
ਗੁਰਇਕਮਨ ਸਿੰਘ (ਲਾਡਾ) ਨੇ ਨੈਸ਼ਨਲ ਗੇਮਜ਼ ’ਚ 110 ਕਿਲੋਗ੍ਰਾਮ ਭਾਰ ਵਰਗ ਵਿੱਚ ਜਿੱਤਿਆ ਬਰਾਊਨ ਮੈਡਲ
- by Jasbeer Singh
- April 28, 2025

ਗੁਰਇਕਮਨ ਸਿੰਘ (ਲਾਡਾ) ਨੇ ਨੈਸ਼ਨਲ ਗੇਮਜ਼ ’ਚ 110 ਕਿਲੋਗ੍ਰਾਮ ਭਾਰ ਵਰਗ ਵਿੱਚ ਜਿੱਤਿਆ ਬਰਾਊਨ ਮੈਡਲ - ਇਹ ਮੈਡਲ ਮੇਰੇ ਸੁਪਨੇ ਨੂੰ ਹਕੀਕਤ ਬਣਾਉਣ ਵੱਲ ਇੱਕ ਵੱਡਾ ਕਦਮ : ਗੁਰਇਕਮਨ ਸਿੰਘ - ਵਿਧਾਇਕ ਗੁਰਲਾਲ ਘਨੌਰ ਦੇ ਸਪੁੱਤਰ ਨੇ ਨੈਸ਼ਨਲ ਗੇਮਾਂ ’ਚ 110 ਕਿਲੋ ਭਾਰ ਵਰਗ ਵਿੱਚ ਜਿੱਤਿਆ ਬਰਾਊਨ ਮੈਡਲ ਘਨੌਰ, 28 ਅਪ੍ਰੈਲ : ਦਿੱਲੀ ਦੇ ਪ੍ਰਸਿੱਧ ਛੱਤਰਸਾਲ ਸਟੇਡੀਅਮ ਵਿੱਚ ਹੋ ਰਹੀਆਂ ਸਕੂਲ ਨੈਸ਼ਨਲ ਗੇਮਜ਼ (24-25) ਵਿੱਚ ਰੁਸਤਮੇ ਹਿੰਦ ਕੇਸ਼ਰ ਕੁਸ਼ਤੀ ਅਖਾੜਾ ਪਟਿਆਲਾ ਪੰਜਾਬ ਦੇ ਵਿਦਿਆਰਥੀ ਗੁਰਇਕਮਨ ਸਿੰਘ ਉਰਫ਼ ਲਾਡਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 110 ਕਿਲੋਗ੍ਰਾਮ ਭਾਰ ਵਰਗ ਵਿੱਚ ਬਰਾਊਨ ਮੈਡਲ ਹਾਸਲ ਕਰ ਕੇ ਆਪਣੇ ਪਰਿਵਾਰ, ਕੋਚਾਂ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ । ਦੱਸਣਯੋਗ ਹੈ ਕਿ ਗੁਰਇਕਮਨ ਸਿੰਘ ਲਾਡਾ ਕਬੱਡੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਅਤੇ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਦਾ ਸਪੁੱਤਰ ਹੈ । ਉਨ੍ਹਾਂ ਵੱਲੋਂ ਪਹਿਲਾਂ ਵੀ ਵੱਖ-ਵੱਖ ਥਾਈਂ ਹੋਈਆਂ ਗੇਮਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਈ ਮੈਡਲ ਜਿੱਤਣ ਵਿਚ ਕਾਮਯਾਬੀ ਹਾਸਲ ਕੀਤੀ ਹੈ । ਗੁਰਇਕਮਨ ਸਿੰਘ ਨੇ ਮੁਕਾਬਲੇ ਦੌਰਾਨ ਆਪਣੀ ਹੌਂਸਲੇ ਅਤੇ ਕਲਾਕਾਰੀ ਦਾ ਬੇਮਿਸਾਲ ਪ੍ਰਦਰਸ਼ਨ ਕੀਤਾ। ਉਹ ਆਪਣੇ ਮੁਕਾਬਲੇ ਵਿੱਚ ਪੂਰੀ ਤਾਕਤ ਅਤੇ ਦ੍ਰਿੜ੍ਹ ਨਿਰਣਾ ਨਾਲ ਉਤਰੇ। ਭਾਰੀ ਮੁਕਾਬਲੇ ਦੇ ਬਾਵਜੂਦ, ਉਨ੍ਹਾਂ ਨੇ ਆਪਣੀ ਦਲੇਰੀ ਭਰੇ ਖੇਡ ਅੰਦਾਜ਼ ਨਾਲ ਦਰਸ਼ਕਾਂ ਦੀ ਭਰਪੂਰ ਪ੍ਰਸ਼ੰਸਾ ਹਾਸਲ ਕੀਤੀ। ਮੁਕਾਬਲੇ ਤੋਂ ਬਾਅਦ ਗੁਰਇਕਮਨ ਸਿੰਘ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਪਿਆਂ ਅਤੇ ਕੋਚਾਂ ਦੀ ਸਖਤ ਮਿਹਨਤ ਨੂੰ ਦਿੱਤਾ । ਉਨ੍ਹਾਂ ਕਿਹਾ ਕਿ ਇਹ ਮੈਡਲ ਮੇਰੇ ਲਈ ਸਿਰਫ਼ ਇੱਕ ਇਨਾਮ ਨਹੀਂ, ਸਗੋਂ ਮੇਰੇ ਸੁਪਨੇ ਨੂੰ ਹਕੀਕਤ ਬਣਾਉਣ ਵੱਲ ਇੱਕ ਵੱਡਾ ਕਦਮ ਹੈ । ਉਨ੍ਹਾਂ ਨੇ ਉਤਸ਼ਾਹ ਨਾਲ ਕਿਹਾ ਕਿ "ਮੈਂ ਭਵਿੱਖ ਵਿੱਚ ਹੋਰ ਵੱਡੇ ਪੱਧਰ ’ਤੇ ਦੇਸ਼ ਦਾ ਨਾਂ ਰੌਸ਼ਨ ਕਰਨਾ ਚਾਹੁੰਦਾ ਹਾਂ।ਦੱਸਣਯੋਗ ਹੈ ਕਿ ਛੱਤਰਸਾਲ ਸਟੇਡੀਅਮ ਭਾਰਤੀ ਖੇਡਾਂ ਵਿੱਚ ਇੱਕ ਮਸ਼ਹੂਰ ਕੇਂਦਰ ਹੈ, ਜਿੱਥੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰ ਚੁੱਕੇ ਹਨ । ਅਜਿਹੇ ਮੰਚ ’ਤੇ ਮੈਡਲ ਜਿੱਤਣਾ ਕਿਸੇ ਵੀ ਖਿਡਾਰੀ ਲਈ ਵੱਡੀ ਉਪਲਬਧੀ ਮੰਨੀ ਜਾਂਦੀ ਹੈ । ਗੁਰਇਕਮਨ ਸਿੰਘ ਦੀ ਇਸ ਕਾਮਯਾਬੀ ’ਤੇ ਸਕੂਲ ਪ੍ਰਬੰਧਕਾਂ, ਅਧਿਆਪਕਾਂ, ਕੋਚ ਸਾਹਿਬਾਨਾਂ ਅਤੇ ਸਥਾਨਕ ਨਾਗਰਿਕਾਂ ਨੇ ਵੀ ਉਸ ਦੀ ਹੌਂਸਲਾ ਅਫਜ਼ਾਈ ਕੀਤੀ । ਉਮੀਦ ਕੀਤੀ ਜਾ ਰਹੀ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਹੋਰ ਵੱਡੀਆਂ ਪ੍ਰਾਪਤੀਆਂ ਹਾਸਲ ਕਰੇਗਾ, ਜਿਸ ਤੇ ਪੰਜਾਬ ਨੂੰ ਮਾਣ ਮਹਿਸੂਸ ਹੋਵੇਗਾ । 110 K7 ਭਾਰ ਵਰਗ ਵਿੱਚੋਂ ਬਰਾਊਨ ਮੈਡਲ ਹਾਸਲ ਕਰਕੇ ਆਪਣੇ ਅਖਾੜੇ ਅਤੇ ਆਪਣੇ ਹਲਕਾ ਘਨੌਰ ਅਤੇ ਮਾਪਿਆਂ ਦੇ ਨਾਲ-ਨਾਲ ਕੋਚ ਗਰਮੇਲ ਸਿੰਘ, ਸਾਰਜ ਸਿੰਘ, ਰਣਧੀਰ ਸਿੰਘ ਧੀਰਾ ਦਾ ਵੀ ਨਾਮ ਰੋਸ਼ਨ ਕੀਤਾ ।
Related Post
Popular News
Hot Categories
Subscribe To Our Newsletter
No spam, notifications only about new products, updates.