
ਐਰਪੋਰਟ ਰੋਡ 'ਤੇ ਵੀਆਈਪੀ ਲਗੇਜ ਸਟੋਰ ਦਾ ਉਦਘਾਟਨ ਕੀਤਾ ਗੁਰਪ੍ਰੀਤ ਘੁੱਗੀ ਨੇ
- by Jasbeer Singh
- August 4, 2024

ਐਰਪੋਰਟ ਰੋਡ 'ਤੇ ਵੀਆਈਪੀ ਲਗੇਜ ਸਟੋਰ ਦਾ ਉਦਘਾਟਨ ਕੀਤਾ ਗੁਰਪ੍ਰੀਤ ਘੁੱਗੀ ਨੇ ਸਪੇਸ, ਲੋਕੇਸ਼ਨ ਅਤੇ ਇੰਨਫ੍ਰਾਸਟਰਕਚਰ ਦੇ ਲਿਹਾਜ਼ ਨਾਲ ਮੋਹਾਲੀ ਇੱਕ ਸ਼ਾਨਦਾਰ ਆਉਣ ਵਾਲੀ ਮਾਰਕੀਟ ਵਜੋਂ ਉਭਰੀ ਹੈ: ਗੁਰਪ੍ਰੀਤ ਘੁੱਗੀ ਮੋਹਾਲੀ: ਬਾਲੀਵੁੱਡ-ਪੋਲੀਵੁੱਡ ਅਦਾਕਾਰ ਅਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਨੇ ਐਰਪੋਰਟ ਰੋਡ 'ਤੇ ਸੈਕਟਰ 79 ਵਿੱਚ ਵੀਆਈਪੀ ਲਗੇਜ ਸਟੋਰ ਦਾ ਉਦਘਾਟਨ ਕੀਤਾ। ਇਸ ਮੌਕੇ 'ਤੇ ਉਨ੍ਹਾਂ ਕਿਹਾ ਕਿ ਸਪੇਸ, ਲੋਕੇਸ਼ਨ ਅਤੇ ਇੰਨਫ੍ਰਾਸਟਰਕਚਰ ਦੇ ਲਿਹਾਜ਼ ਨਾਲ ਮੋਹਾਲੀ ਨੇ ਇੱਕ ਸ਼ਾਨਦਾਰ ਆਉਣ ਵਾਲੀ ਮਾਰਕੀਟ ਵਜੋਂ ਆਪਣੀ ਪਹਿਚਾਣ ਵਿਕਸਿਤ ਕਰ ਲਈ ਹੈ। ਵੀਆਈਪੀ ਲਗੇਜ ਸਟੋਰ ਦੇ ਮਾਲਕ ਵਿਵੇਕ ਜੌਲੀ ਨੇ ਦੱਸਿਆ ਕਿ ਦੇਸ਼ ਵਿੱਚ ਟੂਰਿਜ਼ਮ ਉਦਯੋਗ ਕਾਫੀ ਉਤਸ਼ਾਹ ਵਿੱਚ ਹੈ ਅਤੇ ਹੁਣ ਸੈਲਾਨੀ ਕਿਸੇ ਖਾਸ ਸਮੇਂ ਜਾਂ ਛੁੱਟੀਆਂ ਦੇ ਮੌਸਮ ਵਿੱਚ ਹੀ ਨਹੀਂ ਘੁੰਮਣ ਜਾਂਦੇ, ਸਗੋਂ ਹੁਣ ਸਾਲ ਭਰ ਟੂਰਿਜ਼ਮ ਦਾ ਦੌਰ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੇ ਇਸ ਖੇਤਰ ਵਿੱਚ ਇਹ ਆਊਟਲੇਟ ਖੋਲ੍ਹਿਆ ਹੈ ਜੋ ਮੋਹਾਲੀ ਕਲਸਟਰ ਵਿੱਚ ਸਭ ਤੋਂ ਵੱਡਾ ਆਊਟਲੇਟ ਹੈ ਅਤੇ ਇੱਥੇ ਇੱਕ ਹੀ ਛੱਤ ਹੇਠ ਸੈਲਾਨੀਆਂ ਅਤੇ ਹੋਰ ਗਾਹਕਾਂ ਲਈ ਪੂਰੀ ਰੇਂਜ ਅਤੇ ਵੱਧ ਤੋ ਵੱਧ ਵਰਾਇਟੀ ਉਪਲਬਧ ਹੈ। ਐਰਪੋਰਟ ਰੋਡ 'ਤੇ ਹੋਣ ਦੇ ਕਾਰਨ ਇਹ ਸਟੋਰ ਸੈਲਾਨੀਆਂ ਲਈ ਇੱਕ ਆਕਰਸ਼ਣ ਦਾ ਕੇਂਦਰ ਬਣੇਗਾ । ਇਸ ਮੌਕੇ 'ਤੇ ਸਮਾਜ ਸੇਵੀ ਅਤੇ ਮਸ਼ਹੂਰ ਵਪਾਰੀ ਕਰਨ ਗਿਲਹੋਤਰਾ, ਫੋਸਵਾਕ, ਚੰਡੀਗੜ੍ਹ ਦੇ ਪ੍ਰਧਾਨ ਬਲਜਿੰਦਰ ਸਿੰਘ ਬਿੱਟੂ, ਸਮਾਜ ਸੇਵੀ ਸੰਜੇ ਪਾਹਵਾ ਦੇ ਨਾਲ-ਨਾਲ ਵੀਆਈਪੀ ਲਗੇਜ ਕੰਪਨੀ ਦੇ ਆਰਐਮ ਨਾਰਥ ਅਜੇ ਤ੍ਰਿਪਾਠੀ, ਬ੍ਰਾਂਚ ਕਮਰਸ਼ੀਅਲ ਲਵਲੀਨ ਸਿਆਲ, ਸੀਪੀਸੀ ਅਤੇ ਸੀਐਸਡੀ ਹੈਡ ਸੰਜੀਵ ਬੈਨਰਜੀ, ਬ੍ਰਾਂਚ ਮੈਨੇਜਰ ਅਪਰ ਨਾਰਥ ਅਮੋਲ ਕੁਲਕਰਨੀ, ਮੈਨੇਜਰ ਅਰਵਿੰਦ ਬਿਸ਼ਨੋਈ, ਏਐਸਐਮ ਮਯੰਕ ਅਤੇ ਏਐਸਸੀ ਮੋਹਿਤ ਅਤੇ ਪੁਰਸ਼ੋਤਮ ਆਦਿ ਵੀ ਇਸ ਮੌਕੇ 'ਤੇ ਹਾਜਰ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.