
ਅੰਮ੍ਰਿਤਾ ਵੜਿੰਗ ਦੀ ਜਿੱਤ ਯਕੀਨੀ ਬਣਾਉਣ ਲਈ ਗਿੱਦੜਬਾਹਾ ਪਹੁੰਚੇ ਗੁਰਸ਼ਰਨ ਰੰਧਾਵਾ
- by Jasbeer Singh
- November 14, 2024

ਅੰਮ੍ਰਿਤਾ ਵੜਿੰਗ ਦੀ ਜਿੱਤ ਯਕੀਨੀ ਬਣਾਉਣ ਲਈ ਗਿੱਦੜਬਾਹਾ ਪਹੁੰਚੇ ਗੁਰਸ਼ਰਨ ਰੰਧਾਵਾ ਚਾਰੋਂ ਜਿਮਨੀ ਚੋਣਾਂ ਵਿੱਚ ਡੱਟ ਕੇ ਖੜੀ ਹੈ ਪੰਜਾਬ ਮਹਿਲਾ ਕਾਂਗਰਸ ਪਟਿਆਲਾ : ਲਗਭਗ ਦੋ ਹਫਤਿਆਂ ਤੋਂ ਬਰਨਾਲਾ ਵਿੱਚ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋ ਦੀ ਜਿੱਤ ਯਕੀਨੀ ਬਣਾਉਣ ਲਈ ਦਿਨ ਰਾਤ ਇੱਕ ਕਰ ਰਹੀ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਤੇ ਟੀਮ ਨੇ ਅੱਜ ਆਪਣਾ ਮੂੰਹ ਗਿੱਦੜਬਾਹਾ ਵੱਲ ਕਰਦਿਆਂ ਹੋਇਆ ਅੰਮ੍ਰਿਤਾ ਵੜਿੰਗ ਦੀ ਜਿੱਤ ਯਕੀਨੀ ਬਣਾਉਣ ਲਈ ਕੱਲ ਦੇ ਉੱਥੇ ਡੇਰੇ ਲਾਏ ਹੋਏ ਹਨ । ਇੱਥੇ ਜ਼ਿਕਰਯੋਗ ਹੈ ਕਿ ਗੁਰਸ਼ਰਨ ਕੌਰ ਰੰਧਾਵਾ ਡੇਰਾ ਬਾਬਾ ਨਾਨਕ ਤੋ ਕਾਂਗਰਸੀ ਉਮੀਦਵਾਰ ਜਤਿੰਦਰ ਕੌਰ ਰੰਧਾਵਾ ਦੇ ਕਾਗਜ਼ ਦਾਖਲ ਕਰਨ ਮੌਕੇ ਉਨ੍ਹਾਂ ਦੇ ਹੱਕ ਵਿੱਚ ਵੀ ਚੋਣ ਪ੍ਰਚਾਰ ਕਰਕੇ ਆਏ ਹਨ ਤੇ ਉਨ੍ਹਾਂ ਦੀ ਮਾਝਾ ਦੀ ਓਥੇ ਹੀ ਡੱਟ ਕੇ ਪਹਿਰਾ ਦੇ ਰਹੀ ਹੈ । ਇਕ ਲਿਖਤੀ ਬਿਆਨ ਰਾਹੀਂ ਗੁਰਸ਼ਰਨ ਰੰਧਾਵਾ ਨੇ ਦਾਅਵਾ ਕੀਤਾ ਕਿ ਅੱਜ ਪੰਜਾਬ ਵਿੱਚ ਕਾਂਗਰਸ ਪੱਖੀ ਹਵਾ ਚੱਲ ਰਹੀ ਹੈ ਅਤੇ ਕਾਂਗਰਸ ਪਾਰਟੀ ਚਾਰੋਂ ਜਿਮਨੀ ਚੋਣਾਂ ਉੱਤੇ ਆਪ ਸਰਕਾਰ ਨੂੰ ਸਖਤ ਟੱਕਰ ਦਿੰਦੇ ਹੋਏ ਅੰਤ ਵਿੱਚ ਜਿੱਤ ਪ੍ਰਾਪਤ ਕਰੇਗੀ । ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਲੋਕ ਸਾਂਸਦ ਸੁਖਜਿੰਦਰ ਰੰਧਾਵਾ ਅਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਛਵੀ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੀਆਂ ਧਰਮ ਪਤਨੀਆਂ ਜਤਿੰਦਰ ਕੌਰ ਤੇ ਅਮ੍ਰਿਤਾ ਵੜਿੰਗ ਨੂੰ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ਭੇਜਣਾ ਚਾਹੁੰਦੇ ਹਨ ਜਦੋਂ ਕਿ ਬਰਨਾਲਾ ਵਿਖੇ ਧਰਤੀ ਨਾਲ ਜੁੜੇ ਹੋਏ ਨੌਜਵਾਨ ਆਗੂ ਕਾਲਾ ਢਿੱਲੋ ਨੂੰ ਲੋਕ ਇਕ ਅਗਾਂਹਵਧੂ ਸੋਚ ਵਾਲੇ ਨੇਤਾ ਦੇ ਰੂਪ ਵਿੱਚ ਦੇਖਦੇ ਹੋਏ ਉਨਾਂ ਨੂੰ ਜਿਤਾਉਣ ਲਈ ਪੱਬਾਂ ਭਾਰ ਹੋਏ ਬੈਠੇ ਹਨ। ਹੁਸ਼ਿਆਰਪੁਰ ਤੋਂ ਰਣਜੀਤ ਕੁਮਾਰ ਦੇ ਹੱਕ ਵਿੱਚ ਹਵਾ ਚੱਲ ਰਹੀ ਹੈ । ਬੀਬੀ ਰੰਧਾਵਾ ਨੇ ਕਿਹਾ ਕਿ ਪੰਜਾਬ ਮਹਿਲਾ ਕਾਂਗਰਸ ਕਾਂਗਰਸ ਪਾਰਟੀ ਦੀ ਰੀੜ ਦੀ ਹੱਡੀ ਬਣ ਚੁੱਕੀ ਹੈ ਅਤੇ ਉਨਾਂ ਦੀ ਸਮੁੱਚੀ ਟੀਮ ਕਾਂਗਰਸ ਪਾਰਟੀ ਦੇ ਹਰ ਮੋਰਚੇ ਉੱਤੇ ਮੂਹਰਲੀ ਕਤਾਰ ਵਿੱਚ ਖੜੀ ਹੁੰਦੀ ਹੈ। ਅੱਜ ਚਾਰੋਂ ਵਿਧਾਨ ਸਭਾ ਹਲਕਿਆਂ ਵਿੱਚ ਮਹਿਲਾ ਕਾਂਗਰਸ ਦੀਆਂ ਟੀਮਾਂ ਆਪੋ ਆਪਣੀ ਜਿੰਮੇਵਾਰੀ ਨਿਭਾ ਰਹੀਆਂ ਹਨ। ਮਾਲਵਾ ਵਿੱਚ ਉਹ ਖੁਦ ਟੀਮਾਂ ਦੀ ਦੇਖਰੇਖ ਕਰ ਰਹੇ ਹਨ। ਬਰਨਾਲਾ ਵਿਖੇ ਉਨਾਂ ਦਾ ਸਹਿਯੋਗ ਕਰਨ ਲਈ ਜਸਬੀਰ ਕੌਰ ਮੂਨਕ, ਕਿਰਨ ਗਰੇਵਾਲ, ਪ੍ਰਿੰਸਿਪਲ ਅਮਰਜੀਤ ਕੌਰ, ਮਨਵਿੰਦਰ ਪੱਖੋ, ਸੁਖਜੀਤ ਸੁੱਖੀ, ਅਮਨ ਢੋਲੇਵਾਲ, ਨੀਲਮ ਰਾਣੀ, ਪਰਵੀਨ ਰਾਣਾ, ਦੀਪੀ ਖੰਨਾ ਮੈਦਾਨ ਵਿੱਚ ਡੱਟੀਆਂ ਹੋਈਆਂ ਹਨ। ਗਿੱਦੜਬਾਹਾ ਵਿੱਚ ਕਿਰਨ ਗਰੇਵਾਲ, ਸਿਮਰਤ ਧਾਲੀਵਾਲ, ਨਵਦੀਪ ਮੁਕਤਸਰ, ਕਲਸੀ ਫ਼ਰੀਦਕੋਟ, ਰਮੇਸ਼ ਰਾਣੀ, ਸਰਬਜੀਤ ਫਿਰੋਜ਼ਪੁਰ, ਰੇਖਾ ਰਾਣੀ, ਸੰਤੋਸ਼ ਸਵੱਦੀ, ਗੁਰਦੀਪ ਕੌਰ ਜਦੋਂ ਕਿ ਡੇਰਾ ਬਾਬਾ ਨਾਨਕ ਵਿੱਚ ਟੀਨਾ ਚੌਧਰੀ, ਰਿੰਕੀ ਨੈਬ, ਸ਼ਿਵਾਨੀ ਅੰਮ੍ਰਿਤਸਰ, ਸੀਮਾ ਚੌਧਰੀ ਸਰਗਰਮ ਹਨ ਜਦੋਂ ਕਿ ਹੁਸ਼ਿਆਰਪੁਰ ਵਿੱਚ ਜ਼ਿਲਾ ਪ੍ਰਧਾਨ ਹਰਮਿੰਦਰ ਮੁਕੇਰੀਆਂ, ਜਲੰਧਰ ਆਪਣੀ ਜਿੰਮੇਵਾਰੀ ਨਿਭਾ ਰਹੇ ਹਨ । ਯਾਮਿਨੀ ਵਰਮਾ, ਸੁਮਨ ਕੌਸ਼ਿਕ ਤੇ ਚਰਨਜੀਤ ਮਡਾਹੜ ਸੋਸ਼ਲ ਮੀਡੀਆ ਦੀ ਕਮਾਨ ਸੰਭਾਲੀ ਬੈਠੇ ਹਨ।
Related Post
Popular News
Hot Categories
Subscribe To Our Newsletter
No spam, notifications only about new products, updates.