ਗੁਰਸ਼ਰਨ ਰੰਧਾਵਾ ਨੇ ਰੁਪਿੰਦਰ ਕੌਰ ਕੌਰਜੀਵਾਲਾ ਨੂੰ ਨਿਯੁਕਤ ਕੀਤਾ ਜ਼ਿਲਾ ਮਹਿਲਾ ਕਾਂਗਰਸ ਪਟਿਆਲਾ ਦੀ ਪ੍ਰਧਾਨ
- by Admin
- June 29, 2025
ਗੁਰਸ਼ਰਨ ਰੰਧਾਵਾ ਨੇ ਰੁਪਿੰਦਰ ਕੌਰ ਕੌਰਜੀਵਾਲਾ ਨੂੰ ਨਿਯੁਕਤ ਕੀਤਾ ਜ਼ਿਲਾ ਮਹਿਲਾ ਕਾਂਗਰਸ ਪਟਿਆਲਾ ਦੀ ਪ੍ਰਧਾਨ ਰੰਧਾਵਾ ਦੀ ਅਗਵਾਈ ਹੇਠ ਮਹਿਲਾ ਕਾਂਗਰਸ ਦੀ ਹੋਈ ਵੱਡੀ ਮੀਟਿੰਗ। ਪਟਿਆਲਾ / ਸਮਾਣਾ ਜੂਨ ( ) ਪੰਜਾਬ ਮਹਿਲਾ ਕਾਂਗਰਸ ਦੇ ਸੂਬਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਵੱਲੋਂ ਅੱਜ ਹਲਕਾ ਸਮਾਣਾ ਦੇ ਕਈ ਪਿੰਡਾਂ ਦਾ ਦੌਰਾ ਕੀਤਾ ਗਿਆ।ਇਸ ਦੌਰਾਨ ਉਨਾਂ ਵੱਲੋਂ ਸਮਾਜ ਸੇਵਿਕਾ ਰੁਪਿੰਦਰ ਕੌਰ ਕੌਰਜੀਵਾਲਾ ਨੂੰ ਜ਼ਿਲ੍ਹਾ ਮਹਿਲਾ ਕਾਂਗਰਸ ਪਟਿਆਲਾ ਦਿਹਾਤੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇੱਥੇ ਜ਼ਿਕਰਯੋਗ ਹੈ ਕਿ ਜਿਲਾ ਮਹਿਲਾ ਕਾਂਗਰਸ ਦਿਹਾਤੀ ਤੇ ਸ਼ਹਿਰੀ ਦੇ ਪ੍ਰਧਾਨ ਰਹੇ ਅਮਰਜੀਤ ਕੌਰ ਭੱਠਲ ਨੂੰ ਸੰਗਠਨ ਵਿੱਚ ਸੂਬਾ ਮੀਤ ਪ੍ਰਧਾਨ ਦੇ ਅਹੁਦੇ ਲਈ ਚੁਣ ਲਿਆ ਗਿਆ ਹੈ। ਬੀਬੀ ਰੰਧਾਵਾ ਨੇ ਕਿਹਾ ਕਿ ਰੁਪਿੰਦਰ ਕੌਰ ਜਿਲਾ ਮਹਿਲਾ ਕਾਂਗਰਸ ਪਟਿਆਲਾ ਦੇ ਸਾਬਕਾ ਪ੍ਰਧਾਨ ਭੁਪਿੰਦਰ ਕੌਰ ਕੌਰਜੀਵਾਲਾ ਦੀ ਨੂੰਹ ਹਨ ਜਿਨ੍ਹਾਂ ਨੇ ਉਮਰ ਭਰ ਕਾਂਗਰਸ ਲਈ ਕੰਮ ਕੀਤਾ ਹੈ। ਇਸ ਮੌਕੇ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਸੂਬਾਈ ਪ੍ਰਧਾਨ ਰਾਜਾ ਵੜਿੰਗ ਜੀ ਤੇ ਆਲ ਇੰਡੀਆ ਮਹਿਲਾ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਅਲਕਾ ਲਾਂਬਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਮਹਿਲਾ ਕਾਂਗਰਸ ਸੂਬੇ ਭਰ ਵਿੱਚ ਆਪਣੇ ਸੰਗਠਨ ਦੀ ਮਜਬੂਤੀ ਲਈ ਕੰਮ ਕਰ ਰਹੀ ਹੈ। ਉਨਾਂ ਕਿਹਾ ਕਿ ਅੱਜ ਪੰਜਾਬ ਮਹਿਲਾ ਕਾਂਗਰਸ ਹਰ ਫਰੰਟ ਤੇ ਮੂਹਰਲੀ ਕਤਾਰ ਵਿੱਚ ਖੜੀ ਹੁੰਦੀ ਹੈ ਤੇ 2027 ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਕੋਈ ਕਸਰ ਨਹੀਂ ਛੱਡੇਗੀ । ਇਸ ਮੌਕੇ ਗੁਰਸ਼ਰਨ ਕੌਰ ਰੰਧਾਵਾ ਵੱਲੋਂ ਰੁਪਿੰਦਰ ਕੌਰ ਦੀ ਅਗਵਾਈ ਹੇਠ ਪਿੰਡ ਕੌਰਜੀਵਾਲਾ ਵਿਖੇ ਨਵੇਂ ਖੁਲੇ ਸਿਲਾਈ ਸੈਂਟਰ ਦਾ ਉਦਘਾਟਨ ਕੀਤਾ ਗਿਆ ਤੇ ਬੀਬੀਆਂ ਨੂੰ ਵਧਾਈ ਦਿੱਤੀ ਗਈ। ਰੰਧਾਵਾ ਨੇ ਕਿਹਾ ਕਿ ਪਟਿਆਲਾ ਦੇ ਸਾਂਸਦ ਡਾਕਟਰ ਧਰਮਵੀਰ ਗਾਂਧੀ ਜੀ ਵੱਲੋਂ ਮਹਿਲਾ ਕਾਂਗਰਸ ਨੂੰ ਪੂਰਨ ਸਹਿਯੋਗ ਮਿਲ ਰਿਹਾ ਹੈ ਅਤੇ ਉਹ ਵੀ ਮਹਿਲਾਵਾਂ ਨੂੰ ਰਾਜਨੀਤੀ ਵਿੱਚ ਅੱਗੇ ਆਉਣ ਲਈ ਪ੍ਰੇਰਨਾ ਦਿੰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਔਰਤਾਂ ਦੀ ਖੁਸ਼ਹਾਲੀ ਲਈ ਡਾਕਟਰ ਗਾਂਧੀ ਹਰ ਸਮੇਂ ਗ੍ਰਾਂਟ ਦੇਣ ਲਈ ਤਿਆਰ ਹਨ। ਅੱਜ ਦੀ ਇਸ ਮੀਟਿੰਗ ਵਿੱਚ ਨਰਿੰਦਰ ਕੌਰ ਕੰਗ ਸੂਬਾ ਮੀਤ ਪ੍ਰਧਾਨ, ਪ੍ਰਿੰਸੀਪਲ ਅਮਰਜੀਤ ਕੌਰ ਸੂਬਾ ਜਨਰਲ ਸਕੱਤਰ, ਮਹਿੰਦਰ ਕੌਰ ਧਬਲਾਨ ਮੈਂਬਰ ਬਲਾਕ ਸੰਮਤੀ , ਮਨਜੀਤ ਕੌਰ ਭੱਠਲ ਸੂਬਾ ਸਕੱਤਰ , ਕ੍ਰਿਸ਼ਨਾ ਸ਼ਾਹਪੁਰ ਬਲਾਕ ਪ੍ਰਧਾਨ ਘੱਗਾ, ਕ੍ਰਿਸ਼ਨਾ ਦੇਵੀ ਪਾਤੜਾਂ ਜਿਲਾ ਮੀਤ ਪ੍ਰਧਾਨ ਸਮੇਤ ਵੱਡੀ ਗਿਣਤੀ ਵਿੱਚ ਔਰਤਾਂ ਹਾਜ਼ਰ ਸਨ। ਅੱਜ ਦੇ ਇਸ ਸਮਾਗਮ ਵਿੱਚ ਉੱਘੇ ਸਮਾਜ ਸੇਵੀ ਜਤਵਿੰਦਰ ਗਰੇਵਾਲ, ਪਰਮਿੰਦਰ ਸਿੰਘ ਭਲਵਾਨ, ਕਿਸਾਨ ਕਾਂਗਰਸ ਦੇ ਆਗੂ ਗੋਲਡੀ ਧਬਲਾਨ, ਵਰਿੰਦਰ ਪਸਿਆਣਾ, ਜਸਵਿੰਦਰ ਰੰਧਾਵਾ, ਗੁਰਪ੍ਰੀਤ ਬੈਦਵਾਨ, ਪ੍ਰਭਜੋਤ ਕੁਤਬਨਪੁਰ, ਰੁਪਿੰਦਰ ਵਜੀਦਪੁਰ, ਗੁਰਪ੍ਰੀਤ ਸਿੰਘ ਤਰੋੜਾ ਵੀ ਹਾਜ਼ਰ ਰਹੇ।
