
ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਨਵੇਂ ਬਣੇ ਐਮ. ਐਸ. ਦਾ ਕੀਤਾ ਸਨਮਾਨ
- by Jasbeer Singh
- July 5, 2024

ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਨਵੇਂ ਬਣੇ ਐਮ. ਐਸ. ਦਾ ਕੀਤਾ ਸਨਮਾਨ ਪਟਿਆਲਾ, 5 ਜੁਲਾਈ : ਗੌਰਮਿੰਟ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਨਵੇ ਬਣੇ ਮੈਡੀਕਲ ਸੁਪਰੀਟੈੰਡੈੰਟ ਡਾ. ਗਿਰੀਸ਼ ਸਾਹਨੀ ਜੀ ਨੂੰ ਦੀ ਕਲਾਸ ਫੋਰਥ ਗੌ ਇੰਪਲਾਈਜ਼ ਯੂਨੀਅਨ ਸਬ ਬ੍ਰਾਂਚ ਰਾਜਿੰਦਰਾ ਹਸਪਤਾਲ ਪਟਿਆਲਾ, ਦੇ ਦਰਜਾ ਚਾਰ ਮੁਲਾਜ਼ਮਾਂ ਦੀ ਤਰਫ ਤੋਂ ਨਵੀਂ ਜ਼ੁੰਮੇਵਾਰੀ ਸੰਭਾਲਣ ਤੇ ਡਾ. ਗਿਰੀਸ਼ ਸਾਹਨੀ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਸ਼ੁਭਕਾਮਨਾਵਾਂ ਦੇਂਦੇ ਹੋਏ ਪ੍ਰਧਾਨ ਰਾਜੇਸ਼ ਕੁਮਾਰ (ਗੋਲੂ) ਜੀ ਨੇ ਕਿਹਾ ਹੈ ਕਿ ਅਸੀਂ ਹਰ ਸਮੇਂ ਹਸਪਤਾਲ ਦੀ ਬੇਹਤਰੀ ਲਈ, ਦੀ ਕਲਾਸ ਫੋਰਥ ਜਥੇਬੰਦੀ, ਤੁਹਾਡੇ ਨਾਲ ਹੈ. ਇਸ ਵਿੱਚ ਸ਼ਾਮਿਲ ਹੋਏ, ਚੇਅਰਮੈਨ ਸ਼੍ਰੀ ਰਾਮ ਕ੍ਰਿਸ਼ਨ, ਪ੍ਰਧਾਨ ਰਾਜੇਸ਼ ਕੁਮਾਰ (ਗੋਲੂ), ਮੁੱਖ ਸਲਾਹਕਾਰ ਸੱਤਪਾਲ ਮੰਡੋਰਾ, ਮੀਤ ਪ੍ਰਧਾਨ ਸ਼ੰਕਰ, ਮੀਤ ਪ੍ਰਧਾਨ ਹੈਪੀ, ਮੀਤ ਪ੍ਰਧਾਨ ਗੀਤਾ, ਮੀਤ ਪ੍ਰਧਾਨ ਅਮਨ ਕੁਮਾਰ, ਖਜ਼ਾਨਚੀ ਪ੍ਰੇਮੀ ਅਨਿਲ ਕੁਮਾਰ, ਮੁੱਖ ਸਕੱਤਰ ਮਹਿੰਦਰ ਸਿੰਘ ਸਿੱਧੂ, ਸਕੱਤਰ ਦੇਸਰਾਜ, ਮੈਂਬਰ ਸੱਤਿਆ ਨਾਰਾਇਣ, ਸੁਖਦੇਵ ਸਿੰਘ, ਆਸਾ ਸਿੰਘ, ਰਾਮੂ, ਰਜਨੀਸ਼ ਕੁਮਾਰ (ਟਿੰਕੂ), ਪੱਪੂ ਕੁਮਾਰ, ਆਸ਼ੂ, ਸੰਜੇ ਆਦਿ ਹਾਜ਼ਰ ਸਨ।