post

Jasbeer Singh

(Chief Editor)

Patiala News

ਸਰਕਾਰ ਦਾ ਪਾਰਲੀਮਾਨੀ ਸੈਸ਼ਨ ਨਿੱਜੀ ਮਿਹਣੇ-ਤਾਅਨੇ ਅਤੇ ਕਿਰਦਾਰਕੁਸ਼ੀ ਤੱਕ ਸੀਮਤ : ਪ੍ਰੋ. ਬਡੂੰਗਰ

post-img

ਸਰਕਾਰ ਦਾ ਪਾਰਲੀਮਾਨੀ ਸੈਸ਼ਨ ਨਿੱਜੀ ਮਿਹਣੇ-ਤਾਅਨੇ ਅਤੇ ਕਿਰਦਾਰਕੁਸ਼ੀ ਤੱਕ ਸੀਮਤ : ਪ੍ਰੋ. ਬਡੂੰਗਰ ਬੇਰੁਜ਼ਗਾਰੀ, ਲੁੱਟ-ਖਸੁੱਟ, ਕਤਲੋ ਗਾਰਤ ਸਮੇਤ ਨਸ਼ੇ ਵਰਗੇ ਗੰਭੀਰ ਮੁੱਦਿਆਂ ਤੇ ਬਹਿਸ ਕਿਉਂ ਨਹੀਂ ? ਫੌਜੀ ਜਵਾਨਾਂ ’ਤੇ ਦਹਿਸ਼ਤਗਰਦਾਂ ਵੱਲੋਂ ਕੀਤੇ ਹਮਲਿਆਂ ਨੂੰ ਰੋਕਣ ’ਚ ਅਸਫਲ ਸਰਕਾਰਾਂ ਪਟਿਆਲਾ 9 ਜੁਲਾਈ () : ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜਿਥੇ ਦੇਸ਼ ਵਿਚ ਆਗਮੀ ਬਜਟ ਸੈਸ਼ਨ 22 ਅਪ੍ਰੈਲ ਨੂੰ ਆ ਰਿਹਾ, ਉਥੇ ਹੀ ਤੀਜੀ ਵਾਰ ਕੇਂਦਰ ਵਿਚ ਆਈ ਮੋਦੀ ਸਰਕਾਰ ਦਾ ਪਾਰਲੀਮਾਨੀ ਸੈਸ਼ਨ ਵਿਚ ਹੰਗਾਮੇ ਅਤੇ ਨਿੱਜੀ ਮਿਹਣੇ, ਤਾਅਨੇ ਅਤੇ ਕਿਰਦਾਰਕੁਸ਼ੀ ਤੱਕ ਸੀਮਤ ਰਿਹਾ, ਅਤੇ ਅਜਿਹੇ ਹੰਗਾਮੇ ਵਿਚੋਂ ਜਨਤਾ ਅਤੇ ਉਨ੍ਹਾਂ ਨਾਲ ਸਬੰਧਤ ਮੁੱਦਿਆਂ ਨੂੰ ਸਿਆਸੀ ਆਗੂ ਪਾਸੇ ਰੱਖ ਦਿੰਦੇ ਹਨ, ਜਦਕਿ ਲੋਕਾਂ ਵੱਲੋਂ ਚੁਣੇ ਅਜਿਹੇ ਨੇਤਾਵਾਂ ਦਾ ਅਹਿਮ ਫਰਜ਼ ਬਣਦਾ ਹੈ ਕਿ ਬੇਰੁਜ਼ਗਾਰੀ, ਲੁੱਟ ਖਸੁੱਟ, ਕਤਲੋ ਗਾਰਤ ਸਮੇਤ ਨਸ਼ੇ ਵਰਗੇ ਗੰਭੀਰ ਮੁੱਦਿਆਂ ਪ੍ਰਤੀ ਅਜਿਹੀ ਬਹਿਸ ਕਰਨ ਜਿਸ ਨਾਲ ਦੇਸ਼ ਨੂੰ ਸਹੀ ਦਿਸ਼ਾ ਮਿਲ ਸਕੇ। ਪ੍ਰੋ. ਬਡੂੰਗਰ ਨੇ ਕਿਹਾ ਕਿ ਦੇਸ਼ ਅੰਦਰ ਫਿਰਕਾਪ੍ਰਸਤੀ ਸਿਰ ਚੁੱਕ ਰਹੀ ਅਤੇ ਜਨਤਾ ਭੁੱਖਮਰੀ ਦਾ ਸ਼ਿਕਾਰ ਇਸ ਢੰਗ ਨਾਲ ਹੋ ਰਹੀ ਹੈ ਕਿ ਗਰੀਬੀ ਦੇ ਤਾਣੇ ਬਾਣੇ ਤੋਂ ਵੀ ਅਜ਼ਾਦ ਨਹੀਂ ਪਾ ਰਹੇ। ਉਨ੍ਹਾਂ ਕਿਹਾ ਕਿ ਅਨੇਕਾਂ ਹੀ ਘਟਨਾਵਾਂ ’ਚ ਵਿਖਾਈ ਦਿੰਦਾ ਹੈ ਕਿ ਸੰਵਿਧਾਨ ਅਤੇ ਲੋਕਤੰਤਰ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਅਤੇ ਅਨੇਕਾਂ ਹੀ ਅਜਿਹੀਆਂ ਸਮੱਸਿਆਵਾਂ ਦਰਪੇਸ਼ ਹਨ ਕਿ ਜਿਨ੍ਹਾਂ ਦੇ ਹੱਲ ’ਤੇ ਕਿਤੇ ਵੀ ਗੰਭੀਰ ਚਰਚਾ ਵਿਖਾਈ ਨਹੀਂ ਦੇ ਰਹੀ। ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨੇ ਕਿਹਾ ਕਿ ਸਰਕਾਰਾਂ ਦੀ ਮਾੜੀ ਕਾਰਗੁਜ਼ਾਰੀ ਦੀ ਤਸਵੀਰ ਸਰਹੱਦਾਂ ’ਤੇ ਵੇਖੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਹਰ ਰੋਜ਼ ਦੇਸ਼ ਦੇ ਜਵਾਨ ਵੀਰਗਤੀ ਨੂੰ ਪ੍ਰਾਪਤ ਹੋ ਰਹੇ ਹਨ ਅਤੇ ਇਹ ਰੁਝਾਨ 15 ਅਗਸਤ 1947 ਦੀ ਵੰਡ ਤੋਂ ਲੈ ਕੇ ਹੁਣ ਤੱਕ ਜਾਰੀ ਹੈ, ਜਿਸ ’ਤੇ ਹੁਣ ਤੱਕ ਸਰਕਾਰਾਂ ਠੱਲ ਨਹੀਂ ਪਾ ਸਕੀਆਂ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦੇ ਵੱਖ ਵੱਖ ਹਿੱਸਿਆਂ ਵਿਚ ਫੌਜੀ ਜਵਾਨਾਂ ’ਤੇ ਦਹਿਸ਼ਤਗਰਦਾਂ ਵੱਲੋਂ ਘਾਤ ਲਗਾਕੇ ਕੀਤੇ ਜਾ ਰਹੇ ਹਮਲਿਆਂ ਨੂੰ ਵੀ ਸਰਕਾਰਾਂ ਠੱਲ ਨਹੀਂ ਪਾ ਸਕੀਆਂ ਅਜਿਹੇ ਵਰਤਾਰੇ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਨ੍ਹੀਂ ਘੱਟ ਹੈ।

Related Post