post

Jasbeer Singh

(Chief Editor)

Sports

ਗੱਤਕਾ ਸਕੂਲ ਨੈਸ਼ਨਲ ਖੇਡਾਂ ਵਿੱਚ ਪੰਜਾਬ ਦੀ ਚੜ੍ਹਤ 32 ਖਿਡਾਰੀਆਂ ਨੇ ਜਿੱਤੇ 39 ਮੈਡਲ

post-img

ਗੱਤਕਾ ਸਕੂਲ ਨੈਸ਼ਨਲ ਖੇਡਾਂ ਵਿੱਚ ਪੰਜਾਬ ਦੀ ਚੜ੍ਹਤ 32 ਖਿਡਾਰੀਆਂ ਨੇ ਜਿੱਤੇ 39 ਮੈਡਲ - ਖਿਡਾਰੀਆਂ ਨੇ ਕੀਤਾ ਪੰਜਾਬ ਦਾ ਨਾਂ ਰੋਸ਼ਨ :- ਜਸਵਿੰਦਰ ਸਿੰਘ ਚਪੜ ਘਨੌਰ, 28 ਅਪ੍ਰੈਲ :  ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਤਿਆਗਰਾਜ ਸਟੇਡੀਅਮ ਵਿਖੇ ਗੱਤਕਾ ਨੈਸ਼ਨਲ ਸਕੂਲ ਖੇਡਾਂ 2024-25 ਪ੍ਰਬੰਧਕਾਂ ਵੱਲੋਂ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਕਰਵਾਈਆਂ ਗਈਆਂ, ਜਿਸ ਵਿਚ ਪੰਜਾਬ ਤੋਂ ਸੁਨੀਲ ਕੁਮਾਰ ਡਿਪਟੀ ਡਾਇਰੈਕਟਰ ਸਪੋਰਟਸ ਪੰਜਾਬ ਦੀ ਰਹਿਨੁਮਾਈ ਹੇਠ ਅੰਡਰ -17 ਸਾਲ ਮੁੰਡੇ ਕੁੜੀਆਂ ਅਤੇ ਅੰਡਰ - 19 ਸਾਲ ਮੁੰਡੇ ਕੁੜੀਆਂ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕੁੱਲ 32 ਖਿਡਾਰੀ ਤੇ ਖਿਡਾਰਨਾਂ ਨੇ ਭਾਗ ਲਿਆ, ਜਿਸ ਵਿਚ ਹਲਕਾ ਘਨੌਰ ਦੇ ਪਿੰਡ ਉਲਾਣਾ ਸਕੂਲ ਦੇ ਖਿਡਾਰੀ ਵੀ ਸ਼ਾਮਿਲ ਹੋਏ ਸਨ ਅਤੇ ਇਨ੍ਹਾਂ ਨੂੰ ਦਲਜੀਤ ਸਿੰਘ ਹੁਸ਼ਿਆਰਪੁਰ ਦੀ ਅਗਵਾਈ ਵਿਚ 10 ਮੈਨੇਜਰ, ਕੋਚ ਸਾਹਿਬਾਨ ਨੇ ਕੰਡਕਟ ਕੀਤਾ । ਜਸਵਿੰਦਰ ਸਿੰਘ ਚਪੜ੍ਹ ਸਟੇਟ ਐਵਾਰਡੀ ਨੇ ਦੱਸਿਆ ਕਿ ਅਸੀਂ ਪੰਜਾਬ ਸਟੇਟ ਖੇਡਾਂ ਗੱਤਕਾ ਵਿਚੋਂ ਨਿਰੋਲ ਮੈਰਿਟ ਦੇ ਆਧਾਰ ਤੇ ਚੰਗੇ ਖਿਡਾਰੀਆਂ ਦੀ ਚੋਣ ਕਰਕੇ ਦਿੱਲੀ ਵਿਖੇ ਪਹੁੰਚੇ ਸੀ । ਸਾਡੇ ਖਿਡਾਰੀਆਂ ਨੇ ਲਗਾਤਾਰ ਗੋਲਡ, ਸਿਲਵਰ, ਬਰਾਊਜ ਟਰਾਫ਼ੀਆਂ ਹਾਸਿਲ ਕਰਕੇ ਕੁੱਲ 32 ਖਿਡਾਰੀਆਂ ਨੇ 39 ਮੈਡਲਜ਼ ਹਾਸਿਲ ਕੀਤੇ ਹਨ। ਫੋਨ ਦੇ ਸੰਪਰਕ ਨਾਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸ੍ਰੀ ਸੁਨੀਲ ਕੁਮਾਰ ਡਿਪਟੀ ਡਾਇਰੈਕਟਰ ਸਪੋਰਟਸ ਪੰਜਾਬ ਨੇ ਟੀਮ ਨੂੰ ਵਧਾਈ ਦਿੱਤੀ ਹੈ । ਸਾਰੇ ਖਿਡਾਰੀਆਂ ਦੀ ਪੂਰਨ ਤੌਰ ਤੇ ਦੇਖਰੇਖ ਜਸਵਿੰਦਰ ਸਿੰਘ ਚਪੜ੍ਹ ਸਟੇਟ ਅਵਾਰਡੀ, ਡਾ. ਜਸਪਾਲ ਸਿੰਘ ਜਲੰਧਰ, ਜਗਦੀਸ਼ ਬਹਾਦੁਰ ਸਿੰਘ ਹੁਸ਼ਿਆਰਪੁਰ , ਰਮਨਦੀਪ ਸਿੰਘ ਹੁਸ਼ਿਆਰਪੁਰ, ਨਪਿੰਦਰ ਸਿੰਘ ਨਿਮਾਣਾ ਲਸੋਈ, ਜਸਕਰਨ ਸਿੰਘ ਬਠਿੰਡਾ, ਮੈਡਮ ਜਸਪਾਲ ਕੌਰ ਦੇਵੀਗੜ੍ਹ, ਮੈਡਮ ਰਵਿੰਦਰ ਜੀਤ ਕੌਰ ਤੇਪਲਾ, ਮੈਡਮ ਵਿੰਧੀ ਸਮਰਾਏ ਜੰਡਿਆਲਾ ਨੇ ਸਮਰਪਿੱਤ ਭਾਵਨਾ ਨਾਲ ਕੀਤੀ ।

Related Post