ਸਰਕਾਰੀ ਹਸਪਤਾਲਾਂ ਦੇ ਦਰਜਾ ਚਾਰ ਕਰਮਚਾਰੀਆਂ ਤੇ ਸਫ਼ਾਈ ਸੇਵਕਾਂ ਨੂੰ ਹੋਰ ਪੜ੍ਹਕੇ ਅੱਗੇ ਵਧਣ ਦੇ ਦਿੱਤੇ ਜਾਣਗੇ ਮੌਕੇ : ਡ
- by Jasbeer Singh
- January 2, 2025
ਸਰਕਾਰੀ ਹਸਪਤਾਲਾਂ ਦੇ ਦਰਜਾ ਚਾਰ ਕਰਮਚਾਰੀਆਂ ਤੇ ਸਫ਼ਾਈ ਸੇਵਕਾਂ ਨੂੰ ਹੋਰ ਪੜ੍ਹਕੇ ਅੱਗੇ ਵਧਣ ਦੇ ਦਿੱਤੇ ਜਾਣਗੇ ਮੌਕੇ : ਡਾ. ਬਲਬੀਰ ਸਿੰਘ -ਸਿਹਤ ਮੰਤਰੀ ਨੇ ਮਾਤਾ ਕੌਸ਼ੱਲਿਆ ਹਸਪਤਾਲ ਦੇ ਦਰਜਾ ਚਾਰ ਕਰਮਚਾਰੀਆਂ ਤੇ ਸਫ਼ਾਈ ਸੇਵਕਾਂ ਨਾਲ ਮਨਾਇਆ ਨਵਾਂ ਸਾਲ -ਸਫ਼ਾਈ ਸੇਵਕਾਂ ਦੀ ਕੀਤੀ ਸ਼ਲਾਘਾ, ਕਿਹਾ, ਇਨ੍ਹਾਂ ਦੀ ਬਦੌਲਤ ਮਾਤਾ ਕੌਸ਼ੱਲਿਆ ਹਸਪਤਾਲ ਰਾਜ ਦਾ ਬਿਹਤਰ ਹਸਪਤਾਲ ਬਣਿਆ ਪਟਿਆਲਾ, 2 ਜਨਵਰੀ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਐਲਾਨ ਕੀਤਾ ਹੈ ਕਿ ਸਰਕਾਰੀ ਹਸਪਤਾਲਾਂ 'ਚ ਕੰਮ ਕਰਦੇ ਤੇ ਹੋਰ ਤਰੱਕੀ ਕਰਨ ਦੇ ਚਾਹਵਾਨ ਸਫ਼ਾਈ ਸੇਵਕਾਂ ਤੇ ਦਰਜਾ ਚਾਰ ਕਰਮਚਾਰੀਆਂ ਨੂੰ ਪੜ੍ਹਾਈ ਕਰਨ ਦੇ ਮੌਕੇ ਪ੍ਰਦਾਨ ਕਰਕੇ ਜਿੰਦਗੀ 'ਚ ਹੋਰ ਅੱਗੇ ਵਧਣ ਲਈ ਰਾਹ ਦਸੇਰਾ ਬਣਿਆ ਜਾਵੇਗਾ । ਸੂਬੇ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਮੰਤਰੀ ਨੇ ਅੱਜ ਨਵੇਂ ਸਾਲ 2025 ਦੀ ਆਮਦ ਦਾ ਦੂਜਾ ਦਿਨ ਵੀ ਸਰਕਾਰੀ ਹਸਪਤਾਲ ਦੇ ਦਰਜਾ ਚਾਰ ਕਰਮਚਾਰੀਆਂ ਤੇ ਸਫ਼ਾਈ ਸੇਵਕਾਂ ਦੇ ਨਾਮ ਕਰਦਿਆਂ ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ ਦੇ ਸਫ਼ਾਈ ਸੇਵਕਾਂ ਤੇ ਦਰਚਾ ਚਾਰ ਕਰਮਚਾਰੀਆਂ ਨੂੰ ਆਪਣੇ ਹੱਥਾਂ ਨਾਲ ਖਾਣਾ ਵਰਤਾਇਆ ਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ । ਉਨ੍ਹਾਂ ਨੇ ਨਵੇਂ ਸਾਲ 1 ਜਨਵਰੀ ਵਾਲੇ ਦਿਨ ਵੀ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਸਫ਼ਾਈ ਸੇਵਕਾਂ ਨੂੰ ਖ਼ੁਦ ਖਾਣਾ ਵਰਤਾਕੇ ਖੁਸ਼ੀ ਸਾਂਝੀ ਕੀਤੀ ਸੀ । ਡਾ. ਬਲਬੀਰ ਸਿੰਘ ਨੇ ਸਫਾਈ ਸੇਵਕਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਦੀ ਅਗਵਾਈ ਹੇਠ ਪੰਜਾਬ ਸਿਹਤ ਖੇਤਰ ਵਿਚ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਵਾਲਾ ਦੇਸ਼ ਦਾ ਅਹਿਮ ਰਾਜ ਬਣ ਗਿਆ ਹੈ, ਜਿਸ ਲਈ ਡਾਕਟਰਾਂ ਸਮੇਤ ਨਰਸਿੰਗ ਸਟਾਫ਼ ਤੇ ਸਫ਼ਾਈ ਸੇਵਕਾਂ ਅਤੇ ਦਰਜਾ ਚਾਰ ਕਰਮਚਾਰੀਆਂ ਦੀ ਅਹਿਮ ਭੂਮਿਕਾ ਹੈ । ਉਨ੍ਹਾਂ ਕਿਹਾ ਕਿ ਮਾਤਾ ਕੌਸ਼ੱਲਿਆ ਹਸਪਤਾਲ ਸੂਬੇ ਦਾ ਬਿਹਤਰ ਹਸਪਤਾਲ ਵੀ ਸਫ਼ਾਈ ਸੇਵਕਾਂ ਦੀ ਬਦੌਲਤ ਹੀ ਬਣਿਆ ਹੈ । ਡਾ. ਬਲਬੀਰ ਸਿੰਘ ਨੇ ਸਫ਼ਾਈ ਸੇਵਕਾਂ ਦੀ ਪਿੱਠ ਥਾਪੜਦਿਆਂ ਆਖਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਉਨ੍ਹਾਂ ਨੂੰ ਜਿੰਦਗੀ ਵਿੱਚ ਹੋਰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ । ਸਿਹਤ ਮੰਤਰੀ ਨੇ ਦੱਸਿਆ ਕਿ ਜਿਹੜੇ ਸਫ਼ਾਈ ਸੇਵਕ ਤੇ ਦਰਜਾ ਚਾਰ ਕਰਮਚਾਰੀ ਦਸਵੀਂ ਜਾਂ ਬਾਰਵੀਂ ਜਮਾਤ ਪਾਸ ਹਨ ਅਤੇ ਅੱਗੇ ਪੜ੍ਹਨ ਦੀ ਇੱਛਾ ਰੱਖਦੇ ਹਨ, ਉਨ੍ਹਾਂ ਨੂੰ ਨਰਸਿੰਗ ਸਹਾਇਕ, ਓਟੀ ਸਹਾਇਕ ਜਾਂ ਪੈਰਮੈਡਿਕ ਦਾ ਕੋਰਸ ਕਰਵਾ ਕੇ ਤਰੱਕੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਇਨ੍ਹਾਂ ਵਿੱਚ ਵੀ ਹੋਰ ਜਿਆਦਾ ਕੰਮ ਕਰਨ ਦਾ ਉਤਸ਼ਾਹ ਪੈਦਾ ਹੋਣ ਦੇ ਨਾਲ-ਨਾਲ ਇਨ੍ਹਾਂ ਵਿੱਚ ਹਾਂ ਪੱਖੀ ਵਾਤਾਵਰਣ ਸਿਰਜਿਆ ਜਾ ਰਿਹਾ ਹੈ। ਇਸ ਮੌਕੇ ਐਮ.ਕੇ.ਐਚ. ਦੇ ਮੈਡੀਕਲ ਸੁਪਰਡੈਂਟ ਡਾ. ਜਗਪਾਲਇੰਦਰ ਸਿੰਘ, ਵੇਦ ਕਪੂਰ, ਬਲਵਿੰਦਰ ਸੈਣੀ, ਡਾ. ਵਿਕਾਸ ਗੋਇਲ ਅਤੇ ਹੋਰ ਮੌਜੂਦ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.