
ਗੁਰਬਖਸ਼ ਕਾਲੋਨੀ ਸਿ਼ਵ ਮੰਦਰ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਆਯੋਜਿਤ
- by Jasbeer Singh
- February 26, 2025

ਗੁਰਬਖਸ਼ ਕਾਲੋਨੀ ਸਿ਼ਵ ਮੰਦਰ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਆਯੋਜਿਤ ਡਿਪਟੀ ਮੇਅਰ ਜਗਦੀਪ ਜੱਗਾ ਨੇ ਯਾਤਰਾ ਵਿਚ ਸ਼ਮੂਲੀਅਤ ਕਰ ਲਿਆ ਭੋਲੇਨਾਥ ਦਾ ਆਸ਼ੀਰਵਾਦ ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਦੀ ਗੁਰਬਖਸ਼ ਕਾਲੋਨੀ ਵਿਖੇ ਬਣੇ ਸ਼ਿਵ ਮੰਦਰ ਤੋਂ ਅੱਜ ਸਵੇਰੇ ਸਿ਼ਵਰਾਤਰੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸੋਭਾ ਯਾਤਰਾ ਕੱਢੀ ਗਈ, ਜਿਸਨੂੰ ਭਗਵਾਨ ਮਹਾਕਾਲ ਦੀ ਪਾਲਕੀ ਦੇ ਰੂਪ ਵਿਚ ਫੁੱਲਾਂ ਨਾਲ ਸਜਾਇਆ ਗਿਆ ਸੀ । ਇਸ ਸ਼ੋਭਾ ਯਾਤਰਾ `ਚ ਸ਼ਿਵ ਭਗਤ ਸ਼ਿਵਜੀ ਦੇ ਗੁਣਗਾਨ ਨਾਲ ਮੰਤਰ ਮੁਗਧ ਹੋ ਰਹੇ ਸਨ। ਸ਼ੋਭਾ ਯਾਤਰਾ ਸਬੰਧੀ ਜਾਣਕਾਰੀ ਦਿੰਦਿਆਂ ਰਾਜਪੁਰਾ ਕਲੋਨੀ ਕਮੇਟੀ ਐਸੋਸੀਏਸਨ ਦੇ ਜਰਨਲ ਸਕਤਰ ਰਾਜਿੰਦਰ ਖੰਨਾ ਨੇ ਦੱਸਿਆ ਕਿ ਸਵੇਰੇ ਮਹਾ ਸਿ਼ਵ ਪੁਰਾਣ ਦੇ ਭੋਗ ਪਾਏ ਗਏ । ਸ਼ੋਭਾ ਯਾਤਰਾ ਵਿੱਚ ਸੁੰਦਰ ਝਾਕੀਆਂ ਵਿਸ਼ੇਸ ਖਿੱਚ ਦਾ ਕੇਂਦਰ ਰਹੀਆਂ । ਇਸ ਮੌਕੇ ਲੰਗਰ ਵੀ ਲਗਾਏ ਗਏ । ਇਸ ਮੌਕੇ ਡਿਪਟੀ ਮੇਅਰ ਜਗਦੀਪ ਸਿੰਘ ਜੱਗਾ ਨੇ ਵਿਸੇਸ ਤੋਰ ਤੇ ਸੋਭਾ ਯਾਤਰਾ ਵਿੱਚ ਸਿਰਕਤ ਕੀਤੀ ਅਤੇ ਲੰਗਰ ਵਰਤਾਉਣ ਦੀ ਸੇਵਾ ਕੀਤੀ ਤੇ ਨਾਲ ਹੀ ਭੋਲੇਨਾਥ ਦਾ ਆਸੀਰਵਾਦ ਪ੍ਰਾਪਤ ਕੀਤਾ । ਇਸ ਮੌਕੇ ਉਨ੍ਹਾਂ ਨਾਲ ਸੂਬਾ ਸਯੁੱਕਤ ਸਕਤਰ ਜਸਵੰਤ ਰਾਏ, ਰਾਜ ਕੁਮਾਰ ਮਿਠਾਰੀਆ ਜਿਲਾ ਇੰਚਾਰਜ ਆਈ. ਟੀ. ਸੈਲ ਪਟਿਆਲਾ ਅਤੇ ਗ਼ੱਜਨ ਸਿੰਘ ਮੀਡੀਆ ਸਲਾਹਕਾਰ ਅਤੇ ਰੀਮਾ ਮਿਠਾਰੀਆ ਵਾਰਡ ਸੇਵਦਾਰ ਮੌਜੂਦ ਸਨ । ਇਸ ਮੋਕੇ ਡਿਪਟੀ ਮੇਅਰ ਜਗਦੀਪ ਸਿੰਘ ਜੱਗਾ ਨੇ ਸੰਗਤਾਂ ਦਾ ਧੰਨਵਾਦ ਕੀਤਾ ਕਿ ਸ਼ੋਭਾ ਯਾਤਰਾ ਵਿਚ ਆਪਣੇ ਵਾਹਨਾਂ ਸਮੇਤ ਹਾਜਰੀ ਭਰ ਕੇ ਸੰਗਤਾ ਨੇ ਸ਼ੋਭਾ ਵਧਾਈ ਅਤੇ ਸ਼ਿਵ ਮੰਦਰ ਵਿਚ ਹਾਜਰੀ ਭਰ ਕੇ ਭੌਲੇਨਾਥ ਦਾ ਆਸ਼ੀਰਵਾਦ ਪ੍ਰਾਪਤ ਕੀਤਾ । ਇਸ ਮੋਕੇ ਉਪਰ ਰਾਜਪੁਰਾ ਕਲੋਨੀ ਐਸੋਸੀਏਸਨ ਦੇ ਚੇਅਰਮੈਨ ਲਲਿਤ ਮੇਹਤਾ ,ਰਾਜਪੁਰਾ ਕਲੋਨੀ ਮਾਰਕੀਟ ਐਸੋਸੀਏਸਨ ਦੇ ਪ੍ਰਧਾਨ ਰਜਿੰਦਰ ਸਿੰਘ ,ਜਰਨਲ ਸੇਕਟਰੀ ਰਾਜਿੰਦਰ ਕੁਮਾਰ ਖੰਨਾ, ਹਰਿੰਦਰ ਸਿੰਘ, ਮਨੋਹਰ ਲਾਲ ਵਰਮਾ ,ਇੰਦਰਸੈਨ, ਹਿਮਤ ਲਾਲ , ਸੋਨੀਆ ਖੰਨਾ ਬਲਾਕ ਪ੍ਰਧਾਨ ਕ੍ਰਿਸਨ ਕੁਮਾਰ ਤੋ ਇਲਾਵਾ ਹੋਰ ਵੀ ਪਤਵੰਤੇ ਮੈਂਬਰ ਸਹਿਬਾਨ ਹਾਜਰ ਸਨ ।