post

Jasbeer Singh

(Chief Editor)

National

ਸਰਕਾਰ ਹਰ ਹਾਲਤ ਵਿਚ ਦੇਸ਼ ਨੂੰ ਤਾਨਾਸ਼ਾਹੀ `ਚ ਬਦਲਣ ਦੀ ਕਰ ਰਹੀ ਹੈ ਕੋਸਿ਼ਸ਼ : ਪ੍ਰਿਅੰਕਾ

post-img

ਸਰਕਾਰ ਹਰ ਹਾਲਤ ਵਿਚ ਦੇਸ਼ ਨੂੰ ਤਾਨਾਸ਼ਾਹੀ `ਚ ਬਦਲਣ ਦੀ ਕਰ ਰਹੀ ਹੈ ਕੋਸਿ਼ਸ਼ : ਪ੍ਰਿਅੰਕਾ ਨਵੀਂ ਦਿੱਲੀ, 3 ਦਸੰਬਰ 2025 : ਕਾਂਗਰਸ ਨੇ ਦੂਰਸੰਚਾਰ ਵਿਭਾਗ `ਤੇ ਨਵੇਂ ਮੋਬਾਈਲ ਹੈਂਡਸੈੱਟਾਂ `ਚ `ਸੰਚਾਰ ਸਾਥੀ` ਐਪ ਨੂੰ ਪਹਿਲਾਂ ਤੋਂ ਹੀ ਇੰਸਟਾਲ ਕਰਨ ਦਾ ਦੋਸ਼ ਲਾਉਂਦਿਆਂ ਇਸ ਨੂੰ `ਜਾਸੂਸੀ ਐਪ` ਕਿਹਾ ਹੈ । ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਮੰਗਲਵਾਰ ਸੰਸਦ ਭਵਨ ਕੰਪਲੈਕਸ `ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ `ਸੰਚਾਰ ਸਾਥੀ` ਇਕ ਜਾਸੂਸੀ ਐਪ ਹੈ। ਇਹ ਸਪੱਸ਼ਟ ਰੂਪ `ਚ ਹਾਸੋਹੀਣਾ ਹੈ। ਨਾਗਰਿਕਾਂ ਨੂੰ ਨਿੱਜਤਾ ਦਾ ਅਧਿਕਾਰ ਹੈ। ਹਰ ਕਿਸੇ ਨੂੰ ਸਰਕਾਰ ਦੀ ਜਾਂਚ ਤੋਂ ਬਿਨਾਂ ਪਰਿਵਾਰ ਤੇ ਦੋਸਤਾਂ ਨੂੰ ਸੁਨੇਹਾ ਭੇਜਣ ਦਾ ਅਧਿਕਾਰ ਹੋਣਾ ਚਾਹੀਦਾ ਹੈ। ਸਰਕਾਰ ਇਸ ਦੇਸ਼ ਨੂੰ ਹਰ ਹਾਲਤ ਵਿਚ ਤਾਨਾਸ਼ਾਹੀ ਵਿਚ ਰਹੀ ਹੈ ਬਦਲ ਉਨ੍ਹਾਂ ਦਾਅਵਾ ਕੀਤਾ ਕਿ ਇਹ ਸਿਰਫ਼ ਟੈਲੀਫੋਨ `ਤੇ ਜਾਸੂਸੀ ਕਰਨ ਬਾਰੇ ਨਹੀਂ ਹੈ। ਸਰਕਾਰ ਇਸ ਦੇਸ਼ ਨੂੰ ਹਰ ਹਾਲਤ ਚ ਤਾਨਾਸ਼ਾਹੀ `ਚ ਬਦਲ ਰਹੀ ਹੈ। ਧੋਖਾਦੇਹੀ ਦੀ ਰਿਪੋਰਟ ਕਰਨ ਲਈ ਇਕ ਪ੍ਰਭਾਵਸ਼ਾਲੀ ਪ੍ਰਣਾਲੀ ਹੋਣੀ ਚਾਹੀਦੀ ਹੈ। ਅਸੀਂ ਸਾਈਬਰ ਸੁਰੱਖਿਆ ਦੇ ਸੰਦਰਭ `ਚ ਇਸ `ਤੇ ਵਿਸਥਾਰ ਨਾਲ ਚਰਚਾ ਕੀਤੀ ਹੈ। ਸਾਈਬਰ ਸੁਰੱਖਿਆ ਜ਼ਰੂਰੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਹਰ ਨਾਗਰਿਕ ਦੇ ਫੋਨ ਦੀ ਜਾਂਚ ਕੀਤੀ ਜਾਏ। ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਨਾਗਰਿਕ ਇੰਝ ਹੋਣ ਨਾਲ ਖੁਸ਼ ਹੋਵੇਗਾ ।ਦੱਸਣਯੋਗ ਹੈ ਕਿ ਦੂਰਸੰਚਾਰ ਵਿਭਾਗ ਨੇ ਮੋਬਾਈਲ ਹੈਂਡਸੈੱਟ ਨਿਰਮਾਤਾਵਾਂ ਤੇ ਦਰਾਮਦਕਾਰਾਂ ਨੂੰ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਹਨ ਕਿ ਸਾਰੇ ਨਵੇਂ ਮੋਬਾਈਲ ਫੋਨਾਂ ਨੂੰ `ਸੰਚਾਰ ਸਾਥੀ` ਨਾਲ ਪਹਿਲਾਂ ਤੋਂ ਹੀ ਇੰਸਟਾਲ ਕੀਤਾ ਜਾਣਾ ਚਾਹੀਦਾ ਹੈ।

Related Post

Instagram