post

Jasbeer Singh

(Chief Editor)

Patiala News

ਗੁ: ਘੋੜਿਆਂਵਾਲਾ ਸਾਹਿਬ ਨਾਭਾ ਵਿਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਸੁੰਦਰ ਪਾਲਕੀ ਸਾਹਿਬ ਕੀਤੀ ਭੇਂਟ

post-img

ਗੁ: ਘੋੜਿਆਂਵਾਲਾ ਸਾਹਿਬ ਨਾਭਾ ਵਿਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਸੁੰਦਰ ਪਾਲਕੀ ਸਾਹਿਬ ਕੀਤੀ ਭੇਂਟ ਨਾਭਾ, 5 ਮਈ : ਰਿਆਸਤੀ ਸਹਿਰ ਨਾਭਾ ਵਿਖੇ ਸੁਸ਼ੋਭਿਤ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਨਗਾਰਚੀ ਬਾਬਾ ਅਜਾਪਾਲ ਸਿੰਘ ਜੀ ਦੇ ਪਾਵਨ ਤੱਪ ਸਥਾਨ ਗੁਰਦੁਆਰਾ ਘੋੜਿਆਂ ਵਾਲਾ ਸਾਹਿਬ ਨਾਭਾ ਵਿਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਦੇਖਦੇ ਹੋਏ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪ ਗੁਰੂ ਘਰ ਤੋਂ ਆਪੋ ਆਪਣੇ ਘਰਾਂ ਵਿੱਚ ਲਿਜਾਣ ਅਤੇ ਲੈ ਕੇ ਆਉਣ ਲਈ ਸਮੁੱਚੀਆਂ ਸੰਗਤਾਂ ਦੇ ਸਾਂਝੇ ਸਹਿਯੋਗ ਸਦਕਾ ਸ਼ਬਦ ਚੌਂਕੀ ਜਥਾ ਅਤੇ ਮਾਤਾ ਸਾਹਿਬ ਕੌਰ ਸੇਵਾ ਸੋਸਾਇਟੀ ਦੇ ਉੱਦਮ ਸਦਕਾ ਗੁਰੂ ਘਰ ਲਈ 10 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਇੱਕ ਸੁੰਦਰ ਪਾਲਕੀ ਸਾਹਿਬ ਭੇਂਟ ਕੀਤੀ ਗਈ। ਪਾਲਕੀ ਸਾਹਿਬ ਵਾਲੀ ਗੱਡੀ ਗੁਰੂ ਘਰ ਵਿਖੇ ਪਹੁੰਚਣ ਤੇ ਸੰਗਤਾਂ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲਿਆ ਅਤੇ ਸੰਗਤਾਂ ਦੁਆਰਾ ਪੂਰੇ ਖਾਲਸਾਈ ਜਾਹੋ ਜਲਾਲ ਨਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪ ਪਾਲਕੀ ਸਾਹਿਬ ਵਿਖੇ ਸੁਭਾਇਮਾਨ ਕੀਤੇ ਗਏ। ਇਸ ਮੌਕੇ ਮਾਨਇੰਦਰ ਸਿੰਘ ਮਾਨੀ, ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਤੇ ਜਸਪਾਲ ਜੁਨੇਜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਗਤਾਂ ਵੱਲੋਂ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਸਲਾਘਾਯੋਗ, ਵੱਡਾ ਅਤੇ ਜਰੂਰਤਯੋਗ ਉਪਰਾਲਾ ਹੈ ਕਿਉਂਕਿ ਆਮ ਤੌਰ ਤੇ ਸੰਗਤਾਂ ਵਿੱਚ ਦੇਖਿਆ ਜਾਂਦਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਪੋ ਆਪਣੇ ਘਰਾਂ ਜਾ ਕਿਸੇ ਹੋਰ ਸਥਾਨ ਤੇ ਲੈ ਕੇ ਜਾਣ ਮੌਕੇ ਗੁਰੂ ਸਾਹਿਬ ਦੇ ਸਤਿਕਾਰ ਵਿੱਚ ਬਹੁਤ ਸਾਰੀਆਂ ਊਣਤਾਈਆਂ ਰਹਿ ਜਾਂਦੀਆਂ ਗੁਸਤਾਖੀਆਂ ਕੀਤੀਆਂ ਜਾਦੀਆਂ ਸਨ ਪ੍ਰੰਤੂ ਗੁਰੂ ਸਾਹਿਬ ਨੇ ਕਿਰਪਾ ਕਰਕੇ ਸੰਗਤਾਂ ਪਾਸੋਂ ਆਪਣੀ ਸੇਵਾ ਕਰਵਾ ਲਈ ਹੈ। ਇਹ ਪਾਲਕੀ ਸਾਹਿਬ ਸੰਗਤਾਂ ਗੁਰੂ ਸਾਹਿਬ ਦੇ ਸਰੂਪ ਲਿਜਾਣ ਮੌਕੇ ਜਾਂ ਵਾਪਸ ਲੈ ਕੇ ਆਉਣ ਮੌਕੇ ਪ੍ਰਬੰਧਕਾਂ ਨੂੰ ਨੋਟ ਕਰਵਾ ਕੇ ਲੈ ਕੇ ਜਾ ਸਕਦੀਆਂ ਇਸ ਮੌਕੇ ਸੰਗਤਾਂ ਵੱਲੋਂ ਪਾਲਕੀ ਸਾਹਿਬ ਵਾਲੀ ਗੱਡੀ ਦੀਆਂ ਚਾਬੀਆਂ ਭਾਈ ਬਹਾਦਰ ਸਿੰਘ, ਭਾਈ ਹਰਜਿੰਦਰ ਸਿੰਘ ਮੱਲੇਵਾਲ, ਪ੍ਰਿਤਪਾਲ ਸਿੰਘ ਅਤੇ ਹਰਜੀਤ ਸਿੰਘ ਨੂੰ ਗੁਰੂ ਕੀ ਹਜ਼ੂਰੀ ਵਿੱਚ ਸੌਂਪੀਆਂ ਗਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਬੀਬੀ ਹਰਦੀਪ ਕੌਰ ਖੋਖ ਦੇ ਪਤੀ ਜਥੇਦਾਰ ਬਲਤੇਜ ਸਿੰਘ ਖੋਖ ਨੇ ਇਹ ਸੇਵਾਵਾਂ ਵਿੱਚ ਸਹਿਯੋਗ ਕਰਨ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ ਇਸ ਸਮਾਗਮ ਦੌਰਾਨ ਰਣਜੀਤ ਗਤਕਾ ਅਖਾੜਾ ਬੁੱਢਾ ਦਲ ਨਾਭਾ ਦੀ ਟੀਮ ਦਾ ਵੱਡਾ ਸਹਿਯੋਗ ਰਿਹਾ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਪਟਿਆਲਾ, ਬਾਬਾ ਹਰਵਿੰਦਰ ਸਿੰਘ ਵਿੱਕੀ ਮੁੱਖ ਸੇਵਾਦਾਰ ਸ਼ਬਦ ਚੌਂਕੀ ਜਥਾ, ਰਵਿੰਦਰ ਸਿੰਘ ਸਿਮਰਨ,ਸੁਰਜੀਤ ਸਿੰਘ ਭਾਈ ਬਹਾਦਰ ਸਿੰਘ ਹੈਡ ਗ੍ਰੰਥੀ,ਭਾਈ ਹਰਜਿੰਦਰ ਸਿੰਘ ਮੱਲੇਵਾਲ,ਗਮਦੂਰ ਸਿੰਘ ਨੌਹਰਾ, ਕਰਨੈਲ ਸਿੰਘ,ਹਰਪ੍ਰੀਤ ਸਿੰਘ ਰੂਬਲ,ਕੈਪਟਨ ਹਰਪ੍ਰੀਤ ਸਿੰਘ,ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

Related Post