲਦੇ ਹਨ। ਇਸ ਲਈ ਸਿਖਿਆ ਸੰਸਥਾਵਾਂ ਵਿਖੇ, ਵਿਦਿਆਰਥੀਆ ਨੂੰ ਸਮੇਂ ਸਮੇਂ ਜਾਗਰੂਕ ਕਰਨਾ ਚਾਹੀਦਾ ਹੈ। ਸਕੂਲ/ ਕਾਲਜ/ਯੂਨੀਵਰਸਿਟੀ ਮੈਗ਼ਜ਼ੀਨਾਂ ਵਿੱਚ ਵੀ ਵਿਦਿਆਰਥੀਆਂ, ਅਧਿਆਪਕਾਂ, ਖਿਡਾਰੀਆਂ ਅਤੇ ਕੋਚ ਸਾਹਿਬਾਨਾਂ ਨੂੰ ਭਾਰਤ ਪੰਜਾਬ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਵਲੋਂ ਮਿਲਣ ਵਾਲੇ ਇਨਾਮਾਂ ਬਾਰੇ ਜਾਣਕਾਰੀ ਦੇਣੀ ਜ਼ਰੂਰੀ ਹੈ।

Related Post