go to login
post

Jasbeer Singh

(Chief Editor)

Patiala News

ਅਨਾਜ ਮੰਡੀ ਅੱਜ ਤੋਂ ਅਣਮਿੱਥੇ ਸਮੇਂ ਲਈ ਮੁਕੰਮਲ ਤੌਰ ਤੇ ਬੰਦ ਪ੍ਰਧਾਨ ਰਿਚੀ ਡਕਾਲਾ

post-img

ਅਨਾਜ ਮੰਡੀ ਅੱਜ ਤੋਂ ਅਣਮਿੱਥੇ ਸਮੇਂ ਲਈ ਮੁਕੰਮਲ ਤੌਰ ਤੇ ਬੰਦ ਪ੍ਰਧਾਨ ਰਿਚੀ ਡਕਾਲਾ ਆੜਤੀ ਐਸੋਸੀਏਸ਼ਨ ਨੇ ਸਰਬਸੰਮਤੀ ਨਾਲ ਲਿਆ ਫੈਸਲਾ ਪਟਿਆਲਾ : ਆੜਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਦੇ ਨਿਰਦੇਸ਼ਾਂ ਅਨੁਸਾਰ ਨਵੀਂ ਅਨਾਜ ਮੰਡੀ ਪਟਿਆਲਾ ਦੇ ਪ੍ਰਧਾਨ ਰਿਚੀ ਡਕਾਲਾ, ਸਰਪਰਸਤ ਦੇਵੀ ਦਿਆਲ ਗੋਇਲ, ਚੇਅਰਮੈਨ ਮੁਲਕਰਾਜ ਗੁਪਤਾ ਅਤੇ ਸਮੂਹ ਆੜਤੀ ਭਾਈਚਾਰੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਅੱਜ ਤੋਂ ਮੰਡੀ ਨੂੰ ਸਰਬਸੰਮਤੀ ਨਾਲ ਅਣਮਿੱਥੇ ਸਮੇਂ ਲਈ ਮੁਕੰਮਲ ਤੌਰ ਤੇ ਬੰਦ ਕੀਤਾ ਗਿਆ। ਇਸ ਮੌਕੇ ਡਕਾਲਾ ਨੇ ਕਿਹਾ ਕਿ ਸਰਕਾਰ ਮੁੜ ਇੱਕ ਵਾਰ ਫਿਰ ਤੋਂ ਆੜਤੀਆਂ ਨੂੰ ਅਣਗੌਲਿਆ ਕਰ ਰਹੀ ਹੈ।ਉਹਨਾਂ ਕਿਹਾ ਕਿ ਹਰਿਆਣਾ ਦੀ ਤਰਜ ਤੇ ਆੜਤੀ ਭਾਈਚਾਰੇ ਨੂੰ 2.5 ਪ੍ਰਤੀਸ਼ਤ ਕਮਿਸ਼ਨ ਦਿੱਤਾ ਜਾਵੇ। ਕਿਸੇ ਵੀ ਕਿਸਮ ਦੀ ਸ਼ਾਰਟੇਜ ਆੜਤੀਆਂ ਤੇ ਲਾਗੂ ਨਹੀਂ ਹੋਣੀ ਚਾਹੀਦੀ। ਈ.ਪੀ.ਐਫ ਦਾ ਬੋਝ ਆੜਤੀਆਂ ਤੇ ਨਹੀਂ ਪਾਣਾ ਚਾਹੀਦਾ। ਮੰਡੀਆਂ ਵਿੱਚ ਸੁਵਿਧਾਵਾਂ ਨਾ ਹੋਣ ਕਰਕੇ ਪਹਿਲਾਂ ਹੀ ਬਹੁਤ ਮਾੜਾ ਹਾਲ ਹੈ। ਪਰ ਸਰਕਾਰ ਇਹਨਾਂ ਗੱਲਾਂ ਵੱਲ ਕੋਈ ਵੀ ਧਿਆਨ ਨਹੀਂ ਦੇਰੀ ਅਤੇ ਨਾ ਹੀ ਮੰਡੀਆਂ ਦੇ ਨਵੀਂਕਰਨ ਕਰ ਰਹੀ ਹੈ।ਇਸ ਮੌਕੇ ਅੱਜ ਮਾਰਕੀਟ ਕਮੇਟੀ ਦੇ ਸੈਕਟਰੀ ਪ੍ਰਭਲੀਨ ਚੀਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੁਪਰਡੈਂਟ ਵਿਜੇਪਾਲ ਨੂੰ ਆੜਤੀ ਭਾਈਚਾਰੇ ਦੀਆਂ ਮੰਗਾਂ ਸਬੰਧੀ ਮੰਗਪਤਰ ਦਿੱਤਾ ਗਿਆ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਜਲਦ ਤੋਂ ਜਲਦ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕਰਕੇ ਆੜਤੀ ਭਾਈਚਾਰੇ ਨੂੰ ਬਰਬਾਦ ਹੋਣ ਤੋਂ ਬਚਾਇਆ ਜਾਵੇ। ਜਿਸ ਨਾਲ ਮੰਡੀਆਂ ਵਿੱਚ ਪਹੁੰਚ ਰਹੀ ਜੀਰੀ ਦਾ ਕੰਮ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਇਸ ਮੌਕੇ ਚਿਮਨ ਲਾਲ ਡਕਾਲਾ, ਗੁਰਨਾਮ ਸਿੰਘ ਲਚਕਾਣੀ, ਰਕੇਸ਼ ਸਿੰਗ਼ਲਾ, ਹਰਬੰਸ ਬੰਸਲ, ਰਣਧੀਰ ਚਹਿਲ, ਵਿਕਰਮ ਭਧਵਾਰ, ਵਿਜੇ ਗਰਗ, ਹਰੀਸ਼ ਸਿੰਗ਼ਲਾ, ਰਾਮ ਬਾਂਸਲ ਡਕਾਲਾ, ਭੀਮ ਬਾਂਸਲ, ਵਿਕਾਸ ਗੁਪਤਾ, ਨਰਿੰਦਰ ਲੋਟ, ਸੁਨੀਲ ਗੋਇਲ, ਆਸੂ ਮੋਦੀ, ਜੈਪਾਲ ਗੋਇਲ, ਸਵਰਨ ਸਿੰਘ, ਰਮੇਸ਼ ਕੁਮਾਰ ਬਾਂਸਲ, ਦੀਪਕ ਸਿੰਗਲਾ, ਹਿਮਾਂਸ਼ੂ ਬਾਂਸਲ, ਸਤਪਾਲ ਟੌਹੜਾ ਅਤੇ ਗਿਆਨ ਟੌਹੜਾ ਆਦਿ ਹਾਜ਼ਰ ਸਨ।

Related Post