ਬਦਾਯੂੰ `ਚ ਪ੍ਰੇਮੀ ਨੂੰ ਫ਼ੋਨ ਕਰ ਕੇ ਪਹਿਲਾਂ ਬੁਲਾਇਆ ਤੇ ਫਿਰ ਗਲਾ ਘੁੱਟ ਕੇ ਕਰ ਦਿੱਤਾ ਕਤਲ
- by Jasbeer Singh
- January 16, 2026
ਬਦਾਯੂੰ `ਚ ਪ੍ਰੇਮੀ ਨੂੰ ਫ਼ੋਨ ਕਰ ਕੇ ਪਹਿਲਾਂ ਬੁਲਾਇਆ ਤੇ ਫਿਰ ਗਲਾ ਘੁੱਟ ਕੇ ਕਰ ਦਿੱਤਾ ਕਤਲ ਬਦਾਯੂੰ, 16 ਜਨਵਰੀ 2026 : ਉੱਤਰ ਪ੍ਰਦੇਸ਼ ਦੇ ਬਦਾਯੂੰ ਜਿ਼ਲੇ `ਚ ਦਾਤਾਗੰਜ ਕੋਤਵਾਲੀ ਖੇਤਰ ਦੇ ਨਗਲਾ ਬਸੇਲਾ ਪਿੰਡ `ਚ ਪੁਰਸ਼ੋਤਮ (22) ਦੀ ਲਾਸ਼ ਦਰੱਖਤ ਨਾਲ ਫਾਹੇ `ਤੇ ਲਟਕਦੀ ਮਿਲੀ ਹੈ । ਪ੍ਰੇਮ ਸਬੰਧਾਂ ਕਾਰਨ ਕਤਲ ਕਰਨ ਦਾ ਪਰਿਵਾਰਕ ਮੈਂਬਰਾਂ ਲਗਾਇਆ ਦੋਸ਼ ਪਰਿਵਾਰ ਵਾਲਿਆਂ ਨੇ ਪ੍ਰੇਮ-ਸਬੰਧਾਂ ਕਾਰਨ ਕਤਲ ਕਰਨ ਦਾ ਦੋਸ਼ ਲਾਇਆ ਹੈ। ਦੋਸ਼ ਹੈ ਕਿ ਨੌਜਵਾਨ ਨੂੰ ਉਸ ਦੀ ਭੂਆ ਦੇ ਘਰੋਂ ਫ਼ੋਨ ਕਰ ਕੇ ਬੁਲਾਇਆ ਗਿਆ ਅਤੇ ਉਸ ਦਾ ਗਲਾ ਘੁੱਟ ਕੇ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਦਰੱਖਤ ਨਾਲ ਲਟਕਾ ਦਿੱਤਾ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਪੁਰਸ਼ੋਤਮ ਦਾ ਪਿੰਡ ਦੀ ਹੀ ਆਪਣੀ ਜਾਤੀ ਦੀ ਮੁਟਿਆਰ ਨਾਲ ਪ੍ਰੇਮ-ਸਬੰਧ ਚੱਲ ਰਿਹਾ ਸੀ। ਕਈ ਵਾਰ ਮੁਟਿਆਰ ਉਨ੍ਹਾਂ ਦੇ ਘਰ ਵੀ ਆ ਚੁੱਕੀ ਸੀ। ਪੁਰਸ਼ੋਤਮ ਰਹਿ ਰਿਹਾ ਸੀ ਲਗਭਗ 15 ਦਿਨਾਂ ਤੋਂ ਮੁਟਿਆਰ ਦੇ ਘਰ ਲੱਗਭਗ 15 ਦਿਨਾਂ ਤੋਂ ਪੁਰਸ਼ੋਤਮ ਮੁਟਿਆਰ ਦੇ ਘਰ ਰਹਿ ਰਿਹਾ ਸੀ । ਬੁੱਧਵਾਰ ਸ਼ਾਮ ਲੱਗਭਗ 7 ਵਜੇ ਉਸ ਦੇ ਮੋਬਾਈਲ `ਤੇ ਕਿਸੇ ਦਾ ਫ਼ੋਨ ਆਇਆ, ਜਿਸ ਤੋਂ ਬਾਅਦ ਉਹ ਖਾਣਾ ਖਾਣ ਤੋਂ ਬਾਅਦ ਘਰੋਂ ਨਿਕਲ ਗਿਆ । ਦੇਰ ਤੱਕ ਵਾਪਸ ਨਾ ਪਰਤਣ `ਤੇ ਪਰਿਵਾਰ ਵਾਲੇ ਸੰਪਰਕ ਕਰਨ ਦੀ ਕੋਸਿ਼ਸ਼ ਕਰਦੇ ਰਹੇ ਪਰ ਫ਼ੋਨ `ਤੇ ਸਿਰਫ਼ ਘੰਟੀ ਜਾਂਦੀ ਰਹੀ ਅਤੇ ਰਾਤ ਲੱਗਭਗ 9 ਵਜੇ ਮੋਬਾਈਲ ਬੰਦ ਹੋ ਗਿਆ। ਸਵੇਰੇ ਲੱਗਭਗ 6 ਵਜੇ ਮੋਬਾਈਲ ਚਾਲੂ ਹੋਣ `ਤੇ ਪੁਰਸ਼ੋਤਮ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਮਿਲੀ ਕਿ ਉਸ ਦੀ ਲਾਸ਼ ਨਿੰਮ ਦੇ ਦਰੱਖਤ `ਤੇ ਫਾਹੇ ਨਾਲ ਲਟਕ ਰਹੀ । ਪਰਿਵਾਰ ਨੇ ਖ਼ਦਸ਼ਾ ਪ੍ਰਗਟਾਇਆ ਕਿ ਉਸ ਦਾ ਗਲਾ ਘੁੱਟ ਕੇ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਦਰੱਖਤ ਨਾਲ ਲਟਕਾਇਆ ਗਿਆ ਹੈ।
