
ਗੁਰਸ਼ਰਨ ਕੌਰ ਰੰਧਾਵਾ ਨੇ ਐਸਐਸਪੀ ਪਟਿਆਲਾ ਨਾਨਕ ਸਿੰਘ ਨੂੰ ਦਿੱਤੀਆਂ ਮੁਬਾਰਕਾਂ
- by Jasbeer Singh
- September 19, 2024

ਗੁਰਸ਼ਰਨ ਕੌਰ ਰੰਧਾਵਾ ਨੇ ਐਸਐਸਪੀ ਪਟਿਆਲਾ ਨਾਨਕ ਸਿੰਘ ਨੂੰ ਦਿੱਤੀਆਂ ਮੁਬਾਰਕਾਂ ਔਰਤਾਂ ਤੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਕੀਤੀ ਅਪੀਲ ਪਟਿਆਲਾ ਸਤੰਬਰ ( ) ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੇ ਪ੍ਰਧਾਨ ਅਤੇ ਜ਼ਿਲਾ ਪ੍ਰੀਸ਼ਦ ਪਟਿਆਲਾ ਦੇ ਸਾਬਕਾ ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ ਨੇ ਜਿਲਾ ਪਟਿਆਲਾ ਦੇ ਨਵ ਨਿਯੁਕਤ ਐਸਐਸਪੀ ਸ੍. ਨਾਨਕ ਸਿੰਘ ਨੂੰ ਗੁਲਦਸਤਾ ਭੇਂਟ ਕਰਕੇ ਉਨ੍ਹਾਂ ਦੀ ਨਵੀਂ ਨਿਯੁਕਤੀ ਦੀਆਂ ਮੁਬਾਰਕਾਂ ਦਿੱਤੀਆਂ। ਇਸ ਸੰਖੇਪ ਮੁਲਾਕਾਤ ਉਪਰੰਤ ਬੀਬਾ ਰੰਧਾਵਾ ਨੇ ਦੱਸਿਆ ਕਿ ਓਨ੍ਹਾਂ ਨੇ ਪੁਲਸ ਕਪਤਾਨ ਪਟਿਆਲਾ ਅੱਗੇ ਜਿੱਥੇ ਜ਼ਿਲ੍ਹੇ ਵਿੱਚ ਮਹਿਲਾਵਾਂ ਅਤੇ ਔਰਤਾਂ ਦੀ ਸੁਰੱਖਿਆ ਵਧੇਰੇ ਯਕੀਨੀ ਬਣਾਉਣ ਲਈ ਆਪਣੇ ਸੁਝਾ ਰੱਖੇ ਉੱਥੇ ਹੀ ਨਸ਼ਿਆਂ ਦੇ ਸੌਦਾਗਰਾਂ ਉੱਪਰ ਲਗਾਮ ਕੱਸਣ ਦੀ ਅਪੀਲ ਵੀ ਕੀਤੀ। ਬੀਬੀ ਰੰਧਾਵਾ ਨੇ ਕਿਹਾ ਕਿ ਪਟਿਆਲਾ ਦੇ ਲੋਕਾਂ ਨੂੰ ਇਸ ਹੋਣਹਾਰ ਅਫਸਰ ਤੋਂ ਵੱਡੀਆਂ ਉਮੀਦਾਂ ਹਨ। ਰੰਧਾਵਾ ਨੇ ਕਿਹਾ ਕਿ ਇਸ ਵਕਤ ਪਟਿਆਲਾ ਹੀ ਨਹੀਂ ਸਮੁੱਚੇ ਪੰਜਾਬ ਦੀਆਂ ਔਰਤਾਂ ਅਤੇ ਮਾਪੇ ਸਿਨਥੈਟਿਕ ਡਰੱਗ ਅਤੇ ਨਸ਼ਿਆਂ ਦੀ ਦਲਦਲ ਵਿੱਚ ਫਸਦੇ ਜਾ ਰਹੇ ਆਪਣੇ ਬੱਚਿਆਂ ਲਈ ਬੇਹਦ ਚਿੰਤਤ ਹਨ। ਬੀਬੀ ਰੰਧਾਵਾ ਨੇ ਭਰੋਸਾ ਜਤਾਉਂਦੇ ਹੋਏ ਕਿਹਾ ਕਿ ਸਰਦਾਰ ਨਾਨਕ ਸਿੰਘ ਆਪਣੀ ਜਿੰਮੇਦਾਰੀ ਨਿਭਾਉਂਦੇ ਹੋਏ ਨਸ਼ਿਆਂ ਨੂੰ ਕਾਬੂ ਵਿੱਚ ਕਰਨ ਲਈ ਪੂਰੀ ਤਨਦੇਹੀ ਨਾਲ ਸਖਤੀ ਤੋਂ ਕੰਮ ਲੈਣਗੇ। ਉਹਨਾਂ ਕਿਹਾ ਕਿ ਨਾਨਕ ਸਿੰਘ ਦਾ ਪਿਛਲਾ ਰਿਕਾਰਡ ਦੱਸਦਾ ਹੈ ਕਿ ਉਹਨਾਂ ਨੂੰ ਲੋਕਾਂ ਨੇ ਹਮੇਸ਼ਾ ਇਕ ਹੋਣਹਾਰ, ਮਿਹਨਤੀ ਤੇ ਇਮਾਨਦਾਰ ਅਫਸਰ ਦੇ ਰੂਪ ਵਿੱਚ ਦੇਖਿਆ ਹੈ ਅਤੇ ਉਹ ਜਿੱਥੇ ਵੀ ਰਹੇ ਲੋਕ ਅੱਜ ਵੀ ਉਨ੍ਹਾਂ ਦੇ ਕਾਰਜਕਾਲ ਦੀ ਤਾਰੀਫ਼ ਕਰਦੇ ਹੋਏ ਓਨ੍ਹਾਂ ਨੂੰ ਯਾਦ ਕਰਦੇ ਹਨ। ਇਸ ਮੌਕੇ ਉਹਨਾਂ ਦੇ ਨਾਲ ਜਿਲਾ ਯੂਥ ਕਾਂਗਰਸ ਪਟਿਆਲਾ ਦੇ ਸਾਬਕਾ ਪ੍ਰਧਾਨ ਜਸਵਿੰਦਰ ਸਿੰਘ ਰੰਧਾਵਾ, ਰਾਕੇਸ਼ ਮੋਦੀ (ਪੀਏ), ਗੁਰਪ੍ਰੀਤ ਸਿੰਘ ਬੈਦਵਾਨ (ਪੀਏ) ਅਤੇ ਪ੍ਰਭਜੋਤ ਸਿੰਘ ਭਿੰਡਰ ਸਲਾਹਕਾਰ ਵੀ ਹਾਜਰ ਸਨ।