
ਹੜ ਪੀੜਤਾਂ ਸਮੇਤ ਝੋਨੇ ਘੱਟ ਝਾੜ ਦੇ ਮੱਦੇਨਜ਼ਰ ਸਰਕਾਰ ਕਰੇ ਬੋਨਸ ਦਾ ਐਲਾਨ : ਇੰਦਰਪਾਲ ਚੀਮਾ
- by Jasbeer Singh
- October 6, 2025

ਹੜ ਪੀੜਤਾਂ ਸਮੇਤ ਝੋਨੇ ਘੱਟ ਝਾੜ ਦੇ ਮੱਦੇਨਜ਼ਰ ਸਰਕਾਰ ਕਰੇ ਬੋਨਸ ਦਾ ਐਲਾਨ : ਇੰਦਰਪਾਲ ਚੀਮਾ ਨਾਭਾ, 6 ਅਕਤੂਬਰ 2025 : ਪੰਜਾਬ ਦੇ ਕਿਸਾਨਾਂ ਦੇ ਹੱਕ ਵਿਚ ਖੜਦਿਆ ਕਾਂਗਰਸ ਦੇ ਸੂਬਾ ਜੂਆਇੰਟ ਸੈਕਟਰੀ ਇੰਦਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਦਾ ਅੱਧਾ ਏਰੀਆ ਹੜਾਂ ਦੀ ਮਾਰ ਹੇਠ ਆਉਣ ਕਾਰਨ ਬਰਬਾਦ ਹੋ ਗਿਆ ਹੈ ਉੱਥੇ ਹੀ ਬਾਕੀ ਬਚੇ ਏਰੀਏ ਵਿਚ ਜਿ਼ਆਦਾ ਬਾਰਸ਼ ਹੋਣ ਕਾਰਨ ਅਤੇ ਬੋਣੇ ਬੂਟੇ ਦੀ ਬਿਮਾਰੀ ਸਮੇਤ ਹਲਦੀ ਰੋਗ ਵੱਡੀ ਮਾਤਰਾ ਝੋਨੇ ਦੀ ਫ਼ਸਲ ਤੇ ਅਟੈਕ ਆਉਣ ਕਰਕੇ ਝੋਨੇ ਦਾ ਝਾੜ ਬਹੁਤ ਘੱਟ ਗਿਆ ਹੈ, ਜਿਸ ਦੇ ਮੱਦੇਨਜਰ ਕਿਸਾਨਾਂ ਦੀ ਬਾਂਹ ਫੜਦਿਆਂ ਸੂਬਾ ਸਰਕਾਰ ਝੋਨੇ ਤੇ ਤੁਰੰਤ ਪ੍ਰਤੀ ਕੁਇੰਟਲ ਬੋਨਸ ਦਾ ਐਲਾਨ ਕਰੇ ਤਾਂ ਜ਼ੋ ਕਿਸਾਨਾਂ ਹੋਏ ਵੱਡੇ ਨੁਕਸਾਨ ਦੀ ਕੁਝ ਹੱਦ ਤੱਕ ਭਲਾਈ ਹੋ ਸਕੇ। ਚੀਮਾ ਅਨੁਸਾਰ ਫਸਲਾਂ ਦੇ ਉੱਪਰ ਮਹਿਗਾਈ ਕਿਰਨ ਖਰਚਾ ਬਹੁਤ ਆਉਂਦਾ ਹੈ। ਉਨਾਂ ਕਿਹਾ ਸਰਕਾਰ ਹੜ ਪੀੜਤਾਂ ਲਈ ਵੀ ਬੋਲੀ ਮੂਆਵਜਾ ਦੇਵੇ ਤਾਂ ਜ਼ੋ ਕਿਸਾਨ ਅਗਲੀ ਫਸਲ ਬੀਜਣ ਦੀ ਤਿਆਰੀ ਕਰ ਸਕਣ।