post

Jasbeer Singh

(Chief Editor)

Patiala News

ਗੁਰਮੁਖ ਸਿੰਘ (ਗੁਰੀ ਖੈਹਿਰਾ) ਬਣਿਆ ਮਿਸਟਰ ਰੋਇਲ ਇੰਡੀਆ

post-img

ਗੁਰਮੁਖ ਸਿੰਘ (ਗੁਰੀ ਖੈਹਿਰਾ) ਬਣਿਆ ਮਿਸਟਰ ਰੋਇਲ ਇੰਡੀਆ ਪਟਿਆਲਾ : ਢਿੱਲੋ ਫਨ ਵਰਲਡ ਪਟਿਆਲਾ ਵਿੱਚ ਮਿਸਟਰ ਰੋਇਲ ਇੰਡੀਆ ਮਾਡਲਿੰਗ ਮੁਕਾਬਲੇ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਗੁਰਮੁਖ ਸਿੰਘ, ਜੋ ਗੁਰੀ ਖੈਹਿਰਾ ਦੇ ਨਾਂਅ ਨਾਲ ਜਾਣੇ ਜਾਂਦੇ ਹਨ, ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਰਾਹੀਂ ਇਹ ਮਾਣਯੋਗ ਤਾਜ ਜਿੱਤ ਲਿਆ । ਇਸੇ ਤਰ੍ਹਾ ਮਿਸ ਰੋਇਲ ਇੰਡੀਆ ਦਾ ਖਿਤਾਬ ਕਸ਼ਿਸ਼ ਆਨੰਦ ਨੇ ਜਿੱਤਿਆ । ਜਾਣਕਾਰੀ ਅਨੁਸਾਰ ਇਹ ਮੁਕਾਬਲਾ ਥੋੜਾ ਸਾ ਆਸਮਾਂ ਐਨਜੀਓ ਵਲੋਂ ਮੈਡਮ ਮੀਨੂ ਪੂਰੀ ਦੀ ਦੇਖ-ਰੇਖ ਹੇਠ ਆਯੋਜਿਤ ਕੀਤਾ ਗਿਆ, ਜਿਸ ਵਿੱਚ ਹਜਾਰਾਂ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ । ਇਸ ਮੌਕੇ ਮੁਕਾਬਲੇ ਦੌਰਾਨ ਗੁਰੀ ਖੈਹਿਰਾ, ਜੋ ਪਿੰਡ ਦੰਦਰਾਲਾ ਢੀਡਸਾ ਦੇ ਵਸਨੀਕ ਹਨ, ਨੇ ਪਟਿਆਲਾ ਦੀ ਨੁਮਾਇੰਦਗੀ ਕਰਦਿਆਂ ਆਪਣੇ ਸ਼ਾਨਦਾਰ ਮਾਡਲਿੰਗ ਹੁਨਰ ਨਾਲ ਸਾਰਿਆਂ ਨੂੰ ਮੰਤ੍ਰਮੁਗਧ ਕਰ ਦਿੱਤਾ । ਇਸੇ ਤਰ੍ਹਾਂ ਨਾਭਾ ਅਲਟੀਮੇਟ ਡਾਂਸ ਅਕੈਡਮੀ ਨੇ ਗੁਰੀ ਖੈਹਿਰਾ ਦੀ ਤਿਆਰੀ ਕਰਵਾਈ, ਜਦਕਿ ਇਸ ਮੁਕਾਬਲੇ ਦੇ ਫੈਸ਼ਨ ਕੋਰਿਓਗ੍ਰਾਫਰ ਅਮਿਤ ਮੋਂਗੀਆ ਸਨ, ਜਿਨ੍ਹਾਂ ਨੇ ਪ੍ਰਤੀਯੋਗੀਆਂ ਨੂੰ ਵਿਸ਼ੇਸ਼ ਤਰੀਕੇ ਨਾਲ ਤਿਆਰ ਕੀਤਾ । ਇਸ ਜਿੱਤ ਨਾਲ ਗੁਰੀ ਖੈਹਿਰਾ ਨੇ ਪਿੰਡ ਅਤੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਹੈ । ਉਨ੍ਹਾਂ ਦੀ ਜਿੱਤ ਨੌਜਵਾਨ ਪੀੜ੍ਹੀ ਲਈ ਪ੍ਰੇਰਣਾਦਾਇਕ ਬਣੀ ਹੋਈ ਹੈ । ਇਸ ਮੌਕੇ ਇਨਾਮ ਵੰਡ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਮਨੀਸ਼ ਖੁਰਾਨਾ (ਫੈਸ਼ਨ ਡਾਇਰੈਕਟਰ), ਸਿਮਰਨਜੀਤ ਸਿੰਘ (ਸੋਸ਼ਲ ਐਕਟਿਵਿਸਟ) ਅਤੇ ਡਾ. ਅਰਵਿੰਦਰ ਕੌਰ (ਮਹਿਲਾ ਅਧਿਕਾਰੀ) ਨੇ ਸ਼ਮੂਲੀਅਤ ਕੀਤੀ ਅਤੇ ਜੇਤੂਆਂ ਨੂੰ ਇਨਾਮ ਵੰਡੇ ।

Related Post