ਪੰਜਾਬੀ ਗਾਇਕ ਦੇ ਘਰ ਗੋਲੀਆਂ ਚਲਾ ਕੀਤੀ ਫਿਰੌਤੀ ਦੀ ਮੰਗ ਕੈਨੇਡਾ, 27 ਜਨਵਰੀ 2026 : ਪੰਜਾਬੀ ਗਾਇਕ ਵੀਰ ਦਵਿੰਦਰ ਦੇ ਕੈਨੇਡਾ ਵਿਖੇ ਸਥਿਤ ਘਰ ਤੇ ਗੋਲੀਆਂ ਚਲਾ ਕੇ ਫਿਰੌਤੀ ਦੀ ਮੰਗ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਫਿਰੌਤੀ ਨਾ ਦੇਣ ਤੇ ਦਿੱਤੀ ਧਮਕੀ ਮਿਲੀ ਜਾਣਕਾਰੀ ਅਨੁਸਾਰ ਜੋ ਕੈਨੇਡਾ ਵਿਖੇ ਜੋ ਪੰਜਾਬੀ ਸਿੰਗਰ ਵੀਰ ਦਵਿੰਦਰ ਦੇ ਘਰ ਗੋਲੀਆਂ ਚਲਾਈਆਂ ਗਈਆਂ ਹਨ ਦੇ ਮਾਮਲੇ ਵਿਚ ਗੋਲੀਆਂ ਚਲਾਉਣ ਵਾਲਿਆਂ ਨੇ ਸਿੰਗਰ ਤੋਂ ਕਰੋੜਾਂ ਰੁਪਇਆਂ ਦੀ ਮੰਗ ਕੀਤੀ ਹੈ ਤੇ ਸਪੱਸ਼ਟ ਆਖ ਦਿੱਤਾ ਹੈ ਕਿ ਫਿਰੌੋਤੀ ਦੀ ਮੰਗ ਪੂਰੀ ਨਾ ਕੀਤੇ ਜਾਣ ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਫੋਨ ਕਰਨ ਵਾਲੇ ਵਲੋਂ ਆਪਣਾ ਨਾਮ ਆਂਡਾ ਬਟਾਲਾ ਦੱਸਿਆ ਗਿਆ ਹੈ। ਸਿੰਗਰ ਵੀਰ ਦਵਿੰਦਰ ਸਿੰਘ ਕੁੱਝ ਸਾਲ ਪਹਿਲਾਂ ਹੀ ਗਏ ਸਨ ਪਰਿਵਾਰ ਨਾਲ ਕੈਨੇਡਾ ਸੂਤਰਾਂ ਅਨੁਸਾਰ ਪੰਜਾਬੀ ਗਾਇਕ ਵੀਰ ਦਵਿੰਦਰ ਜੋ ਕਿ ਕੁੱਝ ਸਾਲ ਪਹਿਲਾਂ ਹੀ ਆਪਣੇ ਪਰਿਵਾਰ ਨਾਲ ਕੈਨੇਡਾ ਚਲੇ ਗਏ ਹਨ ਨੂੰ ਉਕਤ ਫੋਨ ਕਾਲ 6 ਜਨਵਰੀ ਨੂੰ ਆਈ ਸੀ ਤੇ ਫੋਨ ਕਰਨ ਵਾਲੇ ਨੇ ਆਪਣਾ ਨਾਮ (ਆਂਡਾ ਬਟਾਲਾ) ਦੱਸਦਿਆਂ 5 ਲੱਖ ਡਾਲਰ ਦੀ ਮੰਗ ਵੀ ਕੀਤੀ ਸੀ। ਧਮਕੀ ਦੇਣ ਵਾਲੇ ਵਲੋਂ ਕੀਤੀ ਗਈ 19 ਦਿਨਾਂ ਬਾਅਦ ਗੋਲੀਬਾਰੀ ਜਿਸ ਵਿਅਕਤੀ ਨੇ ਵੀਰ ਦਵਿੰਦਰ ਨੂੰ ਫਿਰੌਤੀ ਦੀ ਮੰਗ ਦੇ ਚਲਦਿਆਂ ਧਮਕੀ ਦਿੱਤੀ ਸੀ ਦੇ ਚਲਦਿਆਂ ਪੂਰੇ 19 ਦਿਨਾਂ ਬਾਅਦ ਯਾਨੀ ਕਿ ਹੁਣ 26 ਜਨਵਰੀ ਨੂੰ ਕੈਨੇਡਾ ਵਿਖੇ ਬਣੇ ਵੀਰ ਦਵਿੰਦਰ ਦੇ ਘਰ ਗੋਲੀਆਂ ਚਲਾਈਆਂ ਗਈਆਂ ਹਨ । ਜਾਣਕਾਰੀ ਮੁਤਾਬਕ ਤਿੰਨ ਗੋਲੀਆਂ ਸ਼ੀਸ਼ੇ ਦੀ ਕੰਧ ਵਿਚੋਂ ਲੰਘ ਕੇ ਬੈਡਰੂਮ ਤੱਕ ਲੱਗੀਆਂ। ਹਾਲਾਂਕਿ ਜਿਸ ਵੇਲੇ ਗੋਲੀਆਂ ਚਲਾਈਆਂ ਗਈਆਂ ਸਨ ਵੀਰ ਦਵਿੰਦਰ ਅਤੇ ਉਸਦਾ ਪਰਿਵਾਰ ਘਰ ਵਿਚ ਮੌਜੂਦ ਨਹੀਂ ਸਨ।
